
ਉਤਰੀ ਇਟਲੀ ਵਿਚ ਪਟੜੀ 'ਤੇ ਖੜੇ ਟਰੱਕ ਨਾਲ ਰੇਲ ਗੱਡੀ ਦੇ ਟਕਰਾਅ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ.....
ਰੋਮ, 24 ਮਈ (ਏਜੰਸੀ):ਉਤਰੀ ਇਟਲੀ ਵਿਚ ਪਟੜੀ 'ਤੇ ਖੜੇ ਟਰੱਕ ਨਾਲ ਰੇਲ ਗੱਡੀ ਦੇ ਟਕਰਾਅ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 18 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਰਾਹਤ ਕਰਮਚਾਰੀ ਸਾਰੀ ਰਾਤ ਤਲਾਸ਼ੀ ਲੈਣ 'ਚ ਜੁਟੇ ਰਹੇ ਤਾਂ ਜੋ ਕੋਈ ਮਲਬੇ ਵਿਚ ਫਸਿਆ ਨਾ ਰਹਿ ਗਿਆ ਹੋਵੇ।
Trainਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਰੇਲ ਗੱਡੀ ਰਾਤ ਤਕਰੀਬਨ 11 ਵਜੇ ਤੁਰਿਨ ਤੋਂ ਇਵਰੀਆ ਵਲ ਜਾ ਰਹੀ ਸੀ। ਹਾਦਸਾ ਗੱਡੀ ਦੇ ਇਥੋਂ ਰਵਾਨਾ ਹੋਣ ਤੋਂ 20 ਮਿੰਟ ਬਾਅਦ ਵਾਪਰਿਆ। ਹਾਦਸੇ ਵਿਚ ਮਰਨ ਵਾਲਿਆਂ ਵਿਚ ਰੇਲਵੇ ਦਾ ਇਕ ਇੰਜਨੀਅਰ ਵੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ 'ਚ ਗੰਭੀਰ ਜ਼ਖ਼ਮੀ ਨੂੰ ਹੇਲੀਕਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਜੋ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਇਸ ਤੋਂ ਇਲਾਵਾ ਹੋਰ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।