
ਬਰਤਾਨੀਆ ਦੀ ਇਕ ਅਦਾਲਤ ਦਾ ਫ਼ੈਸਲਾ ਵਿਜੈ ਮਾਲਿਆ ਦੇ ਭਾਰਤ ਸਪੁਰਦਗੀ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਸਕਦਾ ਹੈ। ਯੂਕੇ ਦੀ ਅਦਾਲਤ ਨੇ ਤਿਹਾੜ ..
ਲੰਡਨ (ਭਾਸ਼ਾ): ਬਰਤਾਨੀਆ ਦੀ ਇਕ ਅਦਾਲਤ ਦਾ ਫ਼ੈਸਲਾ ਵਿਜੈ ਮਾਲਿਆ ਦੇ ਭਾਰਤ ਸਪੁਰਦਗੀ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਸਕਦਾ ਹੈ। ਯੂਕੇ ਦੀ ਅਦਾਲਤ ਨੇ ਤਿਹਾੜ ਜੇਲ੍ਹ ਨੂੰ ਸੁਰੱਖਿਅਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਥੇ ਭਾਰਤੀ ਭਗੌੜਿਆਂ ਦੀ ਸਪੁਰਦਗੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਕ੍ਰਿਕੇਟ ਫਿਕਸਿੰਗ ਦੇ ਆਰੋਪੀ ਸੰਜੀਵ ਚਾਵਲਾ ਦੇ ਕੇਸ ਵਿਚ ਆਇਆ ਇਹ ਫੈਸਲਾ ਬੈਂਕ ਧੋਖਾਧੜੀ ਕਰ ਭੱਜੇ ਵਿਜੈ ਮਾਲਿਆ ਦੇ ਸਪੁਰਦਗੀ ਦੇ ਲਿਹਾਜ਼ ਤੋਂ ਮਹੱਤਵਪੂਰਣ ਹੋ ਸਕਦਾ ਹੈ।
Vijay Mallya
ਲੰਡਨ ਹਾਈ ਕੋਰਟ ਦੇ ਜਸਟਿਸ ਲੇਗਾਟ ਅਤੇ ਜਸਟਿਸ ਡਿੰਗੇਮੈਂਸ ਨੇ ਸ਼ੁੱਕਰਵਾਰ ਨੂੰ ਦਿਤੇ ਅਪਣੇ ਫੈਸਲੇ ਵਿਚ ਕਿਹਾ ਕਿ ਤਿਹਾੜ ਵਿਚ ਭਾਰਤੀ ਮੂਲ ਦੇ ਬਰਤਾਨੀ ਨਾਗਰਿਕ ਸੰਜੀਵ ਚਾਵਲਾ ਲਈ ਕੋਈ ਖ਼ਤਰਾ ਨਹੀਂ ਹੈ। ਸੰਜੀਵ ਚਾਵਲਾ 'ਤੇ ਕੌਮਾਂਤਰੀ ਕ੍ਰਿਕੇਟ ਮੈਚਾਂ ਦੀ ਫਿਕਸਿੰਗ ਦਾ ਇਲਜ਼ਾਮ ਹੈ। ਇਹ ਹੈਂਸੀ ਕ੍ਰੋਨਯ ਮੈਚ ਫਿਕਸਿੰਗ ਦਾ ਮਾਮਲਾ ਹੈ ਜਿਸ 'ਚ ਭਾਰਤੀ ਕ੍ਰਿਕੇਟਰ ਅਜੈ ਜਡੇਜਾ ਅਤੇ ਮੁਹਮਦ ਅਜਹਰੁਦੀਨ 'ਤੇ ਵੀ ਇਲਜ਼ਾਮ ਲਗਿਆ ਸੀ।
Mallya
ਦੱਸ ਦਈਏ ਕਿ ਭਾਰਤ ਤੋਂ ਚਾਵਲਾ ਦੇ ਇਲਾਜ ਦਾ ਭਰੋਸਾ ਦਿਲਾਏ ਜਾਣ ਤੋਂ ਬਾਅਦ ਲੰਡਨ ਹਾਈ ਕੋਰਟ ਨੇ ਇਹ ਗੱਲ ਕਹੀ ਹੈ। ਲੰਡਨ ਉੱਚ ਅਦਾਲਤ ਦੇ ਇਸ ਫੈਸਲੇ ਦਾ ਅਸਰ ਵਿਜੈ ਮਾਲਿਆ ਦੇ ਕੇਸ 'ਤੇ ਵੀ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਮਾਲਿਆ ਅਕਸਰ ਭਾਰਤ ਦੀਆਂ ਜੇਲ੍ਹਾਂ ਨੂੰ ਅਸੁਰੱਖਿਅਤ ਦੱਸਦੇ ਰਹੇ ਹਨ ਅਜਿਹੇ ਵਿਚ ਹੁਣ ਬਰਤਾਨੀਆ ਅਦਾਲਤ ਤੋਂ ਉਸ ਦੇ ਸਪੁਰਦਗੀ ਨੂੰ ਮਨਜ਼ੂਰੀ ਮਿਲ ਸਕਦੀ ਹੈ।
Vijay Mallya
ਹੁਣ ਇਸ ਮਾਮਲੇ ਵਿਚ ਨਵੇਂ ਫੈਸਲੇ ਲਈ ਕੇਸ ਵੈਸਟਮਿੰਸਟਰ ਮੈਜਿਸਟ੍ਰਰੇਟ ਕੋਰਟ ਨੂੰ ਟ੍ਰਾਂਸਫਰ ਹੋਵੇਗਾ। ਬਰਤਾਨੀਆ ਦੇ ਵਿਦੇਸ਼ ਮੰਤਰੀ ਚਾਵਲਾ ਦੇ ਸਪੁਰਦਗੀ ਦੇ ਸੰਬੰਧ ਵਿਚ ਆਖਰੀ ਫੈਸਲਾ ਲੈਣਗੇ ਪਰ ਇਸ ਨੂੰ ਹਾਈ ਕੋਰਟ ਵਿਚ ਚੁਣੋਤੀ ਦਿਤੀ ਜਾ ਸਕਦੀ ਹੈ। ਇਹੀ ਨਹੀਂ ਇਸ ਤੋਂ ਬਾਅਦ ਲੰਡਨ ਦੇ ਸੁਪ੍ਰੀਮ ਕੋਰਟ ਵਿਚ ਵੀ ਫੈਸਲੇ ਨੂੰ ਚੁਣੌਤੀ ਦਿਤੀ ਜਾ ਸਕਦੀ ਹੈ।