ਕਈ ਹੋਏ ਗੰਭੀਰ ਜ਼ਖ਼ਮੀ
ਬੀਜਿੰਗ: ਚੀਨ ਦੇ ਉੱਤਰ-ਪੂਰਬੀ ਰਾਜ ਵਿਚ ਇਕ ਜਿਮਨੇਜ਼ੀਅਮ ਸਕੂਲ ਦੀ ਜਿਮ ਦੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ ਬੱਚਿਆਂ ਸਮੇਤ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ। ਉਹ ਮਿਡਲ ਸਕੂਲ ਵਾਲੀਬਾਲ ਟੀਮ ਦਾ ਹਿੱਸਾ ਹਨ। ਹਾਦਸੇ ਦੇ ਸਮੇਂ ਜਿੰਮ 'ਚ ਬੱਚਿਆਂ ਸਮੇਤ 19 ਲੋਕ ਮੌਜੂਦ ਸਨ। ਅੱਠ ਲੋਕਾਂ ਦੀ ਜਾਨ ਬਚ ਗਈ। ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਘਟਨਾ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ 3 ਵਜੇ (7 ਵਜੇ GMT) ਦੀ ਹੈ। ਮੌਕੇ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਘਟਨਾ ਚੀਨ ਦੇ ਉੱਤਰ-ਪੂਰਬ 'ਚ ਕਿਕੀਹਾਰ ਸ਼ਹਿਰ ਦੀ ਹੈ, ਜਿਥੇ ਐਤਵਾਰ ਨੂੰ ਬੱਚੇ ਜਿਮ 'ਚ ਸਰੀਰਕ ਸਿਖਲਾਈ ਲਈ ਆਏ ਸਨ।
ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ ਦਾ ਅੱਜ ਤੀਜਾ ਦਿਨ: 'ਆਪ' ਸੰਸਦ ਮੈਂਬਰ ਸੰਜੇ ਸਿੰਘ ਪੂਰੇ ਸੈਸ਼ਨ ਲਈ ਰਾਜ ਸਭਾ ਤੋਂ ਮੁਅੱਤਲ