
ਹਾਲ ਹੀ ਵਿਚ ਇਤਹਾਸ ਦੇ ਸਭ ਤੋਂ ਭਿਆਨਕ ਮੀਂਹ ਤੋਂ ਬਾਅਦ ਹੜ੍ਹ ਦੀ ਆਫ਼ਤ ਝੱਲਣ ਵਾਲੇ ਜਾਪਾਨ ਉੱਤੇ ਹੁਣ ਗਰਮੀ ਦੀ ਮਾਰ ਪੈ ਰਹੀ ਹੈ
ਟੋਕੀਓ, ਹਾਲ ਹੀ ਵਿਚ ਇਤਹਾਸ ਦੇ ਸਭ ਤੋਂ ਭਿਆਨਕ ਮੀਂਹ ਤੋਂ ਬਾਅਦ ਹੜ੍ਹ ਦੀ ਆਫ਼ਤ ਝੱਲਣ ਵਾਲੇ ਜਾਪਾਨ ਉੱਤੇ ਹੁਣ ਗਰਮੀ ਦੀ ਮਾਰ ਪੈ ਰਹੀ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ, ਮੰਗਲਵਾਰ ਤੱਕ ਲੰਘੇ ਇੱਕ ਹਫਤੇ ਵਿਚ ਜਾਪਾਨ 'ਚ ਲੂ ਨਾਲ 65 ਲੋਕਾਂ ਦੀ ਜਾਨ ਚਲੀ ਗਈ ਹੈ। ਇੰਨਾ ਹੀ ਨਹੀਂ, ਲੂ ਤੋਂ ਪੀੜਤ 22, 647 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਵੀ ਕਰਵਾਇਆ ਗਿਆ ਹੈ। ਫਾਇਰ ਐਂਡ ਡਿਜ਼ਾਸਟਰ ਮੈਨੇਜਮੇਂਟ ਏਜੰਸੀ ਨੇ ਇਸਦੀ ਜਾਣਕਾਰੀ ਦਿੱਤੀ ਹੈ।
Japan Heat Wavesਏਜੰਸੀ ਨੇ ਦੱਸਿਆ ਕਿ ਉਹ ਸਾਲ 2008 ਤੋਂ ਹੀਟ ਸਟ੍ਰੋਕ ਨਾਲ ਮਰਨ ਵਾਲਿਆਂ ਦੀ ਗਿਣਤੀ ਦਰਜ ਕਰ ਰਹੀ ਹੈ ਅਤੇ ਲੰਘੇ ਦਸ ਸਾਲਾਂ ਵਿਚ ਇਸ ਵਾਰ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਜੁਲਾਈ ਦੀ ਸ਼ੁਰੁਆਤ ਤੋਂ ਹੁਣ ਤੱਕ ਲੂ ਦੀ ਚਪੇਟ ਵਿਚ ਆਉਣ ਨਾਲ 80 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 35 ਹਜ਼ਾਰ ਲੋਕ ਹਸਪਤਾਲ ਵਿਚ ਭਰਤੀ ਕਰਵਾਏ ਗਏ ਹਨ।
Japan Heat Wavesਮਰਨ ਵਾਲਿਆਂ ਵਿਚ ਇੱਕ 6 ਸਾਲ ਦਾ ਬੱਚਾ ਵੀ ਹੈ ਜੋ ਖੇਡਣ ਤੋਂ ਬਾਅਦ ਘਰ ਪਰਤਦੇ ਸਮੇਂ ਬੇਹੋਸ਼ ਹੋਕੇ ਗਿਰ ਗਿਆ ਸੀ। ਸਰਕਾਰ ਦੇ ਬੁਲਾਰੇ ਯੋਸ਼ਿਦੇ ਸੁਗਾ ਨੇ ਕਿਹਾ ਕਿ ਭਿਆਨਕ ਲੂ ਨੇ ਦੇਸ਼ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ, ਇਸ ਲਈ ਸਕੂਲੀ ਵਿਦਿਆਰਥੀਆਂ ਨੂੰ ਬਚਾਉਣ ਲਈ ਕਦਮ ਚੁੱਕਣ ਹੋਣਗੇ। ਸਰਕਾਰ ਨੇ ਕਿਹਾ ਹੈ ਕਿ ਉਹ ਸਾਰੇ ਸਕੂਲਾਂ ਨੂੰ ਵਾਤਾਵਰਨ ਅਨੁਕੂਲ ਬਣਾਉਣ ਲਈ ਫੰਡ ਜਾਰੀ ਕਰੇਗੀ।
Japan Heat Wavesਫਿਲਹਾਲ ਜਪਾਨ ਦੇ ਅੱਧੇ ਸਰਕਾਰੀ ਸਕੂਲਾਂ ਵਿਚ ਹੀ ਏਸੀ ਹੈ। ਦੇਸ਼ ਵਿਚ ਗਰਮੀ ਦੀਆਂ ਛੁੱਟੀਆਂ ਵੀ ਵਧਾਈਆਂ ਜਾ ਸਕਦੀਆਂ ਹੈ। ਸੋਮਵਾਰ ਨੂੰ ਕੁਆਗਿਆ ਸ਼ਹਿਰ ਵਿਚ ਤਾਪਮਾਨ 41.1 ਡਿਗਰੀ ਸੇਲਸਿਅਸ ਤਕ ਰਿਹਾ। ਇਸ ਤੋਂ ਇਲਾਵਾ ਟੋਕੀਓ ਦੇ ਮੈਟਰੋ ਇਲਾਕੇ ਵਿਚ ਤਾਪਮਾਨ 40 ਡਿਗਰੀ ਸੇਲਸਿਅਸ ਰਿਹਾ। ਦੇਸ਼ ਦੇ ਸਾਰੇ ਹਿੱਸਿਆਂ ਵਿਚ ਤਾਪਮਾਨ ਆਮ ਰੇਖਾ ਤੋਂ ਜ਼ਿਆਦਾ ਹੈ।