ਮੈਡੀਕਲ ਆਕਸੀਜਨ, ਬਿਸਤਰਿਆਂ ਤੇ ਦਵਾਈਆਂ ਦੀ ਵੱਡੀ ਕਮੀ ਨਾਲ ਜੂਝ ਰਹੇ ਹਨ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਹਾਲਾਤ ਬੇਕਾਬੂ ਹੋ ਰਹੇ ਹਨ। ਇਸ ਵਿਚਾਲੇ ਭਾਰਤ ’ਚ ਆਕਸੀਜਨ ਦੀ ਕਮੀ ਨੂੰ ਵੇਖ ਸਵੀਡਨ ਦੀ ਜਲਵਾਯੂ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਟਵੀਟ ਕਰ ਚਿੰਤਾ ਜਾਹਰ ਕੀਤੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ 'ਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ, ਦੁਨੀਆ ਭਰ ਦੇ ਦੇਸ਼ਾਂ ਨੂੰ ਅੱਗੇ ਵਧ ਕੇ ਕੋਰੋਨਾ ਨਾਲ ਜੂਝ ਰਹੇ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ।
Heartbreaking to follow the recent developments in India. The global community must step up and immediately offer the assistance needed. #CovidIndia https://t.co/OaJVTNXa6R
— Greta Thunberg (@GretaThunberg) April 24, 2021
ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਰਾਜ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਮੈਡੀਕਲ ਆਕਸੀਜਨ, ਬਿਸਤਰਿਆਂ ਤੇ ਦਵਾਈਆਂ ਦੀ ਵੱਡੀ ਕਮੀ ਨਾਲ ਜੂਝ ਰਹੇ ਹਨ।
ਦੱਸਣਯੋਗ ਹੈ ਕਿ ਦੇਸ਼ ਵਿੱਚ ਸਨਿੱਚਰਵਾਰ ਨੂੰ 3 ਲੱਖ 48 ਹਜ਼ਾਰ 979 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟਾ ਹੋਈ। ਹੁਣ ਤੱਕ ਇੱਕ ਦਨ ’ਚ ਮਿਲੇ ਲਾਗ ਗ੍ਰਸਤ ਲੋਕਾਂ ਦਾ ਇਹ ਅੰਕੜਾ ਸਭ ਤੋਂ ਵੱਧ ਹੈ। ਇਸ ਦੌਰਾਨ 2 ਲੱਖ 15 ਹਜ਼ਾਰ 803 ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਹੈ।