ਭਾਰਤ ਦੀ ਚਿਤਾਵਨੀ, ਸਰਹੱਦ 'ਤੇ ਯਥਾਸਥਿਤੀ ਬਦਲਣ ਦੀ ਕੋਸ਼ਿਸ਼ ਨਾ ਕਰੇ ਚੀਨ
Published : Mar 25, 2018, 12:06 pm IST
Updated : Mar 25, 2018, 12:07 pm IST
SHARE ARTICLE
India warns China do not try Change status quo on Border
India warns China do not try Change status quo on Border

ਭਾਰਤੀ ਰਾਜਦੂਤ ਗੌਤਮ ਬੰਬਾਵਲੇ ਨੇ ਚੀਨ ਨੂੰ ਸਪੱਸ਼ਟ ਸ਼ਬਦਾਂ ਆਖਿਆ ਹੈ ਕਿ ਬੀਜਿੰਗ ਵਿਚ ਜੇਕਰ ਭਾਰਤੀ ਸਰਹੱਦ 'ਤੇ ਯਥਾਸਥਿਤੀ ਵਿਚ ਬਦਲਾਅ ਕਰਨ ਦੀ

ਬੀਜਿੰਗ : ਭਾਰਤੀ ਰਾਜਦੂਤ ਗੌਤਮ ਬੰਬਾਵਲੇ ਨੇ ਚੀਨ ਨੂੰ ਸਪੱਸ਼ਟ ਸ਼ਬਦਾਂ ਆਖਿਆ ਹੈ ਕਿ ਬੀਜਿੰਗ ਵਿਚ ਜੇਕਰ ਭਾਰਤੀ ਸਰਹੱਦ 'ਤੇ ਯਥਾਸਥਿਤੀ ਵਿਚ ਬਦਲਾਅ ਕਰਨ ਦੀ ਫਿਰ ਕੋਈ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਨਤੀਜਾ ਵੀ ਡੋਕਲਾਮ ਦੀ ਤਣਾਤਣੀ ਵਰਗਾ ਹੀ ਹੋਵੇਗਾ। ਦਸ ਦਈਏ ਕਿ ਚੀਨੀ ਫ਼ੌਜ ਨੇ ਡੋਕਲਾਮ ਵਿਚ ਯਥਾਸਥਿਤੀ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਭਾਰਤ ਨੂੰ ਪ੍ਰਤੀਕਿਰਿਆ ਜ਼ਾਹਿਰ ਕਰਨੀ ਪਈ ਸੀ। 

India warns China do not try Change status quo on BorderIndia warns China do not try Change status quo on Border

ਹਾਂਗਕਾਂਗ ਸਥਿਤ 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੂੰ ਦਿਤੇ ਇਕ ਬਿਆਨ ਵਿਚ ਬੰਬਾਵਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਬਿਨਾ ਨਿਸ਼ਾਨਦੇਹੀ ਵਾਲੀ ਸਰਹੱਦ ਦੋਵੇਂ ਦੇਸ਼ਾਂ ਵਿਚਕਾਰ ਗੰਭੀਰ ਮਸਲਾ ਹੈ। ਇਸ ਕਰ ਕੇ ਦੋਵੇਂ ਹੀ ਦੇਸ਼ਾਂ ਨੂੰ ਸਰਹੱਦਾਂ ਦੀ ਨਿਸ਼ਾਨਦੇਹੀ ਜਲਦ ਤੋਂ ਜਲਦ ਤੈਅ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੁੱਝ ਖੇਤਰ ਅਤੇ ਕੁੱਝ ਸੈਕਟਰ (ਭਾਰਤ ਅਤੇ ਚੀਨ ਸਰਹੱਦ 'ਤੇ) ਅਜਿਹੇ ਹਨ ਜੋ ਬੇਹੱਦ ਸੰਵੇਦਨਸ਼ੀਲ ਹਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਉਥੇ ਯਥਾਸਥਿਤੀ ਵਿਚ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ। 

India warns China do not try Change status quo on BorderIndia warns China do not try Change status quo on Border

ਭਾਰਤੀ ਰਾਜਦੂਤ ਨੇ ਕਿਹਾ ਕਿ ਡੋਕਲਾਮ ਵਰਗੀਆਂ ਘਟਨਾਵਾਂ ਤੋਂ ਬਚਣ ਦਾ ਸਭ ਤੋਂ ਸਹੀ ਤਰੀਕਾ ਸਪੱਸ਼ਟ ਅਤੇ ਖ਼ਰੀ-ਖ਼ਰੀ ਗੱਲਬਾਤ ਹੈ। ਜਦੋਂ ਡੋਕਲਾਮ ਵਰਗੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਆਪਸੀ ਗੱਲਬਾਤ ਵਿਚ ਅਸੀਂ ਇਕ ਦੂਜੇ ਦੇ ਨਾਲ ਸਪੱਸ਼ਟਵਾਦੀ ਨਹੀਂ ਹਾਂ। ਇਸ ਲਈ ਦੋਵੇਂ ਦੇਸ਼ਾਂ ਨੂੰ ਸਾਫ਼-ਸਾਫ਼ ਗੱਲ ਕਰਨ ਦਾ ਪੱਧਰ ਵਧਾਉਣਾ ਹੋਵੇਗਾ।

India warns China do not try Change status quo on BorderIndia warns China do not try Change status quo on Border

ਉਨ੍ਹਾਂ ਆਖਿਆ ਕਿ ਜੇਕਰ ਚੀਨ ਦੀ ਫ਼ੌਜ ਨੇ ਉਥੇ ਸੜਕ ਬਣਾਉਣੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਸਾਨੂੰ ਦਸਣਾ ਚਾਹੀਦਾ ਸੀ ਕਿ ਉਹ ਉਥੇ ਸੜਕ ਬਣਾਉਣਾ ਚਾਹੁੰਦੇ ਹਨ। ਜੇਕਰ ਅਸੀਂ ਸਹਿਮਤ ਨਾ ਹੁੰਦੇ ਤਾਂ ਅਸੀਂ ਉਨ੍ਹਾਂ ਨੂੰ ਦਸਦੇ ਕਿ ਤੁਸੀਂ ਯਥਾਸਥਿਤੀ ਵਿਚ ਬਦਲਾਅ ਕਰ ਰਹੇ ਹੋ। ਕ੍ਰਿਪਾ ਕਰਕੇ ਅਜਿਹਾ ਨਾ ਕਰੋ ਕਿਉਂਕਿ ਇਹ ਸੰਵੇਦਨਸ਼ੀਲ ਖੇਤਰ ਹੈ।

India warns China do not try Change status quo on BorderIndia warns China do not try Change status quo on Border

ਬੰਬਾਵਲੇ ਨੇ ਕਿਹਾ ਕਿ ਚਾਈਨਾ ਪਾਕਿਸਤਾਨ ਇਕੋਨਾਮਿਕ ਕਾਰੀਡੋਰ ਦਾ ਭਾਰਤ ਵਿਰੋਧ ਕਰਦਾ ਰਹੇਗਾ ਪਰ 'ਬੈਲਟ ਐਂਡ ਰੋਡ ਇਨੀਸ਼ਿਏਟਿਵ' 'ਤੇ ਮਤਭੇਦਾਂ ਨੂੰ ਉਹ ਚੀਨ ਦੇ ਨਾਲ ਵਿਵਾਦ ਦਾ ਰੂਪ ਨਹੀਂ ਲੈਣ ਦੇਵੇਗਾ। ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਦੇ ਨਾਲ ਬਲਾਕ ਵਿਚ ਭਾਰਤ ਦੇ ਸ਼ਾਮਲ ਹੋਣ ਸਬੰਧੀ ਖ਼ਬਰਾਂ 'ਤੇ ਬੰਬਾਵਲੇ ਨੇ ਜ਼ਿਆਦਾ ਗੱਲਬਾਤ ਨਹੀਂ ਕੀਤੀ।

India warns China do not try Change status quo on BorderIndia warns China do not try Change status quo on Border

ਗੌਤਮ ਬੰਬਾਵਲੇ ਨੇ ਦਸਿਆ ਕਿ 9-10 ਜੂਨ ਨੂੰ ਹੋਣ ਵਾਲੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ (ਐਸਸੀਓ) ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣਗੇ। ਇਸ ਦੌਰਾਨ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਵੀ ਹੋਵੇਗੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement