ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

By : GAGANDEEP

Published : Feb 25, 2023, 11:52 am IST
Updated : Feb 25, 2023, 11:52 am IST
SHARE ARTICLE
photo
photo

ਮਾਡਲਿੰਗ ਤੋਂ ਪਹਿਲਾਂ ਕਰਨਜੀ ਸਿੰਘ ਗਾਬਾ ਫਿਲਮ ਮੇਕਰ ਸਨ

 

ਕਾਬੁਲ: ਕਰਨਜੀ ਸਿੰਘ ਗਾਬਾ 2022 ਵਿੱਚ ਲਗਜ਼ਰੀ ਫੈਸ਼ਨ ਹਾਊਸ ਲੂਈ ਵਿਟੌਨ ਦਾ ਪਹਿਲਾ ਅਫਗਾਨ ਸਿੱਖ ਦਸਤਾਰਧਾਰੀ ਮਾਡਲ ਬਣਿਆ। ਕਰਨਜੀ ਮਾਡਲਿੰਗ ਰਾਹੀਂ ਆਪਣੇ ਧਰਮ ਅਤੇ ਸੱਭਿਆਚਾਰ  ਨੂੰ ਦੂਰ -ਦੂਰ ਤੱਕ ਲੈ ਕੇ ਜਾਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਬਠਿੰਡਾ ਜੇਲ੍ਹ 'ਚ ਕੈਦੀ ’ਤੇ ਹਮਲਾ, ਹੋਇਆ ਲਹੂ-ਲੁਹਾਣ

ਮਾਡਲਿੰਗ ਤੋਂ ਪਹਿਲਾਂ ਉਹ ਫਿਲਮ ਮੇਕਰ ਸੀ। ਕਰਨਜੀ ਆਪਣੇ ਆਪ ਨੂੰ ਇੱਕ ਕਹਾਣੀਕਾਰ ਵਜੋਂ ਦੇਖਦਾ ਹੈ ਕਿਉਂਕਿ ਉਹ ਲੋਕਾਂ ਨੂੰ ਸਿੱਖ ਧਰਮ ਬਾਰੇ ਸਿਖਾਉਂਦੇ ਹੋਏ ਕਹਾਣੀਆਂ ਸੁਣਾਉਣਾ ਪਸੰਦ ਕਰਦਾ ਹੈ। ਰਿਊਫਜੀ ਦਾ ਦਰਜਾ ਪ੍ਰਾਪਤ ਹੋਣ ਕਰਕੇ, ਉਹ ਸਿਰਫ਼ ਇੱਕ ਸਿੱਖ ਵਜੋਂ ਨਹੀਂ ਸਗੋਂ ਇੱਕ ਰਿਊਫਜੀ ਸਿੱਖ ਵਜੋਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਅਫਗਾਨਿਸਤਾਨ ਬਾਰੇ ਜੋ ਕੁਝ ਵੀ ਲੋਕਾਂ ਨੇ ਸੁਣਿਆ ਹੈ ਉਹ ਸਿਰਫ ਅੱਤਵਾਦ ਨਾਲ ਸਬੰਧਤ ਹੈ। ਯੁੱਧ ਖੇਤਰ ਤੋਂ ਆਉਣਾ ਅਤੇ ਕੈਮਰੇ ਦੇ ਸਾਹਮਣੇ ਆਪਣੀ ਕਹਾਣੀ ਨੂੰ ਸਾਂਝਾ ਕਰਨ ਦੇ ਯੋਗ ਹੋਣਾ, ਸਿਰਫ਼ ਉਸਦੇ ਲਈ ਨਹੀਂ ਬਲਕਿ ਪੂਰੇ ਸਿੱਖ ਭਾਈਚਾਰੇ ਲਈ ਵੱਡੀ ਗੱਲ ਹੈ।

ਇਹ ਵੀ ਪੜ੍ਹੋ : ਤਰੁਣ ਚੁੱਘ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ, ਕੀਤੀ ਇਹ ਮੰਗ

ਕਰਨਜੀ ਲਈ ਲੂਈ ਵਿਟੌਨ ਦਾ ਕੈਂਪੇਨ ਇੱਕ ਮਹੱਤਵਪੂਰਨ ਪ੍ਰਾਪਤੀ ਸਾਬਤ ਹੋਈ। ਕਰਨਜੀ ਪਹਿਲਾਂ ਕਈ ਤਰ੍ਹਾਂ ਦੇ ਮੈਗਜ਼ੀਨ ਸੰਪਾਦਕੀ ਵਿੱਚ ਪ੍ਰਦਰਸ਼ਿਤ ਹੋ ਚੁੱਕਿਆ ਸੀ 2022 ਵਿੱਚ ਪਹਿਲੀ ਵਾਰ ਕਰਨਜੀ ਇੱਕ ਫੈਸ਼ਨ ਕੈਂਪੇਨ ਵਿੱਚ ਦਿਖਾਈ ਦਿੱਤਾ।  ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਇਸ ਬ੍ਰੈਂਡ ਦਾ ਪਹਿਲਾ ਸਿੱਖ ਮਾਡਲ ਹੋਣ ਕਰਕੇ ਮੈਨੂੰ ਕੁਝ ਅਜੀਬ ਅਹਿਸਾਸ ਹੋਇਆ।

ਉਸ ਨੂੰ ਨਹੀਂ ਪਤਾ ਸੀ ਕਿ ਟੀਮ ਕਿਵੇਂ ਪ੍ਰਤੀਕਿਰਿਆ ਕਰੇਗੀ ਕਿਉਂਕਿ ਕਈ ਕੈਂਪੇਨਸ ਚ ਸਿੱਖਾਂ ਨੂੰ ਆਪਣੀ ਦਾੜ੍ਹੀ ਕੱਟਣ ਜਾਂ ਫਿੱਟ ਹੋਣ ਲਈ ਆਪਣੇ ਆਪ ਦਾ ਕੋਈ ਪਹਿਲੂ ਬਦਲਣ ਲਈ ਕਿਹਾ ਜਾਂਦਾ ਹੈ, ਪਰ ਕਰਨਜੀ ਨੇ ਪਹਿਲੇ ਦਿਨ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ ਉਹ ਕਿਸੇ ਨੂੰ ਵੀ ਆਪਣੇ ਆਪ ਨੂੰ ਸੋਧਣ ਦੀ ਇਜਾਜ਼ਤ ਨਹੀਂ ਦੇਵੇਗਾ। ਉਸ ਪਲ ਨੂੰ ਯਾਦ ਕਰਕੇ ਉਹ ਮਾਣ ਮਹਿਸੂਸ ਕਰਦਾ ਹੈ ਕਿ ਉਸ ਨੂੰ ਅਜਿਹੀ ਵਿਭਿੰਨਤਾ ਵਾਲੇ ਕੈਂਪੇਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

Location: Afghanistan, Kabol, Kabul

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement