London News : ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ’ਚ ਭਾਰਤ ਦੇ 4 ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ 

By : BALJINDERK

Published : Sep 24, 2024, 12:04 pm IST
Updated : Sep 24, 2024, 12:04 pm IST
SHARE ARTICLE
ਫਲਿਤ ਸਿਜਾਰੀਆ, ਗੁਰਦਿੱਤ ਵੋਹਰਾ, ਮੁਸਕਾਨ ਆਨੰਦ, ਫਰਹਾਨਾ ਜਾਨ
ਫਲਿਤ ਸਿਜਾਰੀਆ, ਗੁਰਦਿੱਤ ਵੋਹਰਾ, ਮੁਸਕਾਨ ਆਨੰਦ, ਫਰਹਾਨਾ ਜਾਨ "

London News : ਅਗਲੇ ਮਹੀਨੇ ਸਮੋਆ ’ਚ ਰਾਸ਼ਟਰਮੰਡਲ ਯੂਥ ਫੋਰਮ 2024 ਸਮਾਰੋਹ ’ਚ  ਚਾਰੇ ਭਾਰਤੀਆਂ ਨੂੰ ਅਧਿਕਾਰਤ ਤੌਰ 'ਤੇ ਕੀਤਾ ਜਾਵੇਗਾ ਸਥਾਪਤ

 

ਅਗਲੇ ਮਹੀਨੇ ਸਮੋਆ ’ਚ ਰਾਸ਼ਟਰਮੰਡਲ ਯੂਥ ਫੋਰਮ 2024 ਸਮਾਰੋਹ ’ਚ  ਚਾਰੇ ਭਾਰਤੀਆਂ ਨੂੰ ਅਧਿਕਾਰਤ ਤੌਰ 'ਤੇ ਕੀਤਾ ਜਾਵੇਗਾ ਸਥਾਪਤ

 

London News : ਰਾਸ਼ਟਰਮੰਡਲ ਯੂਥ ਕੌਂਸਲ (ਸੀ.ਵਾਈ.ਸੀ.) 'ਚ  ਅਹੁਦਿਆਂ ਲਈ ਹੋਈਆਂ ਇਕ ਬੇਹੱਦ ਸਖਤ ਚੋਣਾਂ 'ਚ ਭਾਰਤ ਦੇ ਚਾਰ ਨੌਜਵਾਨ ਕਾਰਕੁੰਨਾਂ ਨੂੰ ਜੇਤੂ ਐਲਾਨਿਆ ਗਿਆ। ਇਹ ਸੰਗਠਨ ਦੇ 56 ਮੈਂਬਰ ਦੇਸ਼ਾਂ ਦੇ ਡੇਢ ਅਰਬ ਤੋਂ ਵੱਧ ਨੌਜਵਾਨਾਂ ਦੀ ਅਧਿਕਾਰਕ ਪ੍ਰਤੀਨਿਧੀ ਆਵਾਜ਼ ਹੈ। ਪਿਛਲੇ ਹਫਤੇ ਸਮਾਪਤ ਹੋਈਆਂ ਚੋਣਾਂ 'ਚ ਗੁਰਦਿੱਤ ਸਿੰਘ ਵੋਹਰਾ ਨੂੰ ਪਾਰਟਨਰਸ਼ਿੱਪ ਐਂਡ ' ਰਿਸੋਰਸਜ਼ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ ਸੀ, ਜਦਕਿ ਫਲਿਤ ਸਿਜਾਰੀਆ ਨੂੰ ਪਿਛਲੇ ਹਫਤੇ ਖਤਮ ਹੋਈਆਂ ਚੋਣਾਂ ਵਿਚ ਪਾਲਿਸੀ ' ਤੇ ਐਡਵੋਕੇਸੀ ਦਾ ਵਾਈਸ ਚੇਅਰਪਰਸਨ ਚੁਣਿਆ ਗਿਆ। ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਯੁਵਾ ' ਸਸ਼ਕਤੀਕਰਨ ਦੇ ਪ੍ਰਚਾਰਕ ਮੁਸਕਾਨ ਆਨੰਦ ਨੂੰ  ਏਸ਼ੀਆ ਲਈ ਪ੍ਰਤੀਨਿਧੀ ਚੁਣਿਆ ਗਿਆ ਤੇ ਫਰਹਾਨਾ ਜਾਨ ਨੂੰ ਵਿਸ਼ੇਸ਼ ਹਿੱਤ ਸਮੂਹਾਂ ਦਾ ਪ੍ਰਤੀਨਿਧੀ ਚੁਣਿਆ ਗਿਆ।

ਇਹ ਵੀ ਪੜੋ : Chandigarh News : VIP ਨੰਬਰਾਂ ਦਾ ਕ੍ਰੇ੍ਜ ! 16.50 ਲੱਖ ਰੁਪਏ ’ਚ ਵਿਕਿਆ CH01-CW 0001  

ਰਾਸ਼ਟਰਮੰਡਲ ਦੇ ਛੇ ਹੋਰ ਜੇਤੂਆਂ ਦੇ ਨਾਲ, ਚਾਰ ਭਾਰਤੀਆਂ ਨੂੰ ਅਗਲੇ ਮਹੀਨੇ ਸਮੋਆ ਵਿਚ ਰਾਸ਼ਟਰਮੰਡਲ ਹੈੱਡਸ ਆਫ ਗਵਰਨਮੈਂਟ ਮੀਟਿੰਗ ਵਿਚ ਰਾਸ਼ਟਰਮੰਡਲ ਯੂਥ ਫੋਰਮ 2024 ਦੌਰਾਨ ਇੱਕ ਵਿਸ਼ੇਸ਼ ਸਮਾਰੋਹ ਵਿਚ ਅਧਿਕਾਰਤ ਤੌਰ 'ਤੇ ਸਥਾਪਤ ਕੀਤਾ ਜਾਵੇਗਾ। ਲੰਡਨ-ਮੁੱਖ ਦਫ਼ਤਰ ਰਾਸ਼ਟਰਮੰਡਲ ਸਕੱਤਰੇਤ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਸਾਲ ਦੀਆਂ ਚੋਣਾਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਰਾਸ਼ਟਰਮੰਡਲ ਯੂਥ ਕੌਂਸਲ ਯੁਵਾ ਵਿਕਾਸ ਏਜੰਡੇ ਨੂੰ ਅੱਗੇ ਵਧਾਉਣ ਦੇ 10 ਸਾਲਾਂ ਦਾ ਜਸ਼ਨ ਮਨਾ ਰਹੀ ਹੈ ਤੇ ਫੈਸਲੇ ਲੈਣ ਦੇ ਸਾਰੇ ਪੱਧਰਾਂ 'ਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਂਦੀ ਹੈ।

(For more news apart from I4 young activists of India declared winners in Commonwealth Youth Council elections News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement