
ਕਿਹਾ, ਇਸ ਦੀ ਬਜਾਏ ਅਮਰੀਕਾ ਨੂੰ ਭਾਰਤ ਨਾਲ ਜਲਵਾਯੂ ਤਬਦੀਲੀ ਤੋਂ ਨਜਿੱਠਣ 'ਚ ਹਿੱਸੇਦਾਰੀ ਕਰਨੀ ਚਾਹੀਦੀ ਹੈ
ਵਾਸ਼ਿੰਗਟਨ : ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਬਰਨੀ ਸੈਂਡਰਸ ਨੇ ਭਾਰਤ ਨੂੰ ਹਥਿਆਰ ਵੇਚਣ ਦੇ ਮੁੱਦੇ 'ਤੇ ਸੋਮਵਾਰ ਨੂੰ ਟਰੰਪ ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਦੀ ਬਜਾਏ ਅਮਰੀਕਾ ਨੂੰ ਭਾਰਤ ਦੇ ਨਾਲ ਧਰਤੀ ਬਚਾਉਣ ਦੀ ਖਾਤਰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਹਿੱਸੇਦਾਰੀ ਕਰਨੀ ਚਾਹੀਦੀ ਹੈ। ਸੈਂਡਰਸ ਨੇਵਾਡਾ ਅਤੇ ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਜਿੱਤ ਚੁੱਕੇ ਹਨ। ਆਯੋਵਾ ਦਾ ਨਤੀਜਾ ਹਾਲੇ ਨਹੀਂ ਆਇਆ ਹੈ।
Photo
ਭਾਰਤ ਦੇ 2 ਦਿਨੀਂ ਦੌਰੇ 'ਤੇ ਆਏ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਭਾਰਤ ਦੇ ਨਾਲ 3 ਅਰਬ ਡਾਲਰ ਦੇ ਰਖਿਆ ਸੌਦਿਆਂ 'ਤੇ ਦਸਤਖ਼ਤ ਕਰੇਗਾ। ਇਸ ਦੇ ਬਾਅਦ ਸੈਂਡਰਸ ਨੇ ਇਹ ਟਿੱਪਣੀ ਕੀਤੀ।
Photo
ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਆਯੋਜਿਤ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ 3 ਅਰਬ ਡਾਲਰ ਕੀਮਤ ਦੇ ਅਤੀ ਆਧੁਨਿਕ ਮਿਲਟਰੀ ਹੈਲੀਕਾਪਟਰ ਅਤੇ ਹੋਰ ਉਪਕਰਨਾਂ ਲਈ ਮੰਗਲਵਾਰ ਨੂੰ ਸਮਝੌਤੇ ਕੀਤੇ ਜਾਣਗੇ।
Photo
ਸੈਂਡਰਸ ਨੇ ਕਿਹਾ ਕਿ ਰੇਥਿਯਾਨ, ਬੋਇੰਗ ਅਤੇ ਲਾਕਹੀਡ ਨੂੰ ਸੰਪੰਨ ਬਣਾਉਣ ਲਈ 3 ਅਰਬ ਡਾਲਰ ਦੇ ਹਥਿਆਰ ਵੇਚਣ ਦੀ ਬਜਾਏ ਅਮਰੀਕਾ ਨੂੰ ਭਾਰਤ ਦੇ ਨਾਲ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹਿੱਸੇਦਾਰੀ ਕਰਨੀ ਚਾਹੀਦੀ ਹੈ।
file photo
ਉਹਨਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ, ਨਵਿਆਉਣਯੋਗ ਊਰਜਾ ਸੰਬੰਧੀ ਕੰਮਾਂ ਲਈ ਅਤੇ ਅਪਣੀ ਧਰਤੀ ਨੂੰ ਬਚਾਉਣ ਦੀ ਖਾਤਰ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ।