ਪੁੱਤਰ ਨੂੰ ਮਿਲਣ ਦੁਬਈ ਗਏ ਪੰਜਾਬੀ ਦੀ ਸਿਹਤ ਵਿਗੜੀ
Published : Mar 25, 2019, 11:41 am IST
Updated : Mar 25, 2019, 11:41 am IST
SHARE ARTICLE
Surinder Singh
Surinder Singh

ਇਲਾਜ 'ਤੇ ਹਰ ਰੋਜ਼ ਤਿੰਨ ਲੱਖ ਰੁਪਏ ਦਾ ਖਰਚ ਆ ਰਿਹਾ ਹੈ

ਦੁਬਈ: ਪੰਜਾਬ ਨਾਲ ਸਬੰਧਤ 66 ਸਾਲਾ ਸੁਰਿੰਦਰ ਨਾਥ ਖੰਨਾ ਆਪਣੇ ਪੁੱਤਰ ਅਭਿਨਵ ਖੰਨਾ ਨੂੰ ਮਿਲਣ ਦੁਬਈ ਗਏ, ਪਰ ਗੰਭੀਰ ਰੂਪ ਵਿਚ ਬਿਮਾਰ ਹੋ ਗਏ। ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੀ ਸਾਰੀ ਜ਼ਿੰਦਗੀ ਦੀ ਬੱਚਤ ਖਰਚਣ ਤੇ ਕਰਜ਼ ਚੁੱਕਣ ਮਗਰੋਂ ਵੀ ਹਸਪਤਾਲ ਦਾ ਬਿਲ ਇੱਕ ਲੱਖ ਦਰਾਮ ਭਾਵ 18 ਲੱਖ ਰੁਪਏ ਬਕਾਇਆ ਹੈ ਅਤੇ ਪਿਤਾ ਦੇ ਇਲਾਜ 'ਤੇ ਹਰ ਰੋਜ਼ ਤਿੰਨ ਲੱਖ ਰੁਪਏ ਦਾ ਖਰਚ ਆ ਰਿਹਾ ਹੈ। ਅਭਿਨਵ ਖੰਨਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇੱਥੇ ਉਸ ਨੂੰ ਮਿਲਣ ਲਈ ਆਏ ਸਨ। ਅਗਲੇ ਹੀ ਦਿਨ ਸੁਰਿੰਦਰ ਖੰਨਾ ਨੂੰ ਫੇਫੜਿਆਂ ਦੀ ਇਨਫੈਕਸ਼ਨ ਬਾਰੇ ਪਤਾ ਲੱਗਾ ਪਰ ਹੁਣ ਉਨ੍ਹਾਂ ਦੇ ਕਈ ਅੰਗ ਕੰਮ ਨਹੀਂ ਕਰਦੇ ਭਾਵ ਉਹ ਮਲਟੀ ਆਰਗੈਨ ਫੇਲੂਅਰ ਤੋਂ ਪੀੜਤ ਹਨ।

ਸੁਰਿੰਦਰ ਖੰਨਾ ਦੇ ਇਲਾਜ ਦਾ ਰੋਜ਼ਾਨਾ ਬਿਲ ਤਿੰਨ ਲੱਖ ਰੁਪਏ ਵਧ ਰਿਹਾ ਹੈ। ਉਸ ਦੇ ਪੁੱਤਰ ਅਨੁਭਵ ਦੇ ਕੋਲ ਕਿਸੇ ਪ੍ਰਕਾਰ ਦੀ ਟਰੈਵਲਿੰਗ ਜਾਂ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਇਸ ਸਮੇਂ ਅਠਾਰਾਂ ਲੱਖ ਰੁਪਏ ਦਾ ਬਿਲ ਅਦਾ ਹੋਣ ਤੋਂ ਰਹਿੰਦਾ ਹੈ। ਪੀੜਤ ਪਰਿਵਾਰ ਨੇ ਪੰਜਾਬੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅਭਿਨਵ ਅਨੁਸਾਰ ਜਦੋਂ ਉਸ ਦੇ ਮਾਪੇ ਇੱਥੇ ਪੁੱਜੇ ਤਾਂ ਉਸ ਦੇ ਪਿਤਾ ਨੂੰ ਸਾਹ ਕੁਝ ਔਖਾ ਆਉਂਦਾ ਸੀ ਪਰ ਸਿਹਤ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਲੱਗਦੀ ਸੀ ਪਰ ਜਦੋਂ ਸਵੇਰੇ ਸਾਹ ਆਉਣ ਵਿਚ ਮੁਸ਼ਕਿਲ ਆਉਣ ਲੱਗੀ ਤਾਂ ਉਸ ਨੇ ਐਂਬੂਲੈਂਸ ਬੁਲਾਈ। ਅਭਿਨਵ 11 ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ।

ਖੰਨਾ ਦੀ ਮੈਡੀਕਲ ਜਾਂਚ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਫੇਫੜਿਆਂ ਦੀ ਇਨਫੈਕਸ਼ਨ ਹੈ ਅਤੇ ਸਰੀਰ ਦੇ ਅੰਗਾਂ ਦਾ ਰੰਗ ਬਦਲਣ ਲੱਗਾ ਹੈ। ਸੁਰਿੰਦਰ ਦਾ ਖੱਬਾ ਹੱਥ ਕੱਟਣਾ ਪੈ ਗਿਆ ਹੈ ਤੇ ਸੱਜੀ ਲੱਤ ਵੀ ਕੱਟਣੀ ਪੈ ਸਕਦੀ ਹੈ। ਯੂਏਈ ਵਿਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਨੀਰਜ ਅਗਰਵਾਲ ਨੇ ਭਾਰਤੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅਭਿਨਵ ਦੀ ਮਦਦ ਲਈ ਸੋਸ਼ਲ ਮੀਡੀਆ 'ਤੇ ਦਾਨ ਇਕੱਠਾ ਕਰਨ ਦੀ ਮੁਹਿੰਮ ਜਾਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement