ਪ੍ਰਿੰਸ ਚਾਰਲਸ ਨੇ ਭਾਰਤ, ਦਖਣੀ ਏਸ਼ੀਆ ਲਈ ਐਮਰਜੈਂਸੀ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ
Published : Apr 25, 2020, 10:50 am IST
Updated : Apr 25, 2020, 10:50 am IST
SHARE ARTICLE
File Photo
File Photo

ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਸ਼ੁਕਰਵਾਰ ਨੂੰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਕੋਵਿਡ -19 ਐਮਰਜੈਂਸੀ ਅਪੀਲ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ।

ਲੰਡਨ, 24 ਅਪ੍ਰੈਲ : ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ ਸ਼ੁਕਰਵਾਰ ਨੂੰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਲਈ ਕੋਵਿਡ -19 ਐਮਰਜੈਂਸੀ ਅਪੀਲ ਰਾਹਤ ਫ਼ੰਡ ਦੀ ਸ਼ੁਰੂਆਤ ਕੀਤੀ। ਉਸਨੇ ਇਸਦੀ ਸ਼ੁਰੂਆਤ ‘ਬ੍ਰਿਟਿਸ਼ ਏਸ਼ੀਅਨ ਟਰੱਸਟ’ ਦੇ ਸ਼ਾਹੀ ਸਰਪ੍ਰਸਤ ਵਜੋਂ ਕੀਤੀ। ਇਹ ਟਰੱਸਟ ਦਖਣੀ ਏਸ਼ੀਆ ਦੇ ਵਿਕਾਸ ਨਾਲ ਜੁੜੀ ਇਕ ਸੰਸਥਾ ਹੈ। ਪ੍ਰਿੰਸ ਚਾਰਲਸ ਵੀ ਪਿਛਲੇ ਮਹੀਨੇ ਦੇ ਅੰਤ ’ਚ ਖੁਦ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋਏ ਸਨ।

File photoFile photo

ਬ੍ਰਿਟਿਸ਼ ਗੱਦੀ ਦੇ 71 ਸਾਲਾ ਵਾਰਸ, ਚਾਰਲਸ ਨੇ ਮਹਾਂਮਾਰੀ ਦੌਰਾਨ ਬ੍ਰਿਟੇਨ ਦੇ ਏਸ਼ੀਆਈ ਭਾਈਚਾਰੇ ਦੀ “ਮਹੱਤਵਪੂਰਣ ਭੂਮਿਕਾ’’ ਲਈ ਪ੍ਰਸੰਸਾ ਕੀਤੀ। ਉਸਨੇ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ ਅਪਣੇ ਮੂਲ ਦੇਸ਼ਾਂ ਦੀ ਸਹਾਇਤਾ ਲਈ ਖੁੱਲ੍ਹ ਕੇ ਦਾਨ ਦੇਣ। ਟਰੱਸਟ ਨੇ ਅਪਣੀ ਵੈਬਸਾਈਟ ’ਤੇ ਇਕ ਆਨਲਾਈਨ ਦਾਨ ਪ੍ਰਣਾਲੀ ਸਥਾਪਤ ਕੀਤੀ ਹੈ ਅਤੇ ਲੋਕਾਂ ਨੂੰ ਪੂਰੀ ਜਾਂ ਮਹੀਨਾਵਾਰ ਦਾਨ ਕਰਨ ਦੀ ਅਪੀਲ ਕੀਤੀ ਹੈ। ਦਾਨ ਦੀ ਰਕਮ ਘੱਟੋ ਘੱਟ ਤਿੰਨ ਪੌਂਡ ਹੋਣੀ ਚਾਹੀਦੀ ਹੈ। ਪ੍ਰਿੰਸ ਚਾਰਲਸ ਨੇ ਇਸ ਟਰੱਸਟ ਦੀ ਸਥਾਪਨਾ 2007 ’ਚ ਦਖਣੀ ਏਸ਼ੀਆ ਵਿਚ ਗਰੀਬੀ ਨਾਲ ਲੜਨ ਲਈ ਕੀਤੀ ਸੀ।    (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement