
ਰੋਜ਼ੀ ਰੋਟੀ ਦੀ ਭਾਲ ਲਈ 5 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼
ਪਿਪਲੀ ਦੇ ਪਿੰਡ ਮਥਾਣਾ ਦਾ ਰਹਿਣ ਵਾਲਾ ਸੀ ਅਭਿਸ਼ੇਕ
ਕੁਰੂਕਸ਼ੇਤਰ : ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਵਿਦੇਸ਼ਾਂ ਵਿਚ ਪੜ੍ਹਾਈ ਜਾਂ ਕੰਮ ਦੀ ਭਾਲ ਵਿਚ ਜਾਂਦੇ ਹਨ। ਆਏ ਦਿਨ ਹੀ ਕਈ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਸ ਬਾਰੇ ਕਦੇ ਮਾਪਿਆਂ ਨੇ ਸੋਚਿਆ ਵੀ ਨਹੀਂ ਹੋ ਸਕਦਾ। ਕਈ ਵਾਰ ਵਾਪਰੇ ਇਨ੍ਹਾਂ ਸੜਕ ਹਾਦਸਿਆਂ ਵਿਚ ਮਾਵਾਂ ਦੇ ਪੁੱਤ ਆਪਣੀਆਂ ਜ਼ਿੰਦਗੀਆਂ ਗੁਆ ਬੈਠਦੇ ਹਨ।
Death
ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿਥੇ ਵਾਪਰੇ ਇੱਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਲੜਕੇ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰੋਜ਼ੀ ਰੋਟੀ ਦੀ ਭਾਲ ਲਈ ਪੰਜ ਸਾਲ ਪਹਿਲਾਂ ਹੀ ਇਥੇ ਅਮਰੀਕਾ ਆਇਆ ਸੀ। ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਅਭਿਸ਼ੇਕ ਆਪਣੇ ਦੋਸਤ ਅਮਿਤ ਜਾਂਗਲਾਨ ਵਾਸੀ ਪਿੰਡ ਕੁਰਾਣਾ ਨਾਲ ਟੈਕਸੀ ’ਤੇ ਕਿਧਰੇ ਬਾਹਰ ਗਿਆ ਸੀ।
Road Accident
ਇਸ ਦੌਰਾਨ ਹਾਦਸਾ ਵਾਪਰ ਗਿਆ। ਹਾਦਸੇ ‘ਚ ਅਭਿਸ਼ੇਕ ਅਤੇ ਅਮਿਤ ਜਾਂਗਲਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੈਕਸੀ ਵਿੱਚ ਉਨ੍ਹਾਂ ਨਾਲ ਇਕ ਹੋਰ ਵਿਅਕਤੀ ਵੀ ਸੀ, ਜੋ ਗੰਭੀਰ ਜ਼ਖਮੀ ਹੈ। ਮ੍ਰਿਤਕ ਅਭਿਸ਼ੇਕ ਪਿਪਲੀ ਦੇ ਪਿੰਡ ਮਥਾਣਾ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਕਾਰਨ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਲਈ ਲਹਿਰ ਛਾ ਗਈ ਹੈ।