Canada News: ਕੈਨੇਡਾ 'ਚ 28 ਅਪ੍ਰੈਲ ਨੂੰ ਹੋਣਗੀਆਂ ਸੰਸਦ ਚੋਣਾਂ
Published : Mar 24, 2025, 7:37 am IST
Updated : Mar 24, 2025, 7:37 am IST
SHARE ARTICLE
Canada's parliamentary elections will be held on April 28.
Canada's parliamentary elections will be held on April 28.

Canada News: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਗਵਰਨਰ ਜਨਰਲ ਨੂੰ ਮਿਲ ਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ ਕਹਿਣਗੇ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਚੋਣਾਂ ਦਾ ਦਿਨ 28 ਅਪ੍ਰੈਲ ਨੂੰ ਹੋਵੇਗਾ ਯਾਨੀ ਫ਼ੈਡਰਲ ਪਾਰਟੀਆਂ ਕੈਨੇਡੀਅਨ ਕਾਨੂੰਨ ਤਹਿਤ ਸੱਭ ਤੋਂ ਘੱਟ ਚੋਣ ਸਮੇਂ ਲਈ ਚੋਣ ਪ੍ਰਚਾਰ ਕਰਨਗੀਆਂ।

ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ ਫ਼ੈਡਰਲ ਮੁਹਿੰਮਾਂ ਦੀ ਲਈ 37 ਅਤੇ 51 ਦਿਨਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ, ਅਤੇ ਚੋਣਾਂ ਦਾ ਦਿਨ ਸੋਮਵਾਰ ਨੂੰ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਸੀਬੀਸੀ ਨਿਊਜ਼ ਨੂੰ ਦਸਿਆ ਕਿ ਮਾਰਕ ਕਾਰਨੀ ਅਪਣੀ ਸਰਕਾਰ ਨਾਲ ਮੁਲਾਕਾਤ ਕਰਨਗੇ। ਫਿਰ ਗਵਰਨਰ ਜਨਰਲ ਮੈਰੀ ਸਾਈਮਨ ਐਤਵਾਰ ਨੂੰ  ਇਕ ਨਿਊਜ਼ ਕਾਨਫ਼ਰੰਸ ਕਰਨਗੇ।

ਬਾਅਦ ਵਿਚ, ਮਾਰਕ ਕਾਰਨੀ ਵਲੋਂ ਫੈਡਰਲ ਚੋਣ ਮੁਹਿੰਮ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼ ਭਰ ਦੀ ਯਾਤਰਾ ਕਰਨ ਦੀ ਉਮੀਦ ਹੈ। ਕਾਰਨੀ ਜਨਤਕ ਰਾਏ ਪੋਲਾਂ ਦੀ ਲਿਬਰਲ ਦੇ ਵਧੇ ਗ੍ਰਾਫ਼ ਕਰ ਕੇ ਇਹ ਚੋਣਾਂ ਜਲਦੀ ਕਾਲ ਕਰ ਰਹੇ ਹਨ ਜਿਨ੍ਹਾਂ ਨੇ ਆਉਣ ਵਾਲੇ ਮੁਕਾਬਲੇ ਵਿਚ ਲਿਬਰਲ ਪਾਰਟੀ ਨੂੰ ਬਿਲਕੁਲ ਅੱਗੇ ਰਖਿਆ ਹੈ ਪਰ ਹੋਰ ਕੈਨੇਡੀਅਨ ਸਰਵਿਆਂ ਅਨੁਸਾਰ ਕੰਸਰਵੇਟਿਵ ਤੇ ਲਿਬਰਲ ਪਾਰਟੀ ਦੇ ਵਿਚਕਾਰ ਕਾਂਟੇ ਦੀ ਟੱਕਰ ਚੱਲ ਰਹੀ ਹੈ। ਅਪ੍ਰੈਲ ਨੂੰ ਰਾਤ 10 ਵਜੇ ਤਕ ਪਤਾ ਲੱਗ ਜਾਵੇਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫਿਰ ਤੋਂ ਬਣਦੇ ਹਨ ਜਾਂ ਪੀ ਸੀ ਪਾਰਟੀ ਦੇ ਪੀਅਰ ਪੋਲੀਵਰ। ਇਹ ਫ਼ੈਸਲਾ ਕੈਨੇਡੀਅਨ ਵੋਟਰਾਂ ਦੇ ਹੱਥ ਹੈ।

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਵੀ ਲੜਨਗੇ ਆਮ ਚੋਣਾਂ
 ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲੀ ਵਾਰ ਓਟਾਵਾ-ਖੇਤਰ ਦੇ ਕਿਸੇ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣਨ ਲਈ ਚੋਣ ਲੜਨਗੇ। ‘ਲਿਬਰਲ ਪਾਰਟੀ’ ਨੇ ਇਹ ਐਲਾਨ ਕੀਤਾ। ਕਾਰਨੀ ਵਲੋਂ ਐਤਵਾਰ ਨੂੰ ਦੇਸ਼ ਵਿਚ ਮੱਧਕਾਲੀ ਆਮ ਚੋਣਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਜਿਸ ਲਈ ਵੋਟਿੰਗ 28 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ। ਇਹ ਚੋਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਭੂਸੱਤਾ ਲਈ ਖ਼ਤਰੇ ਅਤੇ ਵਪਾਰ ਯੁੱਧ ਦੇ ਡਰ ਦੇ ਪਿਛੋਕੜ ਵਿਚ ਹੋਵੇਗੀ। 
ਲਿਬਰਲ ਪਾਰਟੀ ਨੇ ਕਿਹਾ ਕਿ ਕਾਰਨੀ ਓਟਾਵਾ ਦੇ ਇਕ ਉਪਨਗਰ, ਨੇਪੀਅਨ ਦੀ ਨੁਮਾਇੰਦਗੀ ਲਈ ਚੋਣ ਲੜਨਗੇ। ਪਾਰਟੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਓਟਾਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਅਪਣੇ ਪਰਵਾਰ ਦੀ ਪਰਵਰਿਸ਼ ਕੀਤੀ ਅਤੇ ਅਪਣਾ ਕਰੀਅਰ ਜਨਤਕ ਸੇਵਾ ਲਈ ਸਮਰਪਤ ਕੀਤਾ। ਉਹ ਕੈਨੇਡਾ ਦੇ ਕੇਂਦਰੀ ਬੈਂਕ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਹਨ। ਹਾਊਸ ਆਫ਼ ਕਾਮਨਜ਼ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤਕ ਚੱਲੇਗਾ। ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement