
ਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ।
ਵਾਸ਼ਿੰਗਟਨ : ਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਫਿਲਹਾਲ ਅਮਰੀਕਾ ਨੇ ਰੈਮਡਿਸੀਵਰ ਨਾਂ ਦੀ ਦਵਾਈ ਨੂੰ ਕੋਵਿਡ-19 ਦੇ ਇਲਾਜ ਲਈ ਮਨਜ਼ੂਰੀ ਦਿਤੀ ਹੈ। ਇਸ ਤੋਂ ਇਲਾਵਾ ਭਾਰਤ ਤੋਂ ਅਮਰੀਕਾ ਨੇ ਹਾਈਡ੍ਰੋਸੀਕਲੋਰੋਕੁਈਨ ਨਾਂ ਦੀ ਦਵਾਈ ਵੀ ਖ਼ਰੀਦੀ ਹੈ।
File photo
ਇਸ ਦੌਰਾਨ ਪ੍ਰਭਾਵੀ ਸਾਬਤ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ ਬ੍ਰਿਟਿਸ਼ ਫਾਰਮਾ ਕੰਪਨੀ ਏਸਟ੍ਰਾਜੇਨੇਕਾ ਤੋਂ 30 ਕਰੋੜ ਵੈਕਸੀਨ ਖਰੀਦਣ ਦਾ ਸੌਦਾ ਕਰ ਲਿਆ ਹੈ। ਅਜੇ ਤਕ ਕੋਈ ਵੀ ਟੀਕਾ ਕੋਰੋਨ ਵਾਇਰਸ ਤੋਂ ਪੂਰੀ ਪ੍ਰਭਾਵੀ ਸਾਬਤ ਨਹੀਂ ਹੋਇਆ। ਦਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਏਸਟ੍ਰਾਜੇਨੇਕਾ ਤੋਂ 1.2 ਅਰਬ ਡਾਲਰ (ਲਗਭਗ 9,000 ਕਰੋੜ ਰੁਪਏ) 'ਚ ਇਹ ਸੌਦਾ ਤਹਿ ਹੋਇਆ ਹੈ।
File photo
ਅਮਰੀਕਾ ਦੇ ਸਿਹਤ ਮੰਤਰੀ ਅਲੇਕਸ ਅਜਾਰ ਨੇ ਇਸ ਸੌਦੇ ਨੂੰ ਬਹੁਤ ਅਹਿਮ ਦਸਿਆ ਹੈ। ਉਨ੍ਹਾਂ ਨੇ ਕਿਹਾ ਕਿਦੁਨੀਆਂ ਭਰ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਕੋਰੋਨਾ ਦੀ ਦਵਾਈ ਤੇ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੀਆਂ ਹਨ। ਇਸ ਨਾਲ 2021 ਤਕ ਟੀਕੇ ਦੇ ਪ੍ਰਭਾਵੀ ਉਪੱਲਬਤਾ ਨੂੰ ਯਕੀਨੀ ਬਣਾਉਣ 'ਚ ਮਦਦ ਮਿਲੇਗੀ। ਇਸ ਟੀਕੇ ਨੂੰ ਯੂਨੀਵਰਸਿਟੀ ਆਫ਼ ਆਕਸਫੋਰਡ ਨੇ ਵਿਕਸਿਤ ਕੀਤਾ ਹੈ ਤੇ ਏਸਟ੍ਰਾਜੇਨੇਕਾ ਨੇ ਇਸਦਾ ਲਾਇਸੈਂਸ ਲਿਆ ਹੈ। ਹਾਲਾਂਕਿ ਹੁਣ ਕੋਵਿਡ-19 ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ 'ਤੇ ਇਸ ਦਾ ਪ੍ਰਭਾਵ ਪ੍ਰਮਾਣਿਤ ਨਹੀਂ ਹੋਇਆ ਹੈ।
File Photo
ਜ਼ਿਕਰਯੋਗ ਹੈ ਕਿ ਇਸ ਸੌਦੇ ਦੇ ਤਹਿਤ ਅਮਰੀਕਾ ਕਲੀਨਿਕਲ ਟ੍ਰਾਇਲ ਦੇ ਤੀਜੇ ਪੜਾਅ ਲਈ ਅਪਣੇ ਇਥੇ 30,000 ਲੋਕਾਂ 'ਤੇ ਇਸ ਦਾ ਨਿਰੀਖਣ ਕਰਵਾਏਗਾ। ਇਸ ਟੀਕੇ ਦਾ ਨਾਂ ਅਸੇਡਡੀ 1222 ਹੈ ਤੇ ਇਸ ਤੋਂ ਪਹਿਲਾਂ ਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਰਲ ਦੀ ਸ਼ੁਰੂਆਤ ਪਿਛਲੇ ਮਹੀਨੇ ਹੋਈ ਹੈ। ਇਸ 'ਚ 18 ਤੋਂ 55 ਸਾਲ ਦੀ ਉਮਰ ਦੇ 1000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। (ਏਜੰਸੀ)