ਕੋਰੋਨਾ ਸੰਕਰਮਿਤ ਹੋਣ ਦੀ ਗੱਲ ਛੁਪਾਉਣ ਕਰ ਕੇ ਧਾਰਮਿਕ ਗੁਰੂ ਨੂੰ ਹੋਈ 4 ਸਾਲ ਦੀ ਕੈਦ 
Published : Jun 24, 2021, 4:26 pm IST
Updated : Jun 24, 2021, 4:26 pm IST
SHARE ARTICLE
Muhammad Rizieq Shihab
Muhammad Rizieq Shihab

13 ਦਸੰਬਰ ਤੋਂ ਹੀ ਰਿਜਕ ਛਿਹਾਬ ਹਿਰਾਸਤ ਵਿਚ ਹਨ।

ਨਵੀਂ ਦਿੱਲੀ - ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਗੱਲ ਛੁਪਾਉਣ ਦੇ ਮਾਮਲੇ ਵਿਚ ਇੰਡੋਨੇਸ਼ੀਆ ਦੇ ਪ੍ਰਭਾਵਸ਼ਾਲੀ ਧਰਮ ਗੁਰੂ ਮੁਹੰਮਦ ਰਿਜਕ ਛਿਹਾਬ ਨੂੰ ਵੀਰਵਾਰ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਈਸਟ ਜਕਾਰਤਾ ਡ੍ਰਿਸਟ੍ਰਿਕਟ ਕੋਰਟ ਦੇ ਤਿੰਨ ਜੱਜਾਂ ਦੇ ਇਕ ਪੈਨਲ ਨੇ ਕਿਹਾ ਕਿ ਸ਼ਿਹਾਬ ਨੇ ਆਪਣੀ ਕੋਵਿਡ-19 ਜਾਂਚ ਰਿਪੋਰਟ ਦੇ ਸੰਬੰਧ ਵਿਚ ਝੂਠ ਬੋਲਿਆ ਸੀ ਜਿਸ ਨਾਲ ਉਹਨਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਵਿਚ ਪਰੇਸ਼ਾਨੀ ਆਈ। ਉਹ 13 ਦਸੰਬਰ ਤੋਂ ਹੀ ਹਿਰਾਸਤ ਵਿਚ ਹਨ।

ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਨੇ ਖੋਲ੍ਹੇ ਪੀ.ਆਰ ਵੀਜ਼ਿਆ ਦੇ ਦਰਵਾਜ਼ੇ, ਜਲਦ ਕਰੋ ਅਪਲਾਈ

Muhammad Rizieq ShihabMuhammad Rizieq Shihab

ਇਹ ਵੀ ਪੜ੍ਹੋ : SP ਨੇ ਜੜਿਆ CM ਦੇ Security ਇੰਚਾਰਜ ਨੂੰ ਥੱਪੜ, ਸਕਿਊਰਿਟੀ ਵਾਲੇ ਨੇ ਮਾਰੀਆਂ ਲੱਤਾਂ 

ਜੱਜਾਂ ਨੇ ਕਿਹਾ ਕਿ ਜਿੰਨਾ ਸਮਾਂ ਉਹ ਜੇਲ੍ਹ ਵਿਚ ਰਹਿ ਚੁੱਕੇ ਹਨ ਉਹ ਉਹਨਾਂ ਦੀ ਸਜ਼ਾ ਵਿਚੋਂ ਉਹਨੇਂ ਦਿਨ ਘੱਟ ਕਰ ਦਿੱਤੇ ਜਾਣਗੇ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਭਾਰੀ ਪੁਲਿਸ ਬਲ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਸ਼ਿਹਾਬ ਦੀ ਰਿਹਾਈ ਦੀ ਮੰਗ ਕਰਦਿਆਂ ਉਹਨਾਂ ਦੇ ਹਜ਼ਾਰਾਂ ਸਮਰਥਕਾਂ ਨੇ ਉੱਥੇ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਅਧਿਕਾਰੀਆਂ ਨੂੰ ਅਦਾਲਤ ਵਿਚ ਆਉਣ ਵਾਲੇ ਰਸਤਿਆਂ ਨੂੰ ਬੰਦ ਕਰਨਾ ਪਿਆ। ਪੁਲਿਸ ਨੇ ਉਹਨਾਂ ਦੇ ਸਮਰਥਕਾਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੌਛਾੜਾਂ ਵੀ ਕੀਤੀਆਂ।

Muhammad Rizieq ShihabMuhammad Rizieq Shihab

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਸਾਊਦੀ ਅਰਬ ਵਿਚ ਤਿੰਨ ਸਾਲ ਦੀ ਜਲਾਵਤਨੀ ਤੋਂ ਪਰਤਣ ਮਗਰੋਂ ਸ਼ਿਹਾਬ 'ਤੇ ਕਈ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ। ਇਸੇ ਅਦਾਲਤ ਨੇ ਆਪਣੀ ਬੇਟੀ ਦੇ ਵਿਆਹ ਅਤੇ ਧਾਰਮਿਕ ਸਮਾਗਮਾਂ ਵਿਚ ਲੋਕ ਇਕੱਠੇ ਕਰ ਕੇ ਕੋਵਿਡ-19 ਦੌਰਾਨ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 27 ਮਈ ਨੂੰ ਉਹਨਾਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਸੀ।

Muhammad Rizieq ShihabMuhammad Rizieq Shihab

ਉਕਤ ਮੁਲਾਕਾਤਾਂ ਤੋਂ ਬਾਅਦ ਹੀ ਬੋਗੋਰ ਦੇ 'ਉੰਮੀ ਹਸਪਤਾਲ' ਵਿਚ ਉਹਨਾਂ ਦਾ ਕੋਵਿਡ-19 ਦਾ ਇਲਾਜ ਕੀਤਾ ਗਿਆ ਪਰ ਹਸਪਤਾਲ ਅਧਿਕਾਰੀਆਂ ਨੇ ਉਹਨਾਂ ਦੀ ਸਿਹਤ ਨਾਲ ਜੁੜੀਆਂ ਜਾਣਕਾਰੀਆਂ ਗੁਪਤ ਰੱਖੀਆਂ। ਮੁਕੱਦਮੇ ਵਿਚ ਕਿਹਾ ਗਿਆ ਸੀ ਕਿ ਸ਼ਿਹਾਬ ਨੇ ਸਿਹਤਮੰਦ ਹੋਣ ਦੀ ਗਲਤ ਜਾਣਕਾਰੀ ਦਿੱਤੀ, ਜੋ ਖ਼ਬਰ ਕਈ ਨਿਊਜ਼ ਮੰਚਾਂ 'ਤੇ ਦਿਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ।  
 

SHARE ARTICLE

ਏਜੰਸੀ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM
Advertisement