ਚੰਗੇ ਭਵਿੱਖ ਲਈ ਕੁਝ ਸਮਾਂ ਪਹਿਲਾਂ ਹੀ ਮਲੇਸ਼ੀਆ ਤੋਂ ਅਮਰੀਕਾ ਗਈ ਸੀ ਨਵਸਰਨ ਕੌਰ
ਵਾਸ਼ਿੰਗਟਨ : ਅਮਰੀਕਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਪੰਜਾਬਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਨਵਸਰਨ ਕੌਰ (34 ਸਾਲਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ: 1997 ਬੈਚ ਦੇ IPS ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਬਣੇ ADGP
ਪੁਲਿਸ ਮੁਤਾਬਕ ਅਧਿਕਾਰੀਆਂ ਨੇ ਸ਼ੱਕੀ ਸ਼ੂਟਰ 29 ਸਾਲਾ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਗੋਲੀਬਾਰੀ 'ਚ ਵਰਤਿਆ ਗਿਆ ਹਥਿਆਰ ਬਰਾਮਦ ਹੋਇਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਦੋਵੇਂ ਇਕ ਦੂਜੇ ਨਾਲ ਡੇਟਿੰਗ ਰਿਲੇਸ਼ਨਸ਼ਿਪ ਵਿਚ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ ਭੇਜਣ ਦੇ ਨਾਂਅ ’ਤੇ 5 ਲੱਖ ਰੁਪਏ ਦੀ ਠੱਗੀ; ਨੌਜਵਾਨ ਨੂੰ ਕੰਪਨੀ ਨੇ ਦਿਤਾ ਜਾਅਲੀ ਵੀਜ਼ਾ