
ਕੈਨੇਡਾ ਦੀਆਂ ਆਮ ਚੋਣਾਂ ਵਿਚ ਪੰਜਾਬੀਆਂ ਨੇ ਜੋ ਝੰਡੇ ਗੱਡੇ ਹਨ। ਉਸ ਦੀਆਂ ਧੂੰਮਾ ਦੁਨੀਆ ਦੇ ਕੋਨੇ ਕੋਨੇ ਵਿਚ ਪੈ ਗਈਆਂ ਅਤੇ NDP ਦੇ ਜਗਮੀਤ ਸਿੰਘ...
ਕੈਨੇਡਾ : ਕੈਨੇਡਾ ਦੀਆਂ ਆਮ ਚੋਣਾਂ ਵਿਚ ਪੰਜਾਬੀਆਂ ਨੇ ਜੋ ਝੰਡੇ ਗੱਡੇ ਹਨ। ਉਸ ਦੀਆਂ ਧੂੰਮਾ ਦੁਨੀਆ ਦੇ ਕੋਨੇ ਕੋਨੇ ਵਿਚ ਪੈ ਗਈਆਂ ਅਤੇ NDP ਦੇ ਜਗਮੀਤ ਸਿੰਘ ਨਾਲ ਇੱਕ ਨਾਮ ਜੁੜ ਗਿਆ ਉਹ ਹੈ ਕਿੰਗ ਮੇਕਰ। ਚਾਹੇ ਤਿੰਨਾਂ ਪਾਰਟੀਆਂ ਲਿਬਰਲ , NDP ਅਤੇ ਕੰਜ਼ਰਵੇਟਿਵ ਪਾਰਟੀ 'ਚੋਂ ਕਿਸੇ ਨੂੰ ਬਹੁਮਤ ਹਾਸਿਲ ਨਹੀਂ ਹੋਇਆ ਪਰ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਦੇ ਬਿਆਨ ਨੂੰ ਲੈ ਕੇ ਉਹ ਲਿਬਰਲ ਪਾਰਟੀ ਨੂੰ ਸਮਰਥਨ ਦੇਕੇ ਕਿੰਗ ਮੇਕਰ ਬਣ ਸਕਦੇ ਹਨ।
Government of Canada
ਅਜਿਹੇ ਵਿਚ ਇਕ ਪੰਜਾਬੀ ਨੌਜਵਾਨ ਨੇ ਕੈਨੇਡਾ ਦੀ ਸਿਆਸਤ ਅਤੇ ਪੰਜਾਬ ਦੀ ਸਿਆਸਤ ਵਿਚਲਾ ਫਰਕ ਇਕ ਕਵਿਤਾ ਜ਼ਰੀਏ ਤੇ ਪੰਜਾਬ ਦੇ ਸਿਆਸਤ ਦਾਨਾਂ ਨੂੰ ਭ੍ਰਿਸ਼ਟਾਚਾਰ ਝੂਠੇ ਤੇ ਫਰੇਬੀ ਦੱਸਿਆ ਹੈ। ਸੁਣਿਆ ਤੁਸੀ ਕਿ ਨੌਜਵਾਨ ਨੇ ਪੰਜਾਬ ਦੀ ਸਿਆਸਤ ਦੇ ਕਿਵੇਂ ਭੇਤ ਖੋਲ੍ਹੇ ਹਨ ਪਰ ਫਿਲਹਾਲ ਜਗਮੀਤ ਸਿੰਘ ਵਲੋਂ ਹਾਲੇ ਤੱਕ ਸਮਰਥਨ ਦੇਣ ਬਾਰੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ।ਚੁਣਾਵੀ ਅੰਕੜਿਆਂ ਮੁਤਾਬਕ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਨੂੰ 20 ਫ਼ੀਸਦੀ ਵੋਟ ਮਿਲੇ ਹਨ।
Government of Canada
ਜਦਕਿ ਲਿਬਰਲ ਅਤੇ ਕੰਜ਼ਰਵੇਟਿਵ ਨੂੰ 30 ਤੋਂ 33 ਫ਼ੀਸਦੀ ਤਕ ਵੋਟ ਹਾਸਲ ਹੋਏ ਹਨ। ਜਗਮੀਤ ਦੀ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨੂੰ ਮੁਫ਼ਤ ਡੈਂਟਲ ਕੇਅਰ ਅਤੇ ਡਰੱਗਸ ਤੋਂ ਬਚਾਅ ਲਈ ਇਲਾਜ ਵਰਗੇ ਵਾਅਦੇ ਕੀਤੇ ਸਨ। ਟਰੂਡੋ ਨੂੰ ਬਹੁਮਤ ਨਾ ਮਿਲਣ ’ਤੇ ਜਗਮੀਤ ਦਾ ਕਹਿਣਾ ਕਿ ਮੈਨੂੰ ਲਗਦਾ ਕਿ ਸਾਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ। ਜਿਸ ਤੋਂ ਸਪੱਸ਼ਟ ਹੁੰਦਾ ਕਿ ਉਹ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਨੂੰ ਸਮਰਥਨ ਦੇ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।