
ਟਰੱਕ ਬ੍ਰੇਕ ਫੇਲ ਹੋਣ ਕਾਰਨ 25 ਹੋਰ ਵਾਹਨਾਂ ਨਾਲ ਟਕਰਾ ਗਿਆ
ਤਹਿਰਾਨ : ਈਰਾਨ ਵਿਚ ਇਕ ਇੰਟਰਸਿਟੀ ਰੋਡ 'ਤੇ 26 ਕਾਰਾਂ ਦੀ ਟੱਕਰ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀਂ ਹੋ ਗਏ।
ਇਕ ਨਿਊਜ਼ ਏਜੰਸੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ 10.50 ਵਜੇ ਵਾਪਰੀ ਜਦੋਂ ਲੋਹੇ ਦੇ ਗਾਰਡਰਾਂ ਨਾਲ ਭਰਿਆ ਇੱਕ ਸੈਮੀ-ਟ੍ਰੇਲਰ ਟਰੱਕ ਬ੍ਰੇਕ ਫੇਲ ਹੋਣ ਕਾਰਨ 25 ਹੋਰ ਵਾਹਨਾਂ ਨਾਲ ਟਕਰਾ ਗਿਆ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੋਹਗਿਲੁਏਹ ਅਤੇ ਬੋਏਰ-ਅਹਿਮਦ ਸੂਬਿਆਂ ਵਿਚ ਵਾਪਰੀ ਇਸ ਘਟਨਾ ਵਿਚ ਕਈ ਪੈਦਲ ਯਾਤਰੀ ਵੀ ਜ਼ਖ਼ਮੀਂ ਹੋਏ ਹਨ।
ਯਾਸੂਜ਼ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਦੇ ਪ੍ਰਧਾਨ ਸਈਦ ਜਾਵਦਾਨ-ਸੀਰਤ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਵਿਚ ਜ਼ਖ਼ਮੀਂ ਹੋਏ ਲੋਕਾਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ।