ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰੀਏ ਅਪਲਾਈ
Published : Sep 24, 2021, 1:29 pm IST
Updated : Sep 24, 2021, 1:29 pm IST
SHARE ARTICLE
Short Term Course
Short Term Course

ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬਾਂ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ।

ਚੰਡੀਗੜ੍ਹ:  ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਹਰ ਵਿਦਿਆਰਥੀ ਵਿਦੇਸ਼ ਵਿਚ ਜਾ ਕੇ ਅਪਣਾ ਭਵਿੱਖ ਬਣਾਉਣ ਅਤੇ ਆਪਣੇ ਸੁਪਨੇ ਪੂਰੇ ਕਰਨ ਬਾਰੇ ਸੋਚਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿਚ ਵਿਦੇਸ਼ ਜਾਣ ਸਬੰਧੀ ਕਈ ਸਵਾਲ ਉੱਠਦੇ ਹਨ।ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬਾਂ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤੁਸੀਂ 95393-95393 ਤੇ ਸੰਪਰਕ ਕਰ ਸਕਦੇ ਹੋ। 

Canada VisaCanada Visa

ਇਮੀਗ੍ਰੇਸ਼ਨ ਵੱਲੋਂ ਇਕ ਸ਼ਾਰਟ ਟਰਮ ਕੋਰਸ ਚਲਾਇਆ ਜਾ ਰਿਹਾ ਹੈ। ਜਿਸ ਵਿਚ ਬੱਚਿਆਂ ਨੂੰ ਟਰੇਨਿੰਗ ਲਈ ਕੈਨੇਡਾ ਭੇਜਿਆ ਜਾਂਦਾ  ਹੈ। ਇਸ ਕੋਰਸ ਲਈ ਅਪਲਾਈ ਕਰਨ ਵਾਲੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਹੀ ਉਸ ਨੂੰ ਟ੍ਰੇਨਿੰਗ ‘ਤੇ ਭੇਜਿਆ ਜਾਂਦਾ ਹੈ। ਇਸ ਰਾਹੀਂ ਉਨ੍ਹਾਂ ਨੂੰ ਇਕ ਖਾਸ ਵਿਸ਼ੇ ‘ਚ ਹੁਨਰਮੰਦ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ।ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਉਸ ਉਮੀਦਵਾਰ ਨੂੰ ਇਕ ਸਰਟੀਫੀਕੇਟ ਦਿੰਦੀ ਹੈ ਅਤੇ ਉਸ ਲਈ ਇੰਟਰਵਿਊ ਦਾ ਪ੍ਰਬੰਧ ਕਰਦੀ ਹੈ। ਇਸ ਦੇ ਜ਼ਰੀਏ ਹੀ ਕੰਪਨੀ ਉਸ ਦੀ ਪਲੇਸਮੈਂਟ ਲਗਵਾਉਂਦੀ ਹੈ ਅਤੇ ਉਹ ਉੱਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਥੇ ਵਰਕ ਪਰਮਿਟ ਲੈਣ ਦੇ ਵੀ ਯੋਗ ਹੋ ਜਾਂਦਾ ਹੈ।

Short Term Courses in CanadaShort Term Courses in Canada

ਇਸ ਕੋਰਸ ਵਿਚ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਜਾਂ ਤਾਂ ਉਸ ਨੂੰ ਕਿਸੇ ਚੀਜ਼ ‘ਚ ਤਜੁਰਬਾ ਹੋਣਾ ਚਾਹੀਦਾ ਹੈ। ਹੁਣ ਉਹ ਵੀ ਬਾਹਰ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਵੱਧ ਤਜੁਰਬਾ ਹੈ। ਜੇਕਰ ਤੁਹਾਡੇ ਕੋਲ 6 ਮਹਨਿਆਂ ਤੋਂ ਲੈ ਕੇ 1 ਸਾਲ ਦਾ ਤਜੁਰਬਾ ਹੈ ਤਾਂ ਤੁਸੀਂ ਇਕ ਕੋਰਸ ਲਈ ਪੂਰੀ ਤਰ੍ਹਾਂ ਅਪਲਾਈ ਕਰਨ ਦੇ ਯੋਗ ਹੋ। ਇਸ ਵਿਚ ਉਮਰ ਅਤੇ ਗੈਪ ਦਾ ਕੋਈ ਲੈਣਾ-ਦੇਣਾ ਨਹੀਂ ਹੈ। 

 

ਇਸ ਦੇ ਨਾਲ ਹੀ ਜਿਹੜੇ ਬੱਚੇ ਉਥੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਸੱਦਣਾ ਚਾਹੁੰਦੇ ਹਨ, ਉਹ ਇਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਦੇ ਹਨ। ਕਈ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਦਾ ਰਿਫਿਉਜ਼ਲ ਆਉਣ ਕਾਰਨ ਵੀਜ਼ਾ ਨਹੀਂ ਆਉਂਦਾ, ਪਰ ਹੁਣ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਵੀ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਵੱਧ ਵੀ ਪੜ੍ਹੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ।ਜਿਹਨਾਂ ਨੇ ਬੀਟੈਕ, ਬੀਐਸਸੀ, ਬੀਐਡ ਵਰਗੇ ਕੋਰਸਾਂ ਦੀ ਪੜ੍ਹਾਈ ਪਹਿਲਾਂ ਹੀ ਕੀਤੀ ਹੈ ਉਹ ਇਸ ਕੋਰਸ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਉਨ੍ਹਾਂ ਦਾ ਸੱਦਾ ਪੱਤਰ ਵੀ ਜਲਦੀ ਆ ਸਕਦਾ ਹੈ।

Apply for a study visa in countries other than CanadaApply for a study visa

ਅਪਲਾਈ ਕਰਨ ਦੀ ਪ੍ਰਕਿਰਿਆ        

ਅਪਲਾਈ ਕਰਨ ਲਈ, ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਕੰਪਨੀ ੳਮੀਦਵਾਰ ਦੀ ਪ੍ਰੋਫਾਈਲ ਨੂੰ ਕੈਨੇਡਾ ਵਿਚ ਉਨ੍ਹਾਂ ਦੇ ਟਾਈ ਅਪਸ ਨੂੰ ਭੇਜਣਗੇ ਅਤੇ ਇਸ ਰਾਹੀਂ ਉਮੀਦਵਾਰ ਦਾ ਸੱਦਾ ਪੱਤਰ ਮੰਗਵਾਇਆ ਜਾਵੇਗਾ। ਉਸ ਪੱਤਰ ਦੇ ਅਧਾਰ ’ਤੇ ਹੀ ਫਾਈਲ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਇਕੱਠੇ ਹੋਣ ਮਗਰੋਂ 3-4 ਮਹੀਨਿਆਂ ਵਿਚ ਫਾਈਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। 

Canada to Grant Permanent Residency to 90,000 StudentsCanada 

ਕਿੰਨਾ ਖਰਚਾ ਅਤੇ ਸਮਾਂ ਲੱਗ ਸਕਦਾ ਹੈ    

ਇਸ ਲਈ ਘਟੋ-ਘੱਟ 4 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਖਰਚਾ ਚੁਣੇ ਗਏ ਕੋਰਸ ਅਤੇ ਕੋਰਸ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਜੇਕਰ ਲੰਮੇ ਸਮੇਂ ਦਾ ਕੋਰਸ ਹੈ ਤਾਂ ਖਰਚਾ ਵੀ ਉਸ ਹਿਸਾਬ ਨਾਲ ਆ ਸਕਦਾ ਹੈ। ਇਸ ਦੇ  ਨਾਲ ਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਤੁਹਾਨੂੰ ਟ੍ਰੇਨਿੰਗ ਤੋਂ ਬਾਅਦ ਵਾਪਸ ਆਉਣ ਦੀ ਲੋੜ ਹੈ ਜਾਂ ਨਹੀਂ? ਤਾਂ ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਦ ਟ੍ਰੇਨਿੰਗ ‘ਚ ਸਿੱਖਣ ਤੋਂ ਬਾਅਦ ਉਮੀਦਵਾਰ ਉਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਉਸ ਨੂੰ ਵਾਪਸ ਆਉਣ ਦੀ ਲੋੜ ਨਹੀਂ ਪੈਂਦੀ। ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਨਹੀਂ ਜਾ ਪਾਏ ਨਹੀਂ ਜਾ ਪਾਏ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਵਿਕਲਪ ਹੈ। ਇਕ ਉਮੀਦਵਾਰ ਨੂੰ ਇਸ ‘ਚ ਧਿਆਨ ਦੇਣ ਲਈ ਬਸ ਸਹੀ ਕੰਸਲਟੇਂਟ ਤੱਕ ਪਹੁੰਚ ਕਰਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 95393-95393 ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement