ਤਾਜ਼ਾ ਖ਼ਬਰਾਂ

Advertisement

ਭਾਰਤੀ ਮੂਲ ਦੇ 97 ਸਾਲਾਂ ਬਜ਼ੁਰਗ ਨੇ ਦੁਬਈ 'ਚ ਬਣਾਇਆ ਇਕ ਵੱਖਰਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ
Published Feb 12, 2019, 11:51 am IST
Updated Feb 12, 2019, 11:51 am IST
ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਮੂਲ ਦੇ 97 ਸਾਲ ਦੇ ਬਜ਼ੁਰਗ ਨੇ ਚਾਰ ਸਾਲ ਲਈ ਅਪਣੇ ਡਰਾਈਵਿੰਗ ਲਾਇਸੈਂਸ ਦਾ ਨਵੀਕਰਨ ਕਰਾਇਆ ਹੈ। ਖ਼ਬਰਾਂ ਅਨੁਸਾਰ ...
Tehemten Homi Dhunjiboy Mehta
 Tehemten Homi Dhunjiboy Mehta

ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਮੂਲ ਦੇ 97 ਸਾਲ ਦੇ ਬਜ਼ੁਰਗ ਨੇ ਚਾਰ ਸਾਲ ਲਈ ਅਪਣੇ ਡਰਾਈਵਿੰਗ ਲਾਇਸੈਂਸ ਦਾ ਨਵੀਕਰਨ ਕਰਾਇਆ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦਾ ਲਾਇਸੈਂਸ ਅਕਤੂਬਰ 2023 ਤੱਕ ਪ੍ਰਮਾਣਕ ਹੈ। ਟੀਐਚਡੀ ਮੇਹਤਾ ਦਾ ਜਨਮ 1922 ਵਿਚ ਹੋਇਆ ਸੀ। ਉਹ ਦੁਬਈ ਦੀਆਂ ਸੜਕਾਂ 'ਤੇ ਗੱਡੀ ਚਲਾਉਣ ਵਾਲੇ 90 ਸਾਲ ਤੋਂ ਜ਼ਿਆਦਾ ਉਮਰ ਦੇ ਪਹਿਲੇ ਵਿਅਕਤੀ ਹਨ।

ਗਲਫ ਨਿਊਜ਼ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਉਨ੍ਹਾਂ ਦਾ ਲਾਇਸੈਂਸ ਅਕਤੂਬਰ 2023 ਤੱਕ ਵੈਲਿਡ ਹੈ। ਇਹ ਦਿਲਚਸਪ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਅਪਣੀ ਮਰਜ਼ੀ ਨਾਲ ਲਾਇਸੈਂਸ ਵਾਪਸ ਕਰ ਦਿਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਉਹ ਹਾਦਸੇ 'ਚ ਵਾਲ-ਵਾਲ ਬਚੇ ਸਨ। ਇਸ ਹਾਦਸੇ 'ਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਸਨ।

driving licenceDriving Licence

ਭਾਰਤੀ ਮੂਲ ਦੇ ਮਹਿਤਾ ਇਕੱਲੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਗੱਡੀ ਚਲਾਉਣ ਦੀ ਕੋਈ ਜਲਦੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਾਰਾਂ ਲੋਕਾਂ ਨੂੰ ਆਲਸੀ ਬਣਾ ਦਿੰਦੀਆਂ ਹਨ। ਉਨ੍ਹਾਂ ਨੇ ਪੈਦਲ ਤੁਰਨਾ ਪਸੰਦ ਹੈ ਤੇ ਕਈ ਵਾਰ ਤਾਂ ਉਹ ਚਾਰ ਘੰਟੇ ਤੱਕ ਪੈਦਲ ਤੁਰਦੇ ਹਨ। ਲੰਬੇ ਅਰਸੇ ਤੋਂ ਦੁਬਈ 'ਚ ਰਹਿ ਰਹੇ ਮਹਿਤਾ ਕੁਆਰੇ ਹਨ ਤੇ ਉਨ੍ਹਾਂ ਨੇ ਪਿਛਲੀ ਵਾਰ 2004 'ਚ ਗੱਡੀ ਚਲਾਈ ਸੀ।

ਉਹ ਸਫਰ ਕਰਨ ਲਈ ਜਨਤਕ ਵਾਹਨ ਚੁਣਦੇ ਹਨ ਜਾਂ ਪੈਦਲ ਯਾਤਰਾ ਕਰਦੇ ਹਨ। ਮਹਿਤਾ ਨੇ ਹਾਸੇ 'ਚ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ, ਇਹ ਮੇਰੀ ਤੰਦਰੁਸਤੀ ਤੇ ਲੰਬੀ ਉਮਰ ਦਾ ਰਾਜ਼ ਹੈ। ਮੈਂ ਨਾ ਸਿਗਰਟ ਪੀਂਦਾ ਹਾਂ ਤੇ ਨਾ ਹੀ ਸ਼ਰਾਬ ਨੂੰ ਹੱਥ ਲਾਉਂਦਾ ਹਾਂ। ਮਹਿਤਾ 1980 'ਚ ਦੁਬਈ ਆਏ ਤੇ ਇਕ ਹੋਟਲ 'ਚ ਨੌਕਰੀ ਕਰਨ ਲੱਗੇ। ਇਸ ਹੋਟਲ 'ਚ ਉਨ੍ਹਾਂ ਨੇ 2002 ਤੱਕ ਕੰਮ ਕੀਤਾ। ਉਸ ਸਾਲ ਕਰਮਚਾਰੀਆਂ ਦੀ ਜਾਂਚ ਹੋਈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਉਮਰ ਕਾਰਨ ਅਸਤੀਫਾ ਦੇਣ ਲਈ ਕਹਿ ਦਿਤਾ ਗਿਆ।

Advertisement