ਅੰਧਵਿਸ਼ਵਾਸ ਦਾ ਬੋਲਬਾਲਾ! ਰੱਬ ਨੂੰ ਮਿਲਣ ਦੇ ਚੱਕਰ 'ਚ ਰੱਖੇ ਵਰਤ ਨੇ ਲਈ ਦਰਜਨਾਂ ਦੀ ਜਾਨ

By : KOMALJEET

Published : Apr 25, 2023, 11:06 am IST
Updated : Apr 25, 2023, 11:06 am IST
SHARE ARTICLE
Death toll in Kenyan starvation cult rises to 73, police say
Death toll in Kenyan starvation cult rises to 73, police say

ਰਾਸ਼ਰਪਤੀ ਨੇ ਅਤਵਾਦੀ ਗਤੀਵਿਧੀਆਂ ਨਾਲ ਕੀਤੀ ਘਟਨਾ ਦੀ ਤੁਲਨਾ

ਕਿਹਾ- ਮੁਲਜ਼ਮ ਪਾਦਰੀ ਹੋਣ ਦਾ ਕਰ ਰਿਹਾ ਦਿਖਾਵਾ, ਪੁਲਿਸ ਹਿਰਾਸਤ ਨਹੀਂ ਸਗੋਂ ਜੇਲ੍ਹ 'ਚ ਭੇਜਣਾ ਚਾਹੀਦਾ 

ਕੀਨੀਆ: ਅਫਰੀਕੀ ਦੇਸ਼ ਕੀਨੀਆ 'ਚ ਇਕ ਪਾਦਰੀ ਦੇ ਕਹਿਣ 'ਤੇ ਕਈ ਲੋਕਾਂ ਦੀ ਭੁੱਖ ਨਾਲ ਮੌਤ ਹੋ ਗਈ। ਪਾਦਰੀ ਨੇ ਕਿਹਾ ਕਿ ਯਿਸੂ ਨੂੰ ਮਿਲਣ ਲਈ ਭੁੱਖਾ ਰਹਿਣਾ ਪੈਂਦਾ ਹੈ। ਮਾਮਲਾ ਤੱਟਵਰਤੀ ਸ਼ਹਿਰ ਮਾਲਿੰਦੀ ਦੇ ਕੋਲ ਦਾ ਹੈ, ਜਿੱਥੇ ਇੱਕ ਸਮੂਹਿਕ ਕਬਰ ਦੀ ਖੁਦਾਈ ਦੌਰਾਨ 50 ਲਾਸ਼ਾਂ ਮਿਲੀਆਂ ਸਨ।

ਕੀਨੀਆ ਦੀ ਪੁਲਿਸ ਦੇ ਹਵਾਲੇ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ 73 ਲਾਸ਼ਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਵਿਸ਼ਵਾਸ ਕਰਦੇ ਸਨ ਕਿ ਜੇ ਉਹ ਆਪਣੇ ਆਪ ਨੂੰ ਭੁੱਖੇ ਰੱਖਦੇ ਹਨ ਤਾਂ ਉਹ ਸਵਰਗ ਵਿੱਚ ਜਾਣਗੇ।

ਮਰਨ ਵਾਲਿਆਂ ਦੀ ਗਿਣਤੀ, ਜੋ ਵਾਰ-ਵਾਰ ਵਧ ਰਹੀ ਹੈ। ਜਾਂਚ ਚੱਲ ਰਹੀ ਹੈ ਅਤੇ ਖ਼ਦਸ਼ਾ ਹੈ ਕਿ ਇਸ ਗਿਣਤੀ ਵਿਚ ਇਜ਼ਾਫ਼ਾ ਹੋ ਸਕਦਾ ਹੈ। ਉਧਰ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ 24 ਅਪ੍ਰੈਲ ਨੂੰ ਦੇਸ਼ ਦੇ ਦੱਖਣ ਵਿਚ ਇਕ ਪਾਦਰੀ ਦੇ ਪੈਰੋਕਾਰਾਂ ਵਿਚ ਭੁੱਖਮਰੀ ਨਾਲ ਹੋਈਆਂ ਦਰਜਨਾਂ ਮੌਤਾਂ ਦੀ ਤੁਲਨਾ ਅਤਵਾਦੀ ਕਾਰਵਾਈਆਂ ਦੇ ਨਤੀਜਿਆਂ ਨਾਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਾਦਰੀ, ਪਾਲ ਮੇਕੇਂਜੀ, ਜੋ ਪੁਲਿਸ ਹਿਰਾਸਤ ਵਿੱਚ ਹੈ, ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਨੇ ਅੱਗੇ ਕਿਹਾ, "ਜੋ ਅਸੀਂ ਦੇਖ ਰਹੇ ਹਾਂ... ਉਹ ਅੱਤਵਾਦ ਦੇ ਬਰਾਬਰ ਹੈ। ਮੇਕੇਂਜ਼ੀ,ਇੱਕ ਪਾਦਰੀ ਦੇ ਰੂਪ ਵਿੱਚ ਦਿਖਾਵਾ ਕਰਦਾ ਹੈ ਜਦਕਿ ਅਸਲ ਵਿੱਚ ਉਹ ਇੱਕ ਭਿਆਨਕ ਅਪਰਾਧੀ ਹੈ।”

ਦਰਅਸਲ, ਕੀਨੀਆ ਰੈੱਡ ਕਰਾਸ ਨੇ 112 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਖੋਜ ਸ਼ੁਰੂ ਕੀਤੀ ਗਈ ਤਾਂ ਮਲਿੰਦੀ ਦੇ ਕੋਲ ਸ਼ਾਕਾਹੋਲਾ ਦੇ 800 ਏਕੜ ਜੰਗਲ ਵਿੱਚ ਚਰਚ ਦੇ ਲੋਕਾਂ ਦੀ ਬਸਤੀ ਮਿਲੀ।

ਮਾਕੇਂਜ਼ੀ ਨੂੰ ਯਿਸੂ ਨੂੰ ਮਿਲਣ ਲਈ ਆਪਣੇ ਚੇਲਿਆਂ ਨੂੰ ਮਰਨ ਵਰਤ ਰੱਖਣ ਲਈ ਕਹਿਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਮਜ਼ੋਰ ਲੋਕਾਂ ਦੇ ਇੱਕ ਸਮੂਹ ਨੂੰ ਜ਼ਿੰਦਾ ਬਚਾਇਆ ਗਿਆ ਸੀ, ਪਰ ਉਨ੍ਹਾਂ ਵਿੱਚੋਂ ਕੁਝ ਦੀ ਬਾਅਦ ਵਿੱਚ ਮੌਤ ਹੋ ਗਈ। ਫਿਰ ਅਧਿਕਾਰੀਆਂ ਨੇ ਮੇਕੇਂਜ਼ੀ ਦੀ 800 ਏਕੜ ਦੀ ਖੇਤ 'ਤੇ ਕਰਾਸ ਨਾਲ ਚਿੰਨ੍ਹਿਤ ਦਰਜਨਾਂ ਖੋਖਲੀਆਂ ​​ਕਬਰਾਂ ਵੱਲ ਧਿਆਨ ਦਿੱਤਾ।

ਮਾਲਿੰਦੀ ਉਪ-ਕਾਉਂਟੀ ਦੇ ਪੁਲਿਸ ਮੁਖੀ ਜੌਹਨ ਕੇਮਬੋਈ ਦੇ ਹਵਾਲੇ ਨਾਲ ਮਿਲੀਆਂ ਮੀਡੀਆ ਰਿਪੋਰਟਾਂ ਅਨੁਸਾਰ ਸੋਮਵਾਰ ਨੂੰ 26 ਨਵੀਆਂ ਲਾਸ਼ਾਂ ਕੱਢਣ ਦੇ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ ਹੁਣ 73 ਹੋ ਗਈ ਹੈ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement