ਅਮਰੀਕਾ ਇਕ ਲੱਖ ਮੌਤਾਂ ਦੇ ਨੇੜੇ, ਟਰੰਪ ਗੋਲਫ਼ ਖੇਡਣ 'ਚ ਵਿਅਸਤ
Published : May 25, 2020, 7:27 am IST
Updated : May 25, 2020, 7:27 am IST
SHARE ARTICLE
File Photo
File Photo

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਾਕਡਾਊਨ ਲਾਗੂ ਹੋਣ ਦੇ 75 ਦਿਨਾਂ ਬਾਅਦ ਸਨਿਚਰਵਾਰ ਨੂੰ ਅਪਣੇ ਪਸੰਦੀਦਾ ਖੇਡ

ਵਾਸ਼ਿੰਗਟਨ, 24 ਮਈ  : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਾਕਡਾਊਨ ਲਾਗੂ ਹੋਣ ਦੇ 75 ਦਿਨਾਂ ਬਾਅਦ ਸਨਿਚਰਵਾਰ ਨੂੰ ਅਪਣੇ ਪਸੰਦੀਦਾ ਖੇਡ ਗੋਲਫ਼ ਖੇਡਣ ਵਰਜੀਨੀਆ ਸਥਿਤ ਅਪਦੇ ਗੋਲਫ਼ ਕੋਰਸ ਪਹੁੰਚੇ। ਵਾਸ਼ਿੰਗਟਨ ਕਲੱਬ ਵਿਚ ਜਾ ਕੇ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸਥਿਤੀਆਂ ਹੁਣ ਸਧਾਰਨ ਹਨ। ਟਰੰਪ ਦੀ ਮੋਟਰਸਾਈਕਲ ਉਹਨਾਂ ਨੂੰ ਵ੍ਹਾਈਟ ਹਾਊਸ ਤੋਂ ਟਰੰਪ ਨੈਸ਼ਨਲ ਗੋਲਫ਼ ਕਲੱਬ ਲੈ ਗਈ ਅਤੇ ਇਸ ਦੌਰਾਨ ਉਹਨਾਂ ਨੇ ਇਕ ਸਫੇਦ ਟੋਪੀ ਅਤੇ ਸਫੇਦ ਪੋਲੋ ਸ਼ਰਟ ਪਾਈ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਅਪਣਾ ਮਾਸਕ ਵੀ ਨਹੀਂ ਪਾਇਆ ਹੋਇਆ ਸੀ।

File photoFile photo

8 ਮਾਰਚ ਦੇ ਬਾਅਦ ਤੋਂ ਗੋਲਫ਼ ਪ੍ਰਾਪਰਟੀ ਵਿਚ ਉਹਨਾਂ ਦਾ ਇਹ ਪਹਿਲਾ ਮੌਕਾ ਸੀ ਜਦੋਂ ਉਹਨਾਂ ਨੇ ਵੈਸਟ ਪਾਮ ਬੀਚ, ਫਲੋਰੀਡਾ ਵਿਚ ਅਪਣੇ ਕਲੱਬ ਦਾ ਦੌਰਾ ਕੀਤਾ। ਅਮਰੀਕਾ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮਰਨ ਵਾਲਿਆਂ ਦੀ ਗਿਣਤੀ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ 1 ਲੱਖ ਦੇ ਪਾਰ ਜਾ ਸਕਦਾ ਹੈ। ਸਨਿਚਰਵਾਰ ਤਕ ਅਮਰੀਕਾ 'ਚ 16 ਲੱਖ 66 ਹਜ਼ਾਰ 828 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ।  (ਏਜੰਸੀ)

ਚਿਤਾਵਨੀ ਦੇ ਬਾਵਜੂਦ ਪਾਬੰਦੀਆਂ ਹਟਾਉਣ ਦੀ ਯੋਜਨਾ
ਵਾਇਰਸ ਦੇ ਮਾਮਲੇ ਵਧਣ ਦੇ ਬਾਵਜੂਦ ਅਮਰੀਕਾ 'ਚ ਅਰਥਵਿਵਸਥਾ ਬਹਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਿਹਤ ਮਾਹਰਾਂ ਨੇ ਪਾਬੰਦੀਆਂ ਹਟਾਉਣ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦੇ ਰਹੇ ਹਨ। ਟਰੰਪ ਪ੍ਰਸ਼ਾਸਨ ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੈ। ਕੋਰੋਨਾ ਵਾਇਰਸ ਟਾਸਕ ਫੋਰਸ ਦੇ ਕੋਆਰਡੀਨੇਟਰ ਡੇਬੋਰਾਹ ਬੀਰਕਸ ਨੇ ਸ਼ੁਕਰਵਾਰ ਨੂੰ ਵ੍ਹਾਈਟ ਹਾਊਸ ਨੂੰ ਦਸਿਆ ਕਿ ਇਸ ਮੈਮੋਰੀਅਲ ਡੇਅ ਵੀਕੈਂਡ 'ਤੇ ਅਮਰੀਕੀਆਂ ਨੂੰ ਘਰੋਂ ਬਾਹਰ ਜਾਣਾ ਚਾਹੀਦਾ ਹੈ। ਗੋਲਫ਼ ਖੇਡਣਾ ਚਾਹੀਦਾ ਹੈ, ਟੈਨਿਸ ਖੇਡਣਾ ਚਾਹੀਦਾ ਹੈ, ਸਮੁੰਦਰ ਤਟ 'ਤੇ ਜਾਣਾ ਚਾਹੀਦਾ ਹੈ ਪਰ 6 ਫੁੱਟ ਦੀ ਦੂਰੀ ਤੋਂ।  ਟਰੰਪ ਇਸ ਵਿਚਾਰ ਨੂੰ ਵਧਾਵਾ ਦੇਣ ਲਈ ਉਤਸ਼ਾਹਿਤ ਹਨ ਕਿ ਸੰਯੁਕਤ ਰਾਜ ਅਮਰੀਕਾ ਸਧਾਰਨ ਦਿਸ਼ਾ ਵਲ ਪਰਤ ਰਿਹਾ ਹੈ।

File photoFile photo

ਪ੍ਰਾਈਮਰੀ ਚੋਣ ਜਿੱਤਣ ਤੋਂ ਬਾਅਦ ਟਰੰਪ 'ਤੇ ਭੜਕੇ ਬਿਡੇਨ
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕਰੇਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਨੇ ਹਵਾਈ ਵਿਚ ਪਾਰਟੀ ਦੀ ਮੁੱਢਲੀ ਚੋਣ ਜਿਤੀ। ਹਵਾਈ ਵਿਚ ਪਾਰਟੀ ਦੀ ਮੁੱਢਲੀਆਂ ਚੋਣਾਂ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਕਾਰਨ ਲਗਭਗ ਇਕ ਮਹੀਨਾ ਦੇਰੀ ਕੀਤੀ ਗਈ। ਜਿੱਤ ਤੋਂ ਬਾਅਦ ਬਿਡੇਨ ਨੇ ਰਾਸ਼ਟਰਪਤੀ ਟਰੰਪ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ, ''ਦੇਸ਼ ਵਿਚ ਕੋਰੋਨਾ ਕਾਰਨ 1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਟਰੰਪ ਅਪਣਾ ਪੰਸਦੀਦਾ ਖੇਡ ਗੋਲਫ਼ ਖੇਡਦਿਆਂ ਦਿਨ ਬਤੀਤ ਕਰ ਰਹੇ ਹਨ। ਉਨ੍ਹਾਂ ਨੂੰ ਇਸ ਮਹਾਂਮਾਰੀ ਵਿਚ ਲੋਕਾਂ ਤੋਂ ਵੱਧ ਅਪਣੇ ਖੇਡ ਦੀ ਜ਼ਿਆਦਾ ਚਿੰਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement