ਸੁੱਕੇ ਪ੍ਰਸ਼ਾਦਿਆਂ 'ਚ ਘਪਲੇ ਦਾ ਮਾਮਲਾ: ਮੁਅੱਤਲ ਮੁਲਜ਼ਮਾਂ ਨੇ ਬਣਾਈ ਯੂਨੀਅਨ 

By : KOMALJEET

Published : Jul 24, 2023, 1:19 pm IST
Updated : Jul 24, 2023, 1:19 pm IST
SHARE ARTICLE
representational Image
representational Image

ਮੁਅੱਤਲ ਕੀਤੇ 51 ਮੁਲਾਜ਼ਮਾਂ ਨੇ ਬਣਾਈ ਯੂਨੀਅਨ ਤੇ ਲੇਬਰ ਵਿਭਾਗ ਕੋਲ ਕਰਵਾਈ ਰਜਿਸਟ੍ਰੇਸ਼ਨ 

ਗੁਰਵਿੰਦਰ ਸਿੰਘ ਭੋਮਾ ਨੂੰ ਸਰਬ ਸੰਮਤੀ ਨਾਲ ਬਣਾਇਆ 'SGPC ਇੰਪਲਾਈਜ਼ ਯੂਨੀਅਨ' ਦਾ ਪ੍ਰਧਾਨ
2000 ਦੇ ਕਰੀਬ ਮੁਲਾਜ਼ਮ ਯੂਨੀਅਨ 'ਚ ਹੋ ਚੁੱਕੇ ਹਨ ਸ਼ਾਮਲ

ਚੰਡੀਗੜ੍ਹ (ਕੋਮਲਜੀਤ ਕੌਰ) : ਸੁੱਕੇ ਪ੍ਰਸ਼ਾਦਿਆਂ ਵਿਚ ਹੋਏ ਘਪਲੇ ਦੇ ਮਾਮਲੇ ਵਿਚ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਦਾ ਏਕਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਨੇ 'ਐਸ.ਜੀ.ਪੀ.ਸੀ. ਇੰਪਲਾਈਜ਼ ਯੂਨੀਅਨ' ਨਾਂਅ ਦੀ ਇਕ ਨਵੀਂ ਯੂਨੀਅਨ ਬਣਾਈ ਹੈ ਅਤੇ ਗੁਰਵਿੰਦਰ ਸਿੰਘ ਭੋਮਾ ਨੂੰ ਸਰਬ ਸਮਤੀ ਨਾਲ ਇਸ ਦਾ ਪ੍ਰਧਾਨ ਚੁਣਿਆ ਹੈ। 

ਇਸ ਨਵੀਂ ਬਣਾਈ ਯੂਨੀਅਨ ਨੂੰ ਲੇਬਰ ਵਿਭਾਗ ਕੋਲ ਵੀ ਰਜਿਸਟਰ ਕਰਵਾਇਆ ਜਾ ਚੁੱਕਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਯੂਨੀਅਨ ਵਿਚ ਕਰੀਬ ਦੋ ਹਜ਼ਾਰ ਮੁਲਾਜ਼ਮ ਸ਼ਾਮਲ ਹੋ ਚੁੱਕੇ ਹਨ ਜਦਕਿ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀ ਗਿਣਤੀ 30 ਹਾਜ਼ਰ ਤੋਂ ਵੱਧ ਹੈ।

ਜ਼ਿਕਰਯੋਗ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਅਤੇ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਵਿਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਸੀ। ਇਨ੍ਹਾਂ ਮੁਲਾਜ਼ਮਾਂ ਵਲੋਂ ਲਗਾਤਾਰ ਬਾਗ਼ੀ ਸੁਰ ਦਿਖਾਏ ਜਾ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਹਿਰ ਵਿਚ ਡਿੱਗੀ ਬੇਕਾਬੂ ਕਾਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ 

ਹੁਣ ਇਨ੍ਹਾਂ ਮੁਲਾਜ਼ਮਾਂ ਵਲੋਂ ਇਕ ਨਵੀਂ ਯੂਨੀਅਨ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਇਸ ਦਾ ਮਕਸਦ ਮੁਲਾਜ਼ਮ ਦਾ ਪੱਖ ਰੱਖਣਾ ਹੋਵੇਗਾ ਅਤੇ ਇਸ ਵਲੋਂ ਕਾਨੂੰਨੀ ਲੜਾਈ ਵੀ ਲੜੀ ਜਾ ਸਕਦੀ ਹੈ। ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਸ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਅਤੇ ਕਿਹਾ ਕਿ ਇਹ ਕੋਈ ਵਿਭਾਗ ਨਹੀਂ ਹੈ ਜਿਥੇ ਕੋਈ ਯੂਨੀਅਨ ਬਣਾਈ ਜਾਵੇ ਸਗੋਂ ਇਹ ਸਿੱਖਾਂ ਦੀ ਇਕ ਸਿਰਮੌਰ ਸੰਸਥਾ ਹੈ। ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਹ ਸੇਵਾ ਭਾਵਨਾ ਨਾਲ ਬਣਾਈ ਗਈ ਸੰਸਥਾ ਹੈ ਇਸ ਲਈ ਅਜਿਹੀ ਕੋਈ ਵੀ ਯੂਨੀਅਨ ਬਣਾਉਣਾ ਸਰਾਸਰ ਗ਼ਲਤ ਹੈ।

ਉਨ੍ਹਾਂ ਵਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਐਸ.ਜੀ.ਪੀ.ਸੀ. ਅਜਿਹੀ ਕਿਸੇ ਵੀ ਯੂਨੀਅਨ ਵਿਰੁਧ ਕਾਰਵਾਈ ਲਈ ਕਾਨੂੰਨੀ ਸਹਾਇਤਾ ਵੀ ਲੈ ਸਕਦੀ ਹੈ। ਦੱਸ ਦੇਈਏ ਕਿ ਸੁੱਕੇ ਪ੍ਰਸ਼ਾਦਿਆਂ ਵਿਚ ਹੋਏ ਘਪਲੇ ਦੇ ਇਸ ਮਾਮਲੇ ਵਿਚ 1 ਅਪ੍ਰੈਲ 2019 ਤੋਂ ਦਸੰਬਰ 2022 ਤਕ ਵਿਕਰੀ ਅਤੇ ਨਿਲਾਮੀ ਵਿਚਕਾਰ ਇਹ ਘਪਲਾ ਸਾਹਮਣੇ ਆਇਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਐਸ.ਜੀ.ਪੀ.ਸੀ. ਵਲੋਂ 51 ਮੁਲਾਜ਼ਮ ਮੁਅੱਤਲ ਕੀਤੇ ਗਏ ਸਨ ਜਿਨ੍ਹਾਂ ਵਿਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤੈਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਲ ਹਨ। ਇਨ੍ਹਾਂ 51 ਮੁਲਜ਼ਾਮਾਂ ਵਿਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿਤੇ ਗਏ ਸਨ।
 

ਲੰਗਰ ਘੋਟਾਲਾ ਮਾਮਲਾ, SGPC ਦੇ ਸਸਪੈਂਡ 51 ਮੁਲਾਜ਼ਮਾਂ ਨੇ ਕੀਤਾ ਏਕਾ, ਬਣਾ ਲਈ ਯੂਨੀਅਨ

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement