
ਕੋਰੋਨਾ ਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਅਮਰੀਕਾ ਦੀ ਇਕ ਸਰਕਾਰੀ ਏਜੰਸੀ ਦੇ ਪ੍ਰਮੁੱਖ ਦੇ ਤੌਰ ’ਤੇ ਸੇਵਾਵਾਂ ਦੇ ਚੁੱਕੇ ਇਕ ਮਾਹਰ ਰਿਕ ਬ੍ਰਾਈਟ
ਵਾਸ਼ਿੰਗਟਨ, 24 ਅਪ੍ਰੈਲ : ਕੋਰੋਨਾ ਵਾਇਰਸ ਮਹਾਮਾਰੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਅਮਰੀਕਾ ਦੀ ਇਕ ਸਰਕਾਰੀ ਏਜੰਸੀ ਦੇ ਪ੍ਰਮੁੱਖ ਦੇ ਤੌਰ ’ਤੇ ਸੇਵਾਵਾਂ ਦੇ ਚੁੱਕੇ ਇਕ ਮਾਹਰ ਰਿਕ ਬ੍ਰਾਈਟ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵਿਨ ਨੂੰ ਵਧਾਵਾ ਦੇਣ ਦੇ ਰਾਜਨੀਤਕ ਉਦੇਸ਼ ਵਾਲੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਦੇ ਕਾਰਨ ਪ੍ਰਮੁੱਖ ਦੇ ਅਹੁਦੇ ਤੋਂ ਹਟਾਇਆ ਗਿਆ।