
ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ
ਨਵੀਂ ਦਿੱਲੀ: ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਲਈ ਇਟਲੀ ਬਹੁਤ ਵੱਡੀ ਤੇ ਵਧੀਆ ਖ਼ਬਰ ਲੈ ਕੇ ਆਇਆ ਹੈ। ਇਟਲੀ ਦੇ ਪਿੰਡ ਆਪਣੇ ਇੱਥੇ ਵੱਸਣ ਵਾਲਿਆਂ ਨੂੰ ਫਰੀ ਵਿਚ ਘਰ ਤੇ 10000 ਯੂਰੋ ਯਾਨੀ ਕਰੀਬ 8.17 ਲੱਖ ਰੁਪਏ ਆਫਰ ਕਰ ਰਿਹਾ ਹੈ। ਉਨ੍ਹਾਂ ਦਾ ਇਹ ਆਫਰ ਨੌਜਵਾਨ ਪਰਿਵਾਰਾਂ ਲਈ ਹੈ। ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ।
Italian Village
ਉੱਤਰੀ ਇਟਲੀ ਦੇ ਪੀਡਮਾਂਟ ਖੇਤਰ ਵਿਚ ਲੋਕਾਨਾ ਜ਼ਿਲ੍ਹੇ ਦੇ ਕਈ ਪਿੰਡ ਸੁੰਨੇ ਪਏ ਹਨ। ਉੱਥੇ ਦੀ ਆਬਾਦੀ ਘੱਟ ਹੋ ਗਈ ਹੈ। ਜ਼ਿਆਦਾਤਰ ਵਸਨੀਕ ਬਜ਼ੁਰਗ ਹਨ। ਸ਼ੁਰੂਆਤ ਵਿਚ ਇਹ ਯੋਜਨਾ ਸਿਰਫ ਇੱਥੋਂ ਦੇ ਹੀ ਲੋਕਾਂ ਲਈ ਸੀ ਪਰ ਹੁਣ ਉਨ੍ਹਾਂ ਨੇ ਇਹ ਯੋਜਨਾ ਦੁਨੀਆ ਭਰ ਦੇ ਲੋਕਾਂ ਲਈ ਸ਼ੁਰੂ ਕਰ ਦਿੱਤੀ ਹੈ। ਬੱਸ ਇੱਥੇ ਰਹਿਣ ਦੀ ਇੱਕ ਸ਼ਰਤ ਹੈ ਕਿ ਜੋ ਵੀ ਪਰਿਵਾਰ ਇੱਥੇ ਆਵੇ, ਉਸ ਦਾ ਇੱਕ ਬੱਚਾ ਜ਼ਰੂਰ ਹੋਵੇ।
ਪਿੰਡ ਨੂੰ 1185 'ਚ ਵਸਾਇਆ ਗਿਆ ਸੀ। ਇੱਥੇ ਦੇ ਘਰ ਲਕੜੀ ਤੇ ਪੱਥਰ ਦੇ ਬਣੇ ਹਨ। ਇੱਥੇ ਦੇ ਮੇਅਰ ਦਾ ਕਹਿਣਾ ਹੈ ਕਿ ਹਰ ਸਾਲ ਇੱਥੇ 40 ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਦਕਿ ਸਿਰਫ ਇੱਕ ਬੱਚਾ ਪੈਦਾ ਹੁੰਦਾ ਹੈ। ਨੌਜਵਾਨ ਲੋਕ ਨੌਕਰੀ ਤੇ ਹੋਰ ਜ਼ਿੰਦਗੀ ਦੇ ਮੌਕੇ ਹਾਸਲ ਕਰਨ ਲਈ ਪਿੰਡ ਛੱਡ ਕੇ ਜਾ ਚੁੱਕੇ ਹਨ। 1900 ਦੀ ਸ਼ੁਰੂਆਤ ਵਿਚ ਇੱਥੋਂ ਦੀ ਆਬਾਦੀ 7000 ਸੀ ਜੋ ਹੁਣ ਸਿਰਫ ਕਰੀਬ ਡੇਢ ਹਜ਼ਾਰ ਰਹਿ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।