ਸੂਡਾਨ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 4 ਫ਼ੌਜੀਆਂ ਸਮੇਤ 9 ਦੀ ਮੌਤ 

By : KOMALJEET

Published : Jul 24, 2023, 10:39 am IST
Updated : Jul 24, 2023, 10:39 am IST
SHARE ARTICLE
representational Image
representational Image

ਤਕਨੀਕੀ ਖਰਾਬੀ ਕਾਰਨ ਵਾਪਰਿਆ ਹਾਦਸਾ 

ਖ਼ਰਤੂਮ  : ਸੁਡਾਨ ਵਿਚ ਬੀਤੀ 15 ਅਪ੍ਰੈਲ ਤੋਂ ਸੁਡਾਨ ਆਰਮੀ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਵਿਚਕਾਰ ਚੱਲ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਇਸ ਜੰਗ ਦੇ ਐਤਵਾਰ ਨੂੰ 100 ਦਿਨ ਪੂਰੇ ਹੋ ਗਏ ਹਨ। ਇਸ ਦਿਨ ਇਕ ਹੋਰ ਘਟਨਾ ਸਾਹਮਣੇ ਆਈ ਜਦੋਂ ਪੋਰਟ ਸੂਡਾਨ ਹਵਾਈ ਅੱਡੇ 'ਤੇ ਇਕ ਨਾਗਰਿਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 4 ਫ਼ੌਜੀਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: 54 ਸਾਲ ਬਾਅਦ ਸਹੀ ਪਤੇ 'ਤੇ ਪਹੁੰਚਿਆ ਪੋਸਟ ਕਾਰਡ

ਸੂਡਾਨ ਦੀ ਫ਼ੌਜ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਅੱਜ ਇਕ ਨਾਗਰਿਕ ਐਂਟੋਨੋਵ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪੋਰਟ ਸੂਡਾਨ ਹਵਾਈ ਅੱਡੇ 'ਤੇ ਏਕਰੈਸ਼ ਹੋ ਗਿਆਹੋ ਗਿਆ। ਇਸ ਹਾਦਸੇ 'ਚ ਫ਼ੌਜ ਦੇ 4 ਜਵਾਨਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਹਾਦਸੇ ਵਿਚ ਇਕ ਬੱਚੇ ਦੀ ਜਾਨ ਬਚ ਗਈ।

ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ ਸੂਡਾਨ15 ਅਪ੍ਰੈਲ ਤੋਂ ਫ਼ੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਆਰ.ਐੱਸ.ਐੱਫ.) ਵਿਚਕਾਰ ਜੰਗ ਚੱਲ ਰਹੀ ਸੀ, ਜਿਸ ਨੇ ਐਤਵਾਰ ਨੂੰ 100 ਦਿਨ ਪੂਰੇ ਕਰ ਲਏ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement