ਅਫ਼ਗਾਨਿਸਤਾਨ ’ਚ ਕਰੀਬ 1 ਕਰੋੜ ਬੱਚਿਆਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ: UNICEF
Published : Aug 24, 2021, 11:55 am IST
Updated : Aug 24, 2021, 11:59 am IST
SHARE ARTICLE
About 1 crore children in Afghanistan need humanitarian aid says UNICEF
About 1 crore children in Afghanistan need humanitarian aid says UNICEF

WHO ਦਾ ਕਹਿਣਾ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਵਿਚ ਸਿਹਤ ਸੇਵਾਵਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ।

 

ਨਿਊਯਾਰਕ: ਅਫ਼ਗਾਨਿਸਤਾਨ ਵਿਚ ਤਾਲਿਬਾਨ (Taliban) ਦੇ ਕਬਜ਼ੇ ਤੋਂ ਬਾਅਦ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਨਾਲ ਅਫ਼ਗਾਨਿਸਤਾਨ ਵਿਚ ਇਕ ਮਾਨਵਤਾਵਾਦੀ ਸੰਕਟ (Humanitarian Crisis) ਵੀ ਪੈਦਾ ਹੋਇਆ ਹੈ। ਦੇਸ਼ ਦੇ ਲੋਕ ਭੁੱਖਮਾਰੀ ਅਤੇ ਬਿਮਾਰੀਆਂ ਦੀ ਜਕੜ ਵਿਚ ਆ ਗਏ ਹਨ, ਜਿਸ ਵਿਚ ਇਕ ਕਰੋੜ ਤੋਂ ਵੱਧ ਬੱਚੇ ਅਤੇ ਔਰਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

Henrietta H. ForeHenrietta H. Fore

ਦਰਅਸਲ, UNICEF ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਐਚ ਫੋਰ (Henrietta H. Fore) ਨੇ ਕਿਹਾ ਸੀ ਕਿ, “ਅੱਜ, ਅਫ਼ਗਾਨਿਸਤਾਨ (Afghanistan Crisis) ਵਿਚ ਤਕਰੀਬਨ 10 ਮਿਲੀਅਨ ਬੱਚਿਆਂ (10 million children) ਨੂੰ ਜੀਵਤ ਰਹਿਣ ਲਈ ਮਾਨਵਤਾਵਾਦੀ ਸਹਾਇਤਾ (Humanitarian Aid) ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ, ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਲਗਭਗ 10 ਲੱਖ ਬੱਚੇ ਗੰਭੀਰ ਕੁਪੋਸ਼ਣ (Malnutrition) ਦਾ ਸ਼ਿਕਾਰ ਹੋਏ ਹਨ। ਇਹ ਵੀ ਕਿਹਾ ਗਿਆ ਹੈ ਕਿ ਬਿਨਾਂ ਇਲਾਜ ਦੇ ਉਹ ਮਰ ਵੀ ਸਕਦੇ ਹਨ।”

PHOTOPHOTO

ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਮਾਨਵਤਾਵਾਦੀ ਸਹਾਇਤਾ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਦੇ ਬੁਲਾਰੇ ਅਨੁਸਾਰ, ਅਫ਼ਗਾਨਿਸਤਾਨ ਵਿਚ ਮੌਜੂਦਾ ਸੋਕੇ ਤੋਂ ਪਹਿਲਾਂ ਦੇ ਹਾਲਾਤ ਹੋਰ ਵਿਗੜਨ ਦੀ ਉਮੀਦ ਹੈ। WHO ਦਾ ਕਹਿਣਾ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਵਿਚ ਸਿਹਤ ਸੇਵਾਵਾਂ (Need Health Services) ਨੂੰ ਜਾਰੀ ਰੱਖਣਾ ਜ਼ਰੂਰੀ ਹੈ।

WHOWHO

ਤੁਹਾਨੂੰ ਦੱਸ ਦਈਏ ਕਿ ਹਾਲਾਤਾਂ ਦੇ ਮੱਦੇਨਜ਼ਰ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਫਸੇ ਅਮਰੀਕੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਲੋਕਾਂ ਨੂੰ ਬਾਹਰ ਕੱਢਣ ਦੀ 31 ਅਗਸਤ ਦੀ ਸਮਾਂ ਹੱਦ ਵਧਾਉਣ ਬਾਰੇ ਅੱਜ ਫੈਸਲਾ ਲੈ ਸਕਦੇ ਹਨ। ਦਰਅਸਲ, ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਨਿਕਾਸੀ ਪ੍ਰਕਿਰਿਆ "ਮੁਸ਼ਕਲ ਅਤੇ ਦਰਦਨਾਕ" ਸੀ ਅਤੇ ਅਜੇ ਵੀ ਬਹੁਤ ਕੁਝ ਹੋ ਸਕਦਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement