ਜਹਾਜ਼ ਵਿਚ ਤਕਨੀਕੀ ਖ਼ਰਾਬ ਕਾਰਨ ਵਾਪਰਿਆ ਹਾਦਸਾ
ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਮੰਗਲਵਾਰ ਰਾਤ ਨੂੰ ਉਡਾਣ ਭਰਨ ਦੇ ਬਾਅਦ ਕੁਝ ਦੇਰ ਬਾਅਦ ਪ੍ਰਾਈਵੇਟ ਜੇਟ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਲੀਬੀਆ ਦੀ ਸੈਨਾ ਦੇ ਪ੍ਰਮੁੱਖ ਜਨਰਲ ਮੁਹੰਮਦ ਅਲੀ ਅਲੀ ਅਹਿਮਦ ਅਲ-ਹੱਦਾਦ ਸਮੇਤ 8 ਲੋਕਾਂ ਦੀ ਮੌਤ ਹੋ ਗਈ।
ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਲੀਬੀਆ ਦੇ ਆਰਮੀ ਚੀਫ਼ ਆਫ਼ ਸਟਾਫ਼ ਜਨਰਲ ਅਲ-ਫਿਤੂਰੀ ਘੜਾਈਬੇਲ, ਬ੍ਰਿਗੇਡੀਅਰ ਜਨਰਲ ਮਹਿਮੂਦ ਅਲ-ਕਤਾਵੀ, ਚੀਫ਼ ਆਫ਼ ਸਟਾਫ਼ ਸਲਾਹਕਾਰ ਮੁਹੰਮਦ ਅਲ-ਅਸਾਵੀ ਦੀਆਬ, ਫੌਜੀ ਫੋਟੋਗ੍ਰਾਫਰ ਮੁਹੰਮਦ ਉਮਰ ਅਹਿਮਦ ਮਹਿਜੌਬ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸ਼ਾਮਲ ਹਨ।
ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਾਮਿਦ ਦਬੀਬਾ ਨੇ ਜਨਰਲ ਮੁਹੰਮਦ ਅਲੀ ਅਹਿਮਦ ਅਲ-ਹਦਾਦ ਅਤੇ ਹੋਰਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਫੇਸਬੁੱਕ 'ਤੇ ਇੱਕ ਬਿਆਨ ਵਿੱਚ ਕਿਹਾ ਕਿ "ਦੁਖਦਾਈ ਹਾਦਸਾ" ਉਦੋਂ ਵਾਪਰਿਆ ਜਦੋਂ ਲੀਬੀਆ ਦਾ ਵਫ਼ਦ "ਅੰਕਾਰਾ ਦੀ ਇੱਕ ਅਧਿਕਾਰਤ ਯਾਤਰਾ ਤੋਂ ਵਾਪਸ ਆ ਰਿਹਾ ਸੀ।"
