Israel Hamas War : ਗਾਜ਼ਾ ’ਚ ਪਿਛਲੇ ਦੋ ਦਿਨਾਂ ਦੌਰਾਨ ਹੋਈਆਂ ਝੜਪਾਂ ’ਚ 13 ਇਜ਼ਰਾਈਲੀ ਫੌਜੀ ਮਾਰੇ ਗਏ, ਹਮਾਸ ਦੇ ਮਜ਼ਬੂਤ ਹੋਣ ਦੇ ਸੰਕੇਤ 
Published : Dec 24, 2023, 4:49 pm IST
Updated : Dec 24, 2023, 4:49 pm IST
SHARE ARTICLE
Representative Image.
Representative Image.

ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ ਹਜ਼ਾਰਾਂ ਲੋਕਾਂ ਨੇ ਨੇਤਨਯਾਹੂ ਵਿਰੁਧ ਪ੍ਰਦਰਸ਼ਨ ਕੀਤਾ

Israel Hamas War : ਗਾਜ਼ਾ ਪੱਟੀ ’ਚ ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਹੋਈਆਂ ਝੜਪਾਂ ਦੌਰਾਨ ਘੱਟੋ-ਘੱਟ 13 ਇਜ਼ਰਾਇਲੀ ਫੌਜੀ ਮਾਰੇ ਗਏ। ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਕਤੂਬਰ ਦੇ ਅਖੀਰ ਵਿਚ ਇਜ਼ਰਾਈਲ ਦੇ ਜ਼ਮੀਨੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਈਲੀ ਫੌਜੀ ਮਾਰੇ ਜਾਣ ਦੀ ਇਹ ਸੱਭ ਤੋਂ ਵੱਡੀ ਗਿਣਤੀ ਹੈ ਅਤੇ ਇਸ ਗੱਲ ਦਾ ਸੰਕੇਤ ਹੈ ਕਿ ਹਫਤਿਆਂ ਦੀ ਭਿਆਨਕ ਲੜਾਈ ਦੇ ਬਾਵਜੂਦ ਹਮਾਸ ਅਜੇ ਵੀ ਲੜ ਰਿਹਾ ਹੈ। 

ਹਾਲਾਂਕਿ, ਇਜ਼ਰਾਈਲੀ ਫੌਜੀ ਮੌਤਾਂ ਦੇ ਵਧਦੇ ਅੰਕੜੇ ਯੁੱਧ ਲਈ ਇਜ਼ਰਾਈਲੀ ਜਨਤਕ ਸਮਰਥਨ ’ਚ ਇਕ ਮਹੱਤਵਪੂਰਣ ਕਾਰਕ ਬਣਨ ਦੀ ਸੰਭਾਵਨਾ ਹੈ। 
ਹਮਾਸ ਦੀ ਅਗਵਾਈ ਵਾਲੇ ਅਤਿਵਾਦੀਆਂ ਨੇ 7 ਅਕਤੂਬਰ ਨੂੰ ਦਖਣੀ ਇਜ਼ਰਾਈਲ ਵਿਚ ਨਾਗਰਿਕਾਂ ’ਤੇ ਹਮਲੇ ਕੀਤੇ ਸਨ, ਜਿਸ ਵਿਚ 1,200 ਲੋਕ ਮਾਰੇ ਗਏ ਸਨ ਅਤੇ 240 ਨੂੰ ਬੰਧਕ ਬਣਾ ਲਿਆ ਗਿਆ ਸੀ। ਯੁੱਧ ਨੇ ਗਾਜ਼ਾ ਪੱਟੀ ਦੇ ਕੁੱਝ ਹਿੱਸਿਆਂ ਨੂੰ ਤਬਾਹ ਕਰ ਦਿਤਾ ਹੈ, ਜਿਸ ’ਚ 20,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਅਤੇ ਗਾਜ਼ਾ ਦੀ 2.3 ਮਿਲੀਅਨ ਆਬਾਦੀ ’ਚੋਂ ਲਗਭਗ 85 ਫ਼ੀ ਸਦੀ ਬੇਘਰ ਹੋ ਗਏ ਹਨ। 

ਇਜ਼ਰਾਈਲ ਅਜੇ ਵੀ ਹਮਾਸ ਦੇ ਸ਼ਾਸਨ ਅਤੇ ਫੌਜੀ ਸਮਰਥਾਵਾਂ ਨੂੰ ਕੁਚਲਣ ਅਤੇ ਬਾਕੀ 129 ਨਜ਼ਰਬੰਦਾਂ ਨੂੰ ਰਿਹਾਅ ਕਰਨ ਦੇ ਅਪਣੇ ਦੱਸੇ ਟੀਚਿਆਂ ਦੀ ਦ੍ਰਿੜਤਾ ਨਾਲ ਪੈਰਵੀ ਕਰ ਰਿਹਾ ਹੈ। ਇਜ਼ਰਾਈਲ ਦੇ ਹਮਲੇ ਅਤੇ ਫਲਸਤੀਨੀਆਂ ਦੇ ਮਾਰੇ ਜਾਣ ਅਤੇ ਬੇਮਿਸਾਲ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਮਰਥਨ ਜ਼ਿਆਦਾਤਰ ਸਥਿਰ ਰਿਹਾ ਹੈ। 

ਫੌਜੀਆਂ ਦੀ ਮੌਤ ਦੀ ਵਧਦੀ ਗਿਣਤੀ ਉਸ ਸਮਰਥਨ ਨੂੰ ਕਮਜ਼ੋਰ ਕਰ ਸਕਦੀ ਹੈ। ਯਹੂਦੀ ਬਹੁਗਿਣਤੀ ਵਾਲੇ ਅਤੇ ਲਾਜ਼ਮੀ ਫੌਜੀ ਸੇਵਾ ਵਾਲੇ ਦੇਸ਼ ਇਜ਼ਰਾਈਲ ਵਿਚ ਫ਼ੌਜੀਆਂ ਦੀ ਮੌਤ ਇਕ ਸੰਵੇਦਨਸ਼ੀਲ ਅਤੇ ਭਾਵਨਾਤਮਕ ਵਿਸ਼ਾ ਹੈ। ਸ਼ੁਕਰਵਾਰ ਅਤੇ ਸਨਿਚਰਵਾਰ ਨੂੰ ਮੱਧ ਅਤੇ ਦਖਣੀ ਗਾਜ਼ਾ ਵਿਚ ਲੜਾਈ ਦੌਰਾਨ 13 ਇਜ਼ਰਾਈਲੀ ਫ਼ੌਜੀ ਮਾਰੇ ਗਏ ਸਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਹਮਾਸ ਅਜੇ ਵੀ ਅੱਗੇ ਵਧ ਰਹੇ ਇਜ਼ਰਾਈਲੀ ਫ਼ੌਜੀਆਂ ਵਿਰੁਧ ਸਖਤ ਵਿਰੋਧ ਕਰ ਰਿਹਾ ਹੈ, ਜਦਕਿ ਇਜ਼ਰਾਈਲ ਦਾ ਦਾਅਵਾ ਹੈ ਕਿ ਇਸ ਨੇ ਅਤਿਵਾਦੀ ਸਮੂਹ ਨੂੰ ਗੰਭੀਰ ਝਟਕਾ ਦਿਤਾ ਹੈ। 

ਜ਼ਮੀਨੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਮਾਰੇ ਗਏ ਇਜ਼ਰਾਈਲੀ ਫ਼ੌਜੀਆਂ ਦੀ ਗਿਣਤੀ 152 ਹੋ ਗਈ ਹੈ। ਤੇਲ ਅਵੀਵ ਵਿਚ ਸਨਿਚਰਵਾਰ ਰਾਤ ਨੂੰ ਭਾਰੀ ਮੀਂਹ ਦੇ ਵਿਚਕਾਰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ‘‘ਬੀਬੀ, ਬੀਬੀ, ਅਸੀਂ ਤੈਨੂੰ ਹੁਣ ਹੋਰ ਨਹੀਂ ਚਾਹੁੰਦੇ’’ ਦੇ ਨਾਅਰੇ ਲਾਏ। ਨੇਤਨਯਾਹੂ ਨੇ ਫੌਜ ਅਤੇ ਨੀਤੀਗਤ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਲੜਾਈ ਖਤਮ ਹੋਣ ਤੋਂ ਬਾਅਦ ਸਖਤ ਸਵਾਲਾਂ ਦੇ ਜਵਾਬ ਦੇਣਗੇ। 

ਇਜ਼ਰਾਇਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਾਰੀ ਨੇ ਸਨਿਚਰਵਾਰ ਨੂੰ ਕਿਹਾ ਕਿ ਫੌਜ ਉੱਤਰੀ ਅਤੇ ਦਖਣੀ ਗਾਜ਼ਾ ਵਿਚ ਅਪਣਾ ਹਮਲਾ ਵਧਾ ਰਹੀ ਹੈ ਅਤੇ ਫੌਜੀ ਗਾਜ਼ਾ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਖਾਨ ਯੂਨਾਨ ਦੇ ਗੁੰਝਲਦਾਰ ਇਲਾਕਿਆਂ ਵਿਚ ਲੜ ਰਹੇ ਹਨ। ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ ਦੇ ਨੇਤਾ ਇੱਥੇ ਲੁਕੇ ਹੋਏ ਹਨ। 

ਫਿਲਸਤੀਨੀ ਰੈੱਡ ਕ੍ਰੈਸੈਂਟ ਨੇ ਐਤਵਾਰ ਸਵੇਰੇ ਕਿਹਾ ਕਿ ਖਾਨ ਯੂਨਿਸ ਵਿਚ ਅਲ-ਅਮਲ ਹਸਪਤਾਲ ਦੀ ਇਮਾਰਤ ਦੇ ਅੰਦਰ ਇਜ਼ਰਾਇਲੀ ਡਰੋਨ ਹਮਲੇ ਵਿਚ ਇਕ 13 ਸਾਲ ਦੇ ਮੁੰਡੇ ਦੀ ਮੌਤ ਹੋ ਗਈ। ਫਿਲਸਤੀਨੀ ਰੈੱਡ ਕ੍ਰੈਸੈਂਟ ਨੇ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ। ਇਜ਼ਰਾਈਲ ਅਤੇ ਫਲਸਤੀਨੀ ਦੋਹਾਂ ਪਾਸਿਆਂ ਤੋਂ ਮੌਤਾਂ ਵਧੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਫਲਸਤੀਨੀਆਂ ਨੂੰ ਮਨੁੱਖੀ ਸਹਾਇਤਾ ਜਲਦੀ ਪਹੁੰਚਾਉਣ ਅਤੇ ਸਾਰੇ ਬੰਧਕਾਂ ਦੀ ਰਿਹਾਈ ਦੀ ਮੰਗ ਕਰਦਿਆਂ ਇਕ ਮਤਾ ਪਾਸ ਕੀਤਾ ਹੈ, ਹਾਲਾਂਕਿ ਪ੍ਰਸਤਾਵ ਵਿਚ ਜੰਗਬੰਦੀ ਦਾ ਜ਼ਿਕਰ ਨਹੀਂ ਹੈ।

ਇਹ ਤੁਰਤ ਸਪੱਸ਼ਟ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਤੋਂ ਬਾਅਦ ਸਹਾਇਤਾ ਦੀ ਸਪਲਾਈ ਕਿਵੇਂ ਅਤੇ ਕਦੋਂ ਤੇਜ਼ ਹੋਵੇਗੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸ਼ੁਕਰਵਾਰ ਨੂੰ 100 ਤੋਂ ਘੱਟ ਟਰੱਕ ਦਾਖਲ ਹੋਏ, ਜੋ ਜੰਗ ਤੋਂ ਪਹਿਲਾਂ ਦੀ ਰੋਜ਼ਾਨਾ ਔਸਤ 500 ਤੋਂ ਬਹੁਤ ਘੱਟ ਹੈ। 

ਦੋ ਘਰਾਂ ’ਤੇ ਇਜ਼ਰਾਈਲੀ ਹਮਲੇ ’ਚ 90 ਤੋਂ ਵੱਧ ਫਲਸਤੀਨੀਆਂ ਦੀ ਮੌਤ

ਰਫਾਹ: ਗਾਜ਼ਾ ’ਚ ਦੋ ਘਰਾਂ ’ਤੇ ਇਜ਼ਰਾਇਲੀ ਹਮਲੇ ’ਚ ਇਕੋ ਪਰਵਾਰ ਦੇ ਦਰਜਨਾਂ ਮੈਂਬਰਾਂ ਸਮੇਤ 90 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ। ਬਚਾਅ ਮੁਲਾਜ਼ਮਾਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਮੁਖੀ ਨੇ ਚੇਤਾਵਨੀ ਦਿਤੀ ਸੀ ਕਿ ਇਲਾਕੇ ’ਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ ਅਤੇ ਇਜ਼ਰਾਈਲ ਦੀ ਹਮਲਾਵਰਤਾ ਲੋਕਾਂ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਵਿਚ ਬੁਰੀ ਤਰ੍ਹਾਂ ਰੁਕਾਵਟ ਪਾ ਰਹੀ ਹੈ।

ਫੌਜ ਨੇ ਕਿਹਾ ਕਿ ਹਮਾਸ ਅਤੇ ਇਸਲਾਮਿਕ ਜਿਹਾਦ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਹੁਣ ਤਕ 700 ਤੋਂ ਵੱਧ ਲੋਕ ਇਜ਼ਰਾਈਲ ਦੀਆਂ ਜੇਲ੍ਹਾਂ ਵਿਚ ਬੰਦ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਸਨਿਚਰਵਾਰ ਸ਼ਾਮ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ’ਚ 201 ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਦੇ ਸਿਵਲ ਡਿਫੈਂਸ ਵਿਭਾਗ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ਹਵਾਈ ਹਮਲਿਆਂ ਨੇ ਸ਼ੁਕਰਵਾਰ ਨੂੰ ਦੋ ਘਰਾਂ ਨੂੰ ਤਬਾਹ ਕਰ ਦਿਤਾ, ਜਿਸ ਵਿਚ ਗਾਜ਼ਾ ਸਿਟੀ ਵਿਚ ਇਕ ਘਰ ਵੀ ਸ਼ਾਮਲ ਹੈ, ਜਿੱਥੇ ਅਲ-ਮੁਗ਼ਰਾਬੀ ਪਰਿਵਾਰ ਦੇ 76 ਮੈਂਬਰ ਮਾਰੇ ਗਏ ਸਨ।

ਮਾਰੇ ਗਏ ਲੋਕਾਂ ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦਾ ਇਕ ਬਜ਼ੁਰਗ ਕਰਮਚਾਰੀ ਇਸਮ ਅਲ-ਮੁਗਰਾਬੀ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚੇ ਸ਼ਾਮਲ ਹਨ। ਏਜੰਸੀ ਦੇ ਮੁਖੀ ਅਚਿਮ ਸਟੀਨਰ ਨੇ ਕਿਹਾ ਕਿ ਗਾਜ਼ਾ ਵਿਚ ਸੰਯੁਕਤ ਰਾਸ਼ਟਰ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ। ਪਰ ਇਹ ਯੁੱਧ ਖਤਮ ਹੋਣਾ ਚਾਹੀਦਾ ਹੈ। ਅਲ-ਅਕਸਾ ਸ਼ਹੀਦ ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਨਸੀਰਤ ਅਰਬਨ ਰਿਫਿਊਜੀ ਕੈਂਪ ’ਤੇ ਹੋਏ ਹਮਲੇ ਨੇ ਮੁਹੰਮਦ ਖਲੀਫਾ ਦਾ ਘਰ ਤਬਾਹ ਕਰ ਦਿਤਾ ਅਤੇ ਉਸ ਦੀ ਅਤੇ ਘੱਟੋ-ਘੱਟ 14 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ ’ਚ ਹੀ ਹਮਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਲਈਆਂ ਗਈਆਂ ਸਨ।

ਬਾਈਡਨ ਨੇ ਜੰਗਬੰਦੀ ਦੀ ਬੇਨਤੀ ਤੋਂ ਇਨਕਾਰ ਕੀਤਾ 

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਨਿਚਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ ਅਤੇ ਇਸ ਨੂੰ ‘ਨਿੱਜੀ ਗੱਲਬਾਤ’ ਦਸਿਆ। ਇਸ ਤੋਂ ਇਕ ਦਿਨ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਇਕ ਵਾਰ ਫਿਰ ਕੂਟਨੀਤਕ ਸੰਦਰਭ ’ਚ ਇਜ਼ਰਾਈਲ ਦਾ ਬਚਾਅ ਕੀਤਾ ਸੀ।ਸ਼ੁਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਵਿਚ ਨਾਗਰਿਕਾਂ ਨੂੰ ਮਨੁੱਖੀ ਸਹਾਇਤਾ ਪਹੁੰਚਾਉਣ ਵਿਚ ਤੇਜ਼ੀ ਲਿਆਉਣ ਲਈ ਇਕ ਮਤਾ ਪਾਸ ਕੀਤਾ। ਹਾਲਾਂਕਿ ਮਤੇ ’ਚ ਜੰਗਬੰਦੀ ਦਾ ਕੋਈ ਜ਼ਿਕਰ ਨਹੀਂ ਹੈ। ਬਾਈਡਨ ਨੇ ਨੇਤਨਯਾਹੂ ਨਾਲ ਫੋਨ ’ਤੇ ਹੋਈ ਗੱਲਬਾਤ ਬਾਰੇ ਕਿਹਾ, ‘‘ਮੈਂ ਜੰਗਬੰਦੀ ਦੀ ਮੰਗ ਨਹੀਂ ਕੀਤੀ। ਨੇਤਨਯਾਹੂ ਦੇ ਦਫਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਜ਼ਰਾਈਲ ਉਦੋਂ ਤਕ ਯੁੱਧ ਜਾਰੀ ਰੱਖੇਗਾ ਜਦੋਂ ਤਕ ਉਹ ਅਪਣੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਲੈਂਦੇ।’’ ਇਜ਼ਰਾਈਲ ਦੀ ਫੌਜ ਨੇ ਸਨਿਚਰਵਾਰ ਨੂੰ ਕਿਹਾ ਕਿ ਸੁਰੱਖਿਆ ਬਲਾਂ ਨੇ ਪਿਛਲੇ ਹਫਤੇ ਗਾਜ਼ਾ ਤੋਂ ਸੈਂਕੜੇ ਕਥਿਤ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 200 ਤੋਂ ਵੱਧ ਲੋਕਾਂ ਨੂੰ ਪੁੱਛ-ਪੜਤਾਲ ਲਈ ਇਜ਼ਰਾਈਲ ਭੇਜਿਆ ਹੈ।

(For more news apart from Israel Hamas War, stay tuned to Rozana Spokesman)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਏਜੰਸੀ

Advertisement

Two boys opened fire on gym owner Vicky in Mohali : ਤੜਕਸਾਰ ਗੋਲ਼ੀਆਂ ਦੀ ਆਵਾਜ਼ ਨਾਲ਼ ਦਹਿਲਿਆ Mohali | Punjab

25 Sep 2025 3:15 PM

Malerkotla illegal slums : ਗੈਰ-ਕਾਨੂੰਨੀ slums ਹਟਾਉਣ ਗਈ Police 'ਤੇ ਭੜਕੇ ਲੋਕ, ਗਰਮਾ-ਗਰਮੀ ਵਾਲਾ ਹੋਇਆ ਮਾਹੌਲ

25 Sep 2025 3:14 PM

Story Of 8-Year-Old Boy Abhijot singh With Kidney Disorder No more |Flood Punjab |Talwandi Rai Dadu

25 Sep 2025 3:14 PM

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM
Advertisement