ਇਟਲੀ ਦੇ ਖੇਤਾਂ 'ਚ ਡੰਡੇ ਦੇ ਜ਼ੋਰ 'ਤੇ ਲਿਆ ਜਾਂਦਾ ਹੈ ਸਿੱਖ ਮਜਦੂਰਾਂ ਤੋਂ ਕੰਮ
Published : Apr 30, 2019, 4:56 pm IST
Updated : May 3, 2019, 11:03 am IST
SHARE ARTICLE
Sikh workers in Italy
Sikh workers in Italy

ਇਟਲੀ ਦੀ ਰਾਜਧਾਨੀ ਰੋਮ ਦੇ ਦੱਖਣ ਵਿਚ ਖੇਤਾਂ ‘ਚ ਕੰਮ ਕਰਨ ਵਾਲੇ ਸਿੱਖ ਕਾਮਿਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਫ਼ਤੇ 'ਚ ਸਿਰਫ਼ ਅੱਧੇ ਦੀ ਛੁੱਟੀ ਮਿਲਦੀ ਹੈ

ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਵਿਸ਼ਵ ਦੇ ਵੱਡੇ ਦੇਸ਼ਾਂ ਵਿਚ ਅਕਸਰ ਸਿੱਖਾਂ ਦੀ ਚੜ੍ਹਦੀ ਕਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਟਲੀ ਦੇ ਇਕ ਹਿੱਸੇ ਵਿਚ ਸਿੱਖਾਂ ਦਾ ਸੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਟਲੀ ਦੀ ਰਾਜਧਾਨੀ ਰੋਮ ਦੇ ਦੱਖਣ ਵਿਚ ਖੇਤਾਂ ‘ਚ ਕੰਮ ਕਰਨ ਵਾਲੇ ਸਿੱਖ ਕਾਮਿਆਂ ਦਾ ਇਸ ਕਦਰ ਸੋਸ਼ਣ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਫ਼ਤੇ ਵਿਚ ਸਿਰਫ਼ ਅੱਧੇ ਦੀ ਛੁੱਟੀ ਮਿਲਦੀ ਹੈ ਜਿਸ ਨੂੰ ਉਹ ਜ਼ਿਆਦਾਤਰ ਗੁਰਦੁਆਰਿਆਂ ਵਿਚ ਬਿਤਾਉਂਦੇ ਹਨ। ਜੇਕਰ ਉਹ ਜ਼ਿਆਦਾ ਸਮਾਂ ਬਿਤਾਉਂਦੇ ਨੇ ਤਾਂ ਉਨ੍ਹਾਂ ਦੀ ਪੂਰੇ ਹਫ਼ਤੇ ਦੀ ਤਨਖ਼ਾਹ ਕੱਟ ਲਈ ਜਾਂਦੀ ਹੈ।

Italian FieldsItalian Fields

ਮਜ਼ਦੂਰ ਸੰਗਠਨਾਂ ਦਾ ਕਹਿਣਾ ਹੈ ਕਿ ਨੀਲਗਿਰੀ ਦੇ ਦਰੱਖਤਾਂ ਨਾਲ ਸਜੇ ਹਰੇ ਭਰੇ ਇਤਾਲਵੀ ਫਾਰਮਾਂ ਦੇ ਪਿੱਛੇ ਸਿੱਖ ਕਾਮਿਆਂ ਦੀ ਸਖ਼ਤ ਮਿਹਨਤ ਲੁਕੀ ਹੋਈ ਹੈ ਜੋ ਕਿ ਅਪਰਾਧਿਕ ਸੰਗਠਨਾਂ ਦੀ ਸਖ਼ਤੀ ਵਿਚ ਉਨ੍ਹਾਂ ਕੋਲੋਂ ਕਰਵਾਈ ਜਾਂਦੀ ਹੈ। ਰੋਮ ਦੇ ਦੱਖਣ ਵਿਚ ਲੈਟਿਨਾ ਸੂਬੇ ਵਿਚ ਇਕ ਘੰਟੇ ਦੀ ਦੂਰੀ 'ਤੇ 35 ਹਜ਼ਾਰ ਪੰਜਾਬੀ ਖੇਤ ਮਜ਼ਦੂਰਾਂ ਦੇ ਰੂਪ ਵਿਚ ਰਹਿੰਦੇ ਹਨ ਜੋ ਸਭ ਤੋਂ ਸੋਸ਼ਿਤ ਅਤੇ ਗ਼ੁਲਾਮ ਹਨ।

Gurdwara Sahib in ItalyGurdwara Sahib in Italy

ਮਜ਼ਦੂਰ ਸੰਗਠਨਾਂ ਦਾ ਕਹਿਣਾ ਹੈ ਕਿ ਏਜੰਟਾਂ ਨੂੰ 20 ਹਜ਼ਾਰ ਡਾਲਰ ਦਾ ਭੁਗਤਾਨ ਕਰਕੇ ਬਹੁਤ ਸਾਰੇ ਲੋਕ ਇਟਲੀ ਵਿਚ ਗ਼ੈਰਰਸਮੀ ਤਰੀਕੇ ਨਾਲ ਆਉਂਦੇ ਹਨ ਜੋ ਅਪਰਾਧਿਕ ਸੰਗਠਨਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਉਹਨਾਂ ਕੋਲੋਂ ਖੇਤਾਂ ਵਿਚ ਜ਼ਬਰੀ ਜ਼ਿਆਦਾ ਕੰਮ ਕਰਵਾਇਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਡਰੱਗ ਵੀ ਦਿੱਤੀ ਜਾਂਦੀ ਹੈ। ਇਕ ਪੰਜਾਬੀ ਮਜ਼ਦੂਰ ਦਾ ਕਹਿਣਾ ਹੈ ਕਿ ਇੱਥੇ ਕੰਮ ਕਰਨ ਵਾਲੇ ਸਿੱਖ ਵਰਕਰ 14 ਘੰਟੇ ਤਕ ਸਬਜ਼ੀਆਂ ਉਠਾਉਂਦੇ ਨੇ। ਕੰਮ ਦੌਰਾਨ ਉਨ੍ਹਾਂ ਨੂੰ ਗਾਲੀ ਗਲੋਚ ਸੁਣਨੀ ਪੈਂਦੀ ਹੈ ਅਤੇ ਕਈ ਵਾਰ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਕੁੱਝ ਮਜ਼ਦੂਰ ਤਾਂ ਇਹ ਦੱਸਣ ਤੋਂ ਵੀ ਡਰਦੇ ਨੇ ਕਿ ਉਹ ਇੱਥੇ ਕੰਮ ਕਰਦੇ ਹਨ।

Workers in Italian fieldsWorkers in Italian fields

ਇਕ ਸਿੱਖ ਮਜ਼ਦੂਰ ਦਾ ਕਹਿਣਾ ਹੈ ਕਿ ਜੇਕਰ ਉਹ ਬਿਮਾਰ ਹੋਣ 'ਤੇ ਸਹੀ ਤਰੀਕੇ ਨਾਲ ਇਲਾਜ ਦੀ ਗੱਲ ਕਰਦੇ ਨੇ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਦੋ ਜਾਂ 3 ਡਾਲਰ ਪ੍ਰਤੀ ਘੰਟਾ ਭੁਗਤਾਨ ਕੀਤਾ ਜਾਂਦਾ ਹੈ। ਜਦੋਂ ਅਸੀਂ 5 ਡਾਲਰ ਪਲੱਸ ਬੂਟ ਅਤੇ ਦਸਤਾਨਿਆਂ ਦੀ ਮੰਗ ਕਰਦੇ ਹਾਂ ਤਾਂ ਸਾਡੇ ਦਸਤਾਵੇਜ਼ਾਂ ਨੂੰ ਸਾੜਨ ਦੀ ਧਮਕੀ ਦਿੱਤੀ ਅਤੇ ਕੁੱਟਮਾਰ ਕੀਤੀ ਅਤੇ ਪੈਰਾਂ ਨੂੰ ਬੰਨ੍ਹ ਦਿਤਾ ਗਿਆ ਤਾਂ ਜੋ ਭੱਜ ਨਾ ਸਕਾਂ। ਇੱਥੇ ਮਜ਼ਦੂਰਾਂ ਵਿਚ 30 ਫ਼ੀਸਦੀ ਔਰਤਾਂ ਵੀ ਸ਼ਾਮਲ ਹਨ। ਸਿੱਖ ਮਜ਼ਦੂਰਾਂ ਦਾ ਕਹਿਣਾ ਹੈ ਕਿ 20 ਘੰਟੇ ਤੱਕ ਤਰਬੂਜ਼ ਦਾ ਵਜ਼ਨ ਉਠਾਉਣ ਤੋਂ ਬਾਅਦ ਮਾਲਕਾਂ ਵਲੋਂ ਕੁੱਝ ਵਰਕਰਾਂ ਨੂੰ ਅਫ਼ੀਮ ਅਤੇ ਹੋਰ ਨਸ਼ੀਲੀਆਂ ਦਵਾਈਆਂ ਨੂੰ ਅਪਣੀ ਸਵੇਰ ਦੀ ਚਾਹ ਨਾਲ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ। 

OmizzoloOmizzolo

ਮਜ਼ਦੂਰ ਯੂਨੀਅਨ ਦੇ ਇਕ ਇਤਾਲਵੀ ਨੇਤਾ ਓਮੀਜੋਲੋ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਵਿਚ ਸਿੱਖ ਕਾਮਿਆਂ ਦੇ ਵਿਚਕਾਰ ਇਕ ਦਰਜਨ ਤੋਂ ਜ਼ਿਆਦਾ ਆਤਮ ਹੱਤਿਆਵਾਂ ਹੋਈਆਂ ਪਰ ਮਾਲਕਾਂ ਦੇ ਦਬਾਅ ਵਿਚ ਕਾਮੇ ਅਕਸਰ ਅਜਿਹੀਆਂ ਦੁਰਘਟਨਾਵਾਂ ਦੀ ਰਿਪੋਰਟ ਨਹੀਂ ਕਰਦੇ। ਉਹ ਅਜਿਹੀ ਮੌਤ ਨੂੰ ਕਾਰ ਦੁਰਘਟਨਾ ਦੇ ਰੂਪ ਵਿਚ ਦਰਸਾ ਦਿੰਦੇ ਹਨ। ਓਮੀਜੋਲ ਪਿਛਲੇ ਕਾਫ਼ੀ ਸਮੇਂ ਤੋਂ ਸਿੱਖ ਮਜ਼ਦੂਰਾਂ ਨਾਲ ਹੋ ਰਹੇ ਇਨ੍ਹਾਂ ਜ਼ੁਲਮਾਂ ਵਿਰੁਧ ਆਵਾਜ਼ ਉਠਾ ਰਹੇ ਹਨ ਭਾਵੇਂ ਕਿ ਉਨ੍ਹਾਂ ਨੂੰ ਕੁੱਝ ਕਾਮਯਾਬੀ ਜ਼ਰੂਰੀ ਮਿਲੀ ਪਰ ਉਹ ਇਨ੍ਹਾਂ ਸਿੱਖ ਮਜ਼ਦੂਰਾਂ ਨੂੰ ਜ਼ੁਲਮਾਂ ਤੋਂ ਮੁਕਤੀ ਦਿਵਾਉਣ ਲਈ ਕਾਫ਼ੀ ਨਹੀਂ ਸੀ। ਹੁਣ ਪਤਾ ਨਹੀਂ ਕਦੋਂ ਇੱਥੇ ਫਸੇ ਵੱਡੀ ਗਿਣਤੀ ਸਿੱਖ ਮਜ਼ਦੂਰ ਇਸ ਬੰਧੂਆ ਮਜ਼ਦੂਰੀ ਤੋਂ ਆਜ਼ਾਦ ਹੋ ਸਕਣਗੇ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement