2 ਸਾਲਾ ਬਾਅਦ ਮਿਲਿਆ ਰਾਜਸਥਾਨ ਦੀ ਰਹਿਣ ਵਾਲੀ ਅੰਜੂ ਨੂੰ ਵੀਜ਼ਾ
ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਕਾਫੀ ਸੁਰਖ਼ੀਆਂ 'ਚ ਹੈ। ਹੁਣ ਭਾਰਤ ਤੋਂ ਪਾਕਿਸਤਾਨ ਪਹੁੰਚੀ ਇਕ ਲੜਕੀ ਦੀ ਤੁਲਨਾ ਸੀਮਾ ਹੈਦਰ ਨਾਲ ਕੀਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀ ਅੰਜੂ ਜੋ ਅਜਕਲ ਰਾਜਸਥਾਨ ਵਿਖੇ ਰਹਿ ਰਹੀ ਹੈ, ਅਪਣੇ ਫੇਸਬੁੱਕ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪਹੁੰਚੀ ਹੈ।
ਹਾਲਾਂਕਿ ਅੰਜੂ ਨੇ ਸੀਮਾ ਹੈਦਰ ਮਾਮਲੇ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਅਰਜ਼ੀ ਦਿਤੀ ਸੀ ਅਤੇ ਉਹ ਕਾਨੂੰਨੀ ਤੌਰ 'ਤੇ ਗਈ ਸੀ। ਅੰਜੂ ਨੂੰ ਵੀਜ਼ਾ ਲੈਣ ਲਈ ਕਰੀਬ ਦੋ ਸਾਲਾ ਇੰਤਜ਼ਾਰ ਕਰਨਾ ਪਿਆ ਹੈ। ਜਾਣਕਾਰੀ ਅਨੁਸਾਰ ਅੰਜੂ ਨੇ ਗੁਆਂਢੀ ਦੇਸ਼ ਜਾਣ ਲਈ 21 ਜੂਨ ਨੂੰ ਅਰਜ਼ੀ ਦਿਤੀ ਸੀ। ਜਿਸ ਵਿਅਕਤੀ ਨੂੰ ਮਿਲਣ ਲਈ ਉਹ ਪਾਕਿਸਤਾਨ ਪਹੁੰਚੀ ਹੈ, ਉਹ ਇਕ ਸਕੂਲ ਵਿਚ ਅਧਿਆਪਕ ਸੀ ਅਤੇ ਵਰਤਮਾਨ ਵਿਚ ਮੈਡੀਕਲ ਪ੍ਰਤੀਨਿਧੀ ਵਜੋਂ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਸੁੱਕੇ ਪ੍ਰਸ਼ਾਦਿਆਂ 'ਚ ਘਪਲੇ ਦਾ ਮਾਮਲਾ: ਮੁਅੱਤਲ ਮੁਲਜ਼ਮਾਂ ਨੇ ਬਣਾਈ ਯੂਨੀਅਨ
ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਹੋਈ ਸੀ ਅਤੇ ਹੌਲੀ-ਹੌਲੀ ਦੋਵਾਂ ਨੂੰ ਪਿਆਰ ਹੋ ਗਿਆ। 35 ਸਾਲਾ ਅੰਜੂ ਨੇ 29 ਸਾਲਾ ਨਸਰੁੱਲਾ ਨਾਲ ਫੇਸਬੁੱਕ 'ਤੇ ਦੋਸਤੀ ਕੀਤੀ ਸੀ। ਆਪਣੇ ਪਿਆਰ ਨੂੰ ਪਾਉਣ ਲਈ ਉਹ ਪਤੀ ਨੂੰ ਬਗੈਰ ਦੱਸੇ ਹੀ ਘਰ ਤੋਂ ਚਲੀ ਗਈ। ਪਾਕਿਸਤਾਨ ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਦੋਸਤੀ ਦੀ ਜਾਂਚ ਚੱਲ ਰਹੀ ਹੈ, ਭਾਰਤੀ ਲੜਕੀ ਅੰਜੂ ਦਾ ਕਹਿਣਾ ਹੈ ਕਿ ਉਹ ਨਸਰੁੱਲਾ ਤੋਂ ਬਗ਼ੈਰ ਨਹੀਂ ਰਹਿ ਸਕਦੀ।
ਡੀ.ਪੀ.ਓ. ਡੀ.ਆਈ.ਆਰ. ਬਾਲਾ ਮੁਸ਼ਤਾਕ ਖਾਨ ਨੇ ਪੁਸ਼ਟੀ ਕੀਤੀ ਕਿ ਲੜਕੀ ਦੀ ਫੇਸਬੁੱਕ ਦੋਸਤੀ ਤੋਂ ਬਾਅਦ ਡੀ.ਆਈ.ਆਰ. ਭਾਰਤ ਤੋਂ ਆਇਆ ਹੈ। ਲੜਕੀ ਦੇ ਸਬੰਧ 'ਚ ਜਾਂਚ ਕੀਤੀ ਜਾ ਰਹੀ ਹੈ। ਲੜਕੀ ਪੁਲਿਸ ਕੋਲ ਹੈ ਅਤੇ ਸੁਰੱਖਿਆ ਏਜੰਸੀਆਂ ਲੜਕੀ ਦੀ ਜਾਂਚ ਕਰ ਰਹੀਆਂ ਹਨ, ਜਿਵੇਂ ਹੀ ਲੜਕੀ ਦਾ ਪਤਾ ਲੱਗੇਗਾ, ਮੀਡੀਆ ਨੂੰ ਸਥਿਤੀ ਬਾਰੇ ਜਾਣਕਾਰੀ ਦਿਤੀ ਜਾਵੇਗੀ।
ਇਹ ਕਹਾਣੀ ਪਾਕਿਸਤਾਨ ਦੀ ਰਹਿਣ ਵਾਲੀ ਸੀਮਾ ਹੈਦਰ ਅਤੇ ਨੋਇਡਾ ਦੇ ਰਹਿਣ ਵਾਲੇ ਸਚਿਨ ਮੀਨਾ ਦੀ ਹਾਲੀਆ ‘ਲਵ ਸਟੋਰੀ’ ਵਰਗੀ ਹੈ। ਹਾਲਾਂਕਿ ਅੰਜੂ ਕਾਨੂੰਨੀ ਤੌਰ 'ਤੇ ਵੀਜ਼ਾ ਲੈ ਕੇ ਪਾਕਿਸਤਾਨ ਆਈ ਹੈ। ਦੋਵਾਂ ਨੂੰ ਵੀਜ਼ੇ ਲਈ ਦੋ ਸਾਲ ਉਡੀਕ ਕਰਨੀ ਪਈ। ਦੋਵਾਂ ਨੂੰ ਪਿਆਰ ਭਾਵੇਂ ਆਨਲਾਈਨ ਹੋਏ ਹੈ ਪਰ ਇਕ ਦੀ ਕਹਾਣੀ ਫੇਸਬੁੱਕ ਤੋਂ ਜਦਕਿ ਸੀਮਾ ਹੈਦਰ ਦੀ ਕਹਾਣੀ PUBG ਤੋਂ ਸ਼ੁਰੂ ਹੋਈ ਸੀ।