ਪਿਸ਼ਾਬ ਬੇਚ ਕੇ ਇਸ ਲੜਕੀ ਨੇ ਕਮਾਏ ਲੱਖਾਂ ਰੁਪਏ
Published : Nov 24, 2018, 7:36 pm IST
Updated : Nov 24, 2018, 7:39 pm IST
SHARE ARTICLE
Human Urine
Human Urine

ਲੜਕੀਆਂ ਪਾਜ਼ਿਟਿਵ ਪ੍ਰੈਗਨੇਂਸੀ ਟੈਸਟ ਨੂੰ ਦਿਖਾ ਕੇ ਅਜਿਹੇ ਪੁਰਸ਼ਾਂ ਨੂੰ ਬਲੈਕਮੇਲ ਕਰਨ ਦਾ ਕੰਮ ਕਰਦੀਆਂ ਸਨ ਜੋ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦੇ ਸਨ

ਫਲੋਰਿਡਾ,  ( ਭਾਸ਼ਾ ) : ਅਮਰੀਕਾ ਦੇ ਫਲੋਰੀਡਾ ਵਿਖੇ ਰਹਿਣ ਵਾਲੀ ਇਕ ਲੜਕੀ ਅਪਣਾ ਪਿਸ਼ਾਬ ਬੇਚ ਕੇ ਘਰ ਬੈਠਿਆਂ ਹੀ ਲੱਖਾਂ ਰੁਪਏ ਕਮਾਉਂਦੀ ਸੀ। ਜਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੋਕ ਹੈਰਾਨ ਰਹਿ ਗਏ ਕਿ ਆਖਰ ਉਸ ਦੇ ਪਿਸ਼ਾਬ ਵਿਚ ਅਜਿਹਾ ਕੀ ਖਾਸ ਹੈ ਕਿ ਲੋਕ ਉਸ ਨੂੰ ਖਰੀਦਣ ਲਈ ਬੈਚੇਨ ਰਹਿੰਦੇ ਹਨ। ਕਾਲਜ ਵਿਚ ਪੜ੍ਹਨ ਵਾਲੀ ਇਕ ਲੜਕੀ ਨੇ ਆਨਲਾਈਨ ਇਸ਼ਤਿਹਾਰ ਸੇਵਾ ਤੇ ਅਪਣਾ ਪਿਸ਼ਾਬ ਵੇਚਣ ਲਈ ਇਸ਼ਤਿਹਾਰ ਦਿਤਾ ਸੀ। ਇਸ ਵਿਚ ਉਸ ਨੇ ਲਿਖਿਆ ਸੀ ਕਿ ਮੈਂ 3 ਮਹੀਨੇ ਦੀ ਗਰਭਵਤੀ ਹਾਂ।

Urine testUrine test

ਜੋ ਵੀ ਮੇਰਾ ਪਾਜ਼ਿਟਿਵ ਪ੍ਰੈਗਨੇਂਸੀ ਟੇਸਟ ਅਤੇ ਪਿਸ਼ਾਬ ਦੀ ਕਿਸੇ ਖਾਸ ਕੰਮ ਲਈ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮੈਂ ਇਹ ਦੇ ਸਕਦੀ ਹਾਂ। ਪਿਸ਼ਾਬ ਦੀਆਂ ਇਕ ਜਾਂ ਜੋ ਬੂੰਦਾਂ ਲਈ ਮੈਂ ਉਸ ਤੋਂ 25 ਡਾਲਰ ਚਾਰਜ ਕਰਾਂਗੀ। ਲੜਕੀ ਦੇ ਇਸ ਹੈਰਾਨ ਕਰ ਦੇਣ ਵਾਲੇ ਇਸ਼ਤਿਹਾਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਕੋਲ ਪਿਸ਼ਾਬ ਖਰੀਦਣ ਵਾਲਿਆਂ ਦੀ ਲਾਈਨ ਲੱਗ ਗਈ। ਲੜਕੀ ਦਾ ਪਿਸ਼ਾਬ ਖਰੀਦਣ ਵਾਲਿਆਂ ਵਿਚ ਜਿਆਦਾਤਰ ਲੜਕੀਆਂ ਅਤੇ ਔਰਤਾਂ ਸਨ। ਇਸ ਤਰ੍ਹਾਂ ਪਿਸ਼ਾਬ ਵੇਚ ਕੇ ਉਹ ਹਰ ਰੋਜ 200 ਡਾਲਰ ਕਮਾ ਲੈਂਦੀ ਸੀ।

Urine Pregnancy TestUrine for Pregnancy Test

ਖ਼ਬਰਾਂ ਮੁਤਾਬਕ ਲੜਕੀਆਂ ਉਸ ਪਿਸ਼ਾਬ ਨਾਲ ਪ੍ਰੈਗਨੇਂਸੀ ਟੈਸਟ ਕਰਦੀਆਂ ਸਨ ਅੇਤ ਪਾਜ਼ਿਟਿਵ ਪ੍ਰੈਗਨੇਂਸੀ ਟੈਸਟ ਨੂੰ ਦਿਖਾ ਕੇ ਅਜਿਹੇ ਪੁਰਸ਼ਾਂ ਨੂੰ ਬਲੈਕਮੇਲ ਕਰਨ ਦਾ ਕੰਮ ਕਰਦੀਆਂ ਸਨ ਜੋ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦੇ ਸਨ ਅਤੇ ਫਿਰ ਵਿਆਹ ਤੋਂ ਮੁਕਰ ਜਾਂਦੇ ਸਨ। ਇਸ ਰਾਹੀ ਉਹ ਉਨ੍ਹਾਂ 'ਤੇ ਦਬਾਅ ਪਾਉਂਦੀਆਂ ਸਨ।

PregnancyPregnancy

ਹਾਲਾਂਕਿ ਪਿਸ਼ਾਬ ਵੇਚਣ ਵਾਲੀ ਉਸ ਲੜਕੀ ਦਾ ਕਹਿਣਾ ਸੀ ਕਿ ਖਰੀਦਣ ਵਾਲੇ ਉਸ ਪਿਸ਼ਾਬ ਦਾ ਕੀ ਕਰਦੇ ਹਨ ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ। ਉਸ ਦਾ ਕਹਿਣਾ ਸੀ ਕਿ ਅਜਿਹਾ ਕਰ ਕੇ ਉਹ ਲੱਖਾਂ ਰੁਪਏ ਕਮਾਉਂਦੀ ਹੈ ਅਤੇ ਇਹ ਸੱਭ ਉਹ ਇਸ ਲਈ ਕਰਦੀ ਸੀ ਤਾਂ ਕਿ ਉਹ ਅਪਣੇ ਕਾਲਜ ਦੀ ਫੀਸ ਭਰ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement