ਅਮਰੀਕਾ ’ਚ ਪਿਆਜ਼ ਨਾਲ ਫੈਲੀ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ
Published : Oct 24, 2021, 7:55 am IST
Updated : Oct 24, 2021, 7:56 am IST
SHARE ARTICLE
Onion
Onion

ਸਾਲਮੋਨੇਲਾ ਬੈਕਟੀਰੀਆ ਦਾ ਵੱਧ ਰਿਹੈ ਕਹਿਰ

 

ਨਿਊਯਾਰਕ :  ਕੋਰੋਨਾ ਦੇ ਨਾਲ ਹੁਣ ਵਿਆਜ਼ਾਂ ਨੇ ਲੋਕਾਂ ਦਾ ਜੀਉਣਾ ਔਖਾ ਕਰ ਦਿਤਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ 37 ਸੂਬਿਆਂ ਵਿਚ ਪਿਆਜ਼ਾਂ ਕਾਰਨ ਸਾਲਮੋਨੇਲਾ ਬੈਕਟੀਰੀਆ ਦੇ ਪ੍ਰਕੋਪ ਨਾਲ 650 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਕਿ ਫਿਲਹਾਲ ਕਰੀਬ 129 ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ।

 

ONION PriceONION 

ਅਗੱਸਤ ਅਤੇ ਸਤੰਬਰ ਦੇ ਮਹੀਨੇ ਵਿਚ ਇਸ ਬੀਮਾਰੀ ਦੇ ਵਧਣ ਦੀ ਸੂਚਨਾ ਮਿਲੀ ਸੀ ਅਤੇ ਇਸ ਦੇ ਬਾਅਦ ਜ਼ਿਆਦਾ ਮਾਮਲੇ ਟੈਕਸਾਸ ਅਤੇ ਓਕਲਾਹੋਮਾ ਵਿਚ ਦਰਜ ਕੀਤੇ ਗਏ। ਸੀ.ਡੀ.ਸੀ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਮਾਰ ਲੋਕਾਂ ਨੂੰ ਪੁੱਛਣ ’ਤੇ ਪਤਾ ਲੱਗਾ ਹੈ ਕਿ 75 ਫ਼ੀਸਦੀ ਲੋਕਾਂ ਨੇ ਬੀਮਾਰ ਹੋਣ ਤੋਂ ਪਹਿਲਾਂ ਕੱਚਾ ਗੰਢਾ ਖਾਧਾ ਸੀ ਜਾਂ ਕੱਚੇ ਗੰਢਿਆਂ ਵਾਲੇ ਪਕਵਾਨ ਖਾਧੇ ਸਨ।

 

 

Onion price Onion

ਇਨ੍ਹਾਂ ਗੰਢਿਆਂ ਨੂੰ ਪ੍ਰੋਸੋਰਸ ਨਾਮ ਦੀ ਕੰਪਨੀ ਨੇ ਪੂਰੇ ਅਮਰੀਕਾ ਵਿਚ ਵੰਡਿਆ ਹੈ। ਕੰਪਨੀ ਨੇ ਸਿਹਤ ਅਧਿਕਾਰੀਆਂ ਨੂੰ ਦਸਿਆ ਕਿ ਗੰਢਿਆਂ ਦਾ ਆਯਾਤ ਆਖ਼ਰੀ ਵਾਰ ਅਗੱਸਤ ਦੇ ਆਖ਼ੀਰ ਵਿਚ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਲੰਮੇ ਸਮੇਂ ਤਕ ਭੰਡਾਰ ਕਰ ਕੇ ਰਖਿਆ ਜਾ ਸਕਦਾ ਹੈ। ਇਸ ਲਈ ਸੰਭਵ ਹੈ ਕਿ ਗੰਢੇ ਲੋਕਾਂ ਦੇ ਘਰਾਂ ਵਿਚ ਅਤੇ ਵਪਾਰੀਆਂ ਕੋਲ ਪਏ ਹੋਣ।

 

onion india Government of india onion

ਇਸ ਦੇ ਮੱਦੇਨਜ਼ਰ ਸੀ.ਡੀ.ਸੀ. ਵਲੋਂ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸਲਾਹ ਦਿਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਲਾਲ, ਚਿੱਟੇ ਜਾਂ ਪੀਲੇ ਗੰਢਿਆਂ ਨੂੰ ਨਾ ਖ਼ਰੀਦਣ ਅਤੇ ਨਾ ਹੀ ਖਾਣ ਅਤੇ ਬਿਨਾਂ ਸਟਿਕਰ ਜਾਂ ਪੈਕੇਟ ਵਾਲੇ ਲਾਲ, ਚਿੱਟੇ ਜਾਂ ਪੀਲੇ ਗੰਢੇ ਤੁਰਤ ਸੁੱਟ ਦੇਣ। ਖ਼ਾਸ ਕਰ ਕੇ ਜੋ ਚਿਹੁਆਹੁਆ ਤੋਂ ਆਯਾਤ ਕੀਤੇ ਗਏ ਹਨ ਅਤੇ ਪ੍ਰੋਸੋਰਸ ਕੰਪਨੀ ਨੇ ਵੰਡੇ ਹਨ। ਸਾਲਮੋਨੇਲਾ ਦੇ ਲੱਛਣ ਵਿਚ ਡਾਈਰੀਆ, ਬੁਖ਼ਾਰ ਅਤੇ ਢਿੱਡ ਵਿਚ ਖਿੱਚ ਵਰਗੀਆਂ ਤਕਲੀਫ਼ਾਂ ਸ਼ਾਮਲ ਹਨ, ਜੋ ਆਮਤੌਰ ’ਤੇ ਦੂਸ਼ਿਤ ਭੋਜਨ ਜ਼ਰੀਏ ਸੰਕ੍ਰਮਿਤ ਹੋਣ ਦੇ 6 ਘੰਟੇ ਤੋਂ ਲੈ ਕੇ 6 ਦਿਨ ਬਾਅਦ ਦਿਖਾਈ ਦੇ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement