ਫਲਾਈਟ 'ਚ ਲੋਕਾਂ ਨੂੰ ਡਰਾਉਣ 'ਤੇ ਭਾਰਤੀ ਮਹਿਲਾ ਨੂੰ ਹੋਈ ਜੇਲ੍ਹ
Published : Nov 24, 2018, 6:40 pm IST
Updated : Nov 24, 2018, 7:41 pm IST
SHARE ARTICLE
Woman screams on UK flight
Woman screams on UK flight

ਭਾਰਤੀ ਮੂਲ ਦੀ ਇਕ ਮਹਿਲਾ ਨੂੰ ਬ੍ਰੀਟੇਨ ਵਿਚ ਛੇ ਮਹੀਨੇ ਦੀ ਜੇਲ੍ਹ ਹੋਈ ਹੈ। ਮਹਿਲਾ ਉਤੇ ਇਲਜ਼ਾਮ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ 'ਚ ਜਹਾਜ਼ ਵਿਚ ਬੈਠੇ ਲੋਕਾਂ...

ਬ੍ਰੀਟੇਨ : (ਭਾਸ਼ਾ) ਭਾਰਤੀ ਮੂਲ ਦੀ ਇਕ ਮਹਿਲਾ ਨੂੰ ਬ੍ਰੀਟੇਨ ਵਿਚ ਛੇ ਮਹੀਨੇ ਦੀ ਜੇਲ੍ਹ ਹੋਈ ਹੈ। ਮਹਿਲਾ ਉਤੇ ਇਲਜ਼ਾਮ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ 'ਚ ਜਹਾਜ਼ ਵਿਚ ਬੈਠੇ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ। ਆਰੋਪੀ ਮਹਿਲਾ ਕਿਰਨ ਜਗਦੇਵ (41) ਨੇ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਜੈਟ 2 ਏਅਰਲਾਈਨਸ ਦੇ ਕ੍ਰੂ ਮੈਂਬਰ ਨੇ ਉਸ ਨੂੰ ਇਸ ਸਾਲ ਜਨਵਰੀ ਵਿਚ ਸਪੇਨ ਤੋਂ ਬ੍ਰੀਟੇਨ ਜਾਣ ਵਾਲੀ ਫਲਾਇਟ ਦੇ ਦੌਰਾਨ ਸ਼ਰਾਬ ਪੜੋਸੀ ਸੀ।

FlightFlight

ਲੇਸਿਸਟਰ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਜੱਜ ਫਿਲਿਪ ਹੈਡ ਨੇ ਜਗਦੇਵ ਦੀ ਗੱਲ ਨੂੰ ਮੰਨਣ ਤੋਂ ਮਨਾ ਕਰ ਦਿਤਾ। ਕੋਰਟ ਨੂੰ ਏਅਰਲਾਈਨਸ ਨੂੰ ਦੱਸਿਆ ਕਿ ਜਦੋਂ ਜਹਾਜ਼ ਦੀ ਲੈਂਡਿੰਗ ਹੋ ਰਹੀ ਸੀ, ਉਦੋਂ ਜਗਦੇਵ ਜ਼ੋਰ - ਜ਼ੋਰ ਨਾਲ ਚੀਖਣ ਲੱਗੀ ਅਤੇ ਕਹਿਣ ਲੱਗੀ ਕਿ ਅਸੀਂ ਸੱਭ ਮਰਨ ਵਾਲੇ ਹਾਂ।  ਮਹਿਲਾ ਦੀ ਇਹ ਗੱਲ ਸੁਣ ਕੇ ਜਹਾਜ਼ ਵਿਚ ਬੈਠੇ ਲੋਕ ਬਹੁਤ ਡਰ ਗਏ। ਮਹਿਲਾ ਨੇ ਇਹ ਗੱਲ 10 ਮਿੰਟ ਤੱਕ ਕਹੀ। ਇਸ ਨਾਲ ਜਹਾਜ਼ ਦੇ ਪਾਇਲਟ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।  

Women ask for WineWomen ask for Wine

ਜਾਣਕਾਰੀ ਦੇ ਮੁਤਾਬਕ ਮਹਿਲਾ ਪਹਿਲਾਂ ਤੋਂ ਹੀ ਬੀਅਰ ਪੀ ਕੇ ਆਈ ਸੀ। ਜਹਾਜ਼ ਵਿਚ ਬੈਠਣ ਤੋਂ ਬਾਅਦ ਵੀ ਉਸਨੇ ਵਾਈਨ ਪੀਤੀ। ਜਦੋਂ ਕ੍ਰੂ ਮੈਂਬਰ ਨੇ ਉਸ ਨੂੰ ਹੋਰ ਵਾਈਨ ਦੇਣ ਤੋਂ ਮਨਾ ਕਰ ਦਿਤਾ ਤਾਂ ਉਸਨੇ ਅਪਣੇ ਬੈਗ ਤੋਂ ਕੱਢ ਕੇ ਪੀਣਾ ਸ਼ੁਰੂ ਕਰ ਦਿਤਾ। ਆਰੋਪੀ ਮਹਿਲਾ ਵਾਰ - ਵਾਰ ਡਰਿੰਕ ਮੰਗਦੀ ਰਹੀ। ਉਹ ਕ੍ਰੂ ਮੈਂਬਰ ਲਈ ਗਲਤ ਸ਼ਬਦਾਂ ਦੀ ਵਰਤੋਂ ਕਰਨ ਲੱਗੀ। ਜਹਾਜ਼ ਲੈਂਡ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਹਿਲਾ ਦੇ ਵਕੀਲ ਦਾ ਕਹਿਣਾ ਹੈ ਕਿ ਅਸੀਂ ਕਿਸੇ ਹੋਰ 'ਤੇ ਇਲਜ਼ਾਮ ਨਹੀਂ ਪਾ ਸਕਦੇ, ਉਹ ਖੁਦ ਅਪਣਾ ਜੁਰਮ ਮੰਨ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement