
ਅਮਰੀਕਾ ਵੀ ਇਸ ਜੰਗ ਵਿਚ ਕੁੱਦ ਸਕਦਾ
ਕੀਵ: ਯੂਕਰੇਨ 'ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਵਿੱਚ ਸਵੇਰੇ 7 ਵੱਡੇ ਧਮਾਕੇ ਹੋਏ। ਲੋਕ ਰਾਤ ਭਰ ਘਰਾਂ ਅਤੇ ਭੂਮੀਗਤ ਸ਼ੈਲਟਰਾਂ ਵਿੱਚ ਲੁਕੇ ਰਹੇ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾਂ ਜ਼ਰੂਰਤਾਂ ਦੀਆਂ ਚੀਜ਼ਾਂ ਵਿਚ ਕਮੀ ਹੋ ਰਹੀ ਹੈ।
Russia-Ukraine crisis
ਮੀਡੀਆ ਰਿਪੋਰਟਾਂ ਮੁਤਾਬਿਕ ਰੂਸ ਨੇ ਕਾਲੇ ਸਾਗਰ 'ਚ ਰੋਮਾਨੀਆ ਦੇ ਇਕ ਜਹਾਜ਼ 'ਤੇ ਮਿਜ਼ਾਈਲ ਹਮਲਾ ਕੀਤਾ। ਜਿਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਹੈ। ਇਹ ਬਹੁਤ ਮਹੱਤਵਪੂਰਨ ਖ਼ਬਰ ਹੈ।
Russia-Ukraine crisis
ਦਰਅਸਲ, ਰੋਮਾਨੀਆ ਨਾਟੋ ਦਾ ਮੈਂਬਰ ਹੈ ਅਤੇ ਨਾਟੋ ਅਜੇ ਤੱਕ ਰੂਸ ਦੇ ਖਿਲਾਫ ਜੰਗ ਵਿੱਚ ਸ਼ਾਮਲ ਨਹੀਂ ਹੋਇਆ ਹੈ ਕਿਉਂਕਿ ਉਸਦਾ ਕਹਿਣਾ ਹੈ ਕਿ ਯੂਕਰੇਨ ਨਾਟੋ ਦਾ ਮੈਂਬਰ ਨਹੀਂ ਹੈ। ਇਸ ਲਈ, ਅਸੀਂ ਉਸ ਨੂੰ ਸਿੱਧੀ ਫੌਜੀ ਮਦਦ ਨਹੀਂ ਦੇ ਸਕਦੇ। ਇਸ ਦਾ ਮਤਲਬ ਹੈ ਕਿ ਹੁਣ ਅਮਰੀਕਾ ਵੀ ਇਸ ਜੰਗ ਵਿਚ ਕੁੱਦ ਸਕਦਾ ਹੈ ਕਿਉਂਕਿ ਉਸ ਨੇ ਸਾਫ਼ ਕਿਹਾ ਸੀ ਕਿ ਜੇਕਰ ਨਾਟੋ ਦੇ ਕਿਸੇ ਮੈਂਬਰ 'ਤੇ ਹਮਲਾ ਹੁੰਦਾ ਹੈ ਤਾਂ ਕਾਰਵਾਈ ਕਰਨ ਵਿਚ ਸਮਾਂ ਨਹੀਂ ਲੱਗੇਗਾ।
Russia-Ukraine crisis