ਭਾਰਤੀਆਂ ਨੂੰ ਗਰੀਨ ਕਾਰਡ ਲਈ ਕਰਨਾ ਪੈ ਰਿਹੈ ਲੰਮਾ ਇੰਤਜ਼ਾਰ : ਅਮਰੀਕੀ ਸੈਨੇਟਰ
Published : Jul 24, 2020, 11:41 am IST
Updated : Jul 24, 2020, 11:41 am IST
SHARE ARTICLE
 Indians have to wait a long time for a green card: US senator
Indians have to wait a long time for a green card: US senator

ਰਿਪਬਲਿਨਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸਥਾਈ ਨਿਵਾਸੀ ਪ੍ਰਮਾਣ ਪੱਤਰ ਜਾਂ

 ਵਾਸ਼ਿੰਗਟਨ, 23 ਜੁਲਾਈ : ਰਿਪਬਲਿਨਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸਥਾਈ ਨਿਵਾਸੀ ਪ੍ਰਮਾਣ ਪੱਤਰ ਜਾਂ ਗਰੀਨ ਕਾਰਡ ਹਾਸਲ ਕਰਨ ਲਈ ਲੰਮਾ ਇੰਤਜਾਰ ਕਰਣਾ ਪੈ ਰਿਹਾ ਹੈ। ਉਨ੍ਹਾਂ ਅਪਣੇ ਸੈਨੇਟਰ ਸਾਥੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਇਕ ਵਿਧਾਨਕ ਪ੍ਰਸਤਾਵ ਲਿਆਉਣ ਦੀ ਅਪੀਲ ਵੀ ਕੀਤੀ।

'ਗਰੀਨ ਕਾਰਡ' ਨੂੰ ਅਧਿਕਾਰਿਕ ਤੌਰ 'ਤੇ ਸਥਾਈ ਨਿਵਾਸ ਕਾਰਡ ਕਿਹਾ ਜਾਂਦਾ ਹੈ। ਅਮਰੀਕਾ ਵਿਚ ਪ੍ਰਵਾਸੀਆਂ ਨੂੰ ਇਹ ਦਸਤਾਵੇਜ਼ ਇਕ ਪ੍ਰਮਾਣ ਦੇ ਤੌਰ 'ਤੇ ਦਿਤਾ ਜਾਂਦਾ ਹੈ ਕਿ ਉਸ ਨੂੰ ਸਥਾਈ ਤੌਰ 'ਤੇ ਉੱਥੇ ਰਹਿਣ ਦਾ ਵਿਸ਼ੇਸ਼ ਅਧਿਕਾਰ ਹਾਸਲ ਹੈ। ਸੈਨੇਟਰ ਮਾਈਕ ਲੀ ਨੇ ਬੁਧਵਾਰ ਨੂੰ ਕਿਹਾ ਕਿ ਮੌਜੂਦਾ ਗਰੀਨ ਕਾਰਡ ਨੀਤੀ ਵਿਚ ਪ੍ਰਵਾਸੀਆਂ ਦੇ ਬੱਚਿਆਂ ਲਈ ਕੁੱਝ ਨਹੀਂ ਹੈ, ਜਿਨ੍ਹਾਂ ਦੇ ਮਾਤਾ-ਪਿਤਾ (ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ) ਦੇ ਗਰੀਨ ਕਾਰਡ ਅਰਜ਼ੀਆਂ ਨੂੰ ਅਸਵੀਕਾਰ ਕਰ ਦਿਤਾ ਗਿਆ ਸੀ, ਕਿਉਂਕਿ ਉਨ੍ਹਾਂ ਕੋਲ ਨੌਕਰੀ ਨਹੀਂ ਸੀ।

File Photo File Photo

ਲੀ ਨੇ ਸੈਨੇਟਰ ਵਿਚ ਕਿਹਾ, 'ਭਾਰਤ ਤੋਂ ਹੁਣ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਈਬੀ-3 ਗਰੀਨ ਕਾਰਡ ਹਾਸਲ ਕਰਨ ਲਈ 195 ਸਾਲ ਲੱਗਣਗੇ। 2019 ਵਿੱਤੀ ਸਾਲ ਵਿਚ ਸ਼੍ਰੇਣੀ 1 (ਈਬੀ1) ਵਿਚ 9008, ਸ਼੍ਰੇਣੀ 2 (ਈਬੀ2) ਵਿਚ 2908 ਅਤੇ ਸ਼੍ਰੇਣੀ 3 (ਈਬੀ3) ਵਿਚ 5083 ਭਾਰਤੀ ਨਾਗਰਿਕਾਂ ਨੂੰ ਗਰੀਨ ਕਾਰਡ ਦਿੱਤੇ ਗਏ। ਈਬੀ1-3 ਇਕ ਵੱਖ ਸ਼੍ਰੇਣੀ ਦਾ ਰੋਜ਼ਗਾਰ ਆਧਾਰਿਤ ਗਰੀਨ ਕਾਰਡ ਹੈ।

ਸੈਨੇਟਰ ਡੀਕ ਡਰਬਿਨ ਨੇ ਕਿਹਾ, 'ਇਥੇ ਅਸਥਾਈ ਵਰਕ ਵੀਜ਼ਾ 'ਤੇ ਕੰਮ ਕਰ ਰਹੇ ਕਈ ਲੋਕਾਂ ਲਈ ਗਰੀਨ ਕਾਰਡ ਕਾਫ਼ੀ ਮਹੱਤਵਪੂਰਣ ਹੈ। ਬੈਕਲਾਗ (ਲੰਬਿਤ ਮਾਮਲੇ) ਪ੍ਰਵਾਰਾਂ ਨੂੰ ਅਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਗੁਆਉਣ ਦੇ ਖ਼ਤਰੇ ਵਿਚ ਪਾਉਂਦਾ ਹੈ, ਕਿਉਂਕਿ ਕਈ ਸਾਲ ਇੰਤਜਾਰ ਕਰ ਕੇ ਉਨ੍ਹਾਂ ਨੂੰ ਬੈਕਲਾਗ ਖ਼ਤਮ ਹੋਣ ਦੇ ਬਾਅਦ ਇਹ ਗਰੀਨ ਕਾਰਡ ਮਿਲਦਾ ਹੈ।' ਉਨ੍ਹਾਂ ਕਿਹਾ, 'ਸਾਡਾ ਦੋ-ਪੱਖੀ ਸਮੱਝੌਤਾ ਪ੍ਰਵਾਸੀ ਕਾਮਿਆਂ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰ ਜੋ ਬੈਕਲਾਗ ਵਿਚ ਫਸੇ ਹਨ, ਉਨ੍ਹਾਂ ਲਈ ਮਹੱਤਵਪੂਰਣ ਸੁਧਾਰ ਜੋੜੇਗਾ, ਜੋ ਕਿ ਮੂਲ ਬਿੱਲ ਵਿਚ ਨਹੀਂ ਹੈ। ਉਹ ਅਪ੍ਰਵਾਸੀ ਦਾ ਦਰਜਾ ਗੁਆਏ ਬਿਨਾਂ ਹੁਣ ਨੌਕਰੀ ਬਦਲ ਸਕਣਗੇ ਅਤੇ ਯਾਤਰਾ ਕਰ ਸਕਣਗੇ। ਪ੍ਰਵਾਸੀ ਕਾਮਿਆਂ ਦੇ ਬੱਚਿਆਂ ਨੂੰ ਵੀ ਹਿਫਾਜ਼ਤ ਪ੍ਰਦਾਨ ਕੀਤੀ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਦੇਸ਼ ਨਿਕਾਲਾ ਨਾ ਕੀਤਾ ਜਾਵੇ।' (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement