NASA News: ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰੇਗਾ ਨਾਸਾ
Published : May 25, 2024, 3:35 pm IST
Updated : May 25, 2024, 3:35 pm IST
SHARE ARTICLE
NASA will soon provide modern training to Indian astronauts
NASA will soon provide modern training to Indian astronauts

ਬੈਂਗਲੁਰੂ ਵਿਚ ਆਯੋਜਿਤ ਇਸ ਇਕ ਰੋਜ਼ਾ ਪ੍ਰੋਗਰਾਮ ਵਿਚ ਗਾਰਸੇਟੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ: ਸੋਮਨਾਥ ਐਸ ਨਾਲ ਮੁਲਾਕਾਤ ਕੀਤੀ।

NASA News: ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਐਰਿਕ ਗਾਰਸੇਟੀ ਨੇ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਦੇ ਉਦੇਸ਼ ਨਾਲ ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰੇਗੀ।

ਭਾਰਤ ਵਿਚ ਅਮਰੀਕੀ ਰਾਜਦੂਤ ਗਾਰਸੇਟੀ ਨੇ "ਯੂਐਸ-ਇੰਡੀਆ ਕਮਰਸ਼ੀਅਲ ਸਪੇਸ ਸਮਿਟ: ਯੂਐਸ ਅਤੇ ਭਾਰਤੀ ਸਪੇਸ ਸਟਾਰਟਅੱਪਸ ਲਈ ਮੌਕਿਆਂ ਦੀ ਸ਼ੁਰੂਆਤ" ਸਮਾਗਮ ਵਿਚ ਇਹ ਟਿੱਪਣੀਆਂ ਕੀਤੀਆਂ। ਇਸ ਸਮਾਗਮ ਦਾ ਆਯੋਜਨ US-India Business Council (USIBC) ਅਤੇ US Commercial Service (USCS) ਵਲੋਂ ਬੰਗਲੁਰੂ ਵਿਚ ਕੀਤਾ ਗਿਆ ਹੈ।

ਯੂਐਸਆਈਬੀਸੀ ਨੇ ਇਥੇ ਜਾਰੀ ਇਕ ਬਿਆਨ ਵਿਚ ਗਾਰਸੇਟੀ ਦੇ ਹਵਾਲੇ ਨਾਲ ਕਿਹਾ, "ਨਾਸਾ ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਲਈ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਉਮੀਦ ਹੈ ਕਿ ਇਹ ਇਸ ਸਾਲ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਜਲਦੀ ਹੀ ਅਸੀਂ ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 'ਨਿਸਾਰ' ਉਪਗ੍ਰਹਿ ਲਾਂਚ ਕਰਾਂਗੇ ਤਾਂ ਜੋ ਈਕੋਸਿਸਟਮ, ਧਰਤੀ ਦੀ ਸਤ੍ਹਾ, ਕੁਦਰਤੀ ਖਤਰਿਆਂ, ਸਮੁੰਦਰ ਦੇ ਵਧਦੇ ਪੱਧਰ ਅਤੇ 'ਕ੍ਰਾਇਓਸਫੀਅਰ' ਸਮੇਤ ਸਾਰੇ ਸਰੋਤਾਂ ਦੀ ਨਿਗਰਾਨੀ ਕੀਤੀ ਜਾ ਸਕੇ।"

ਬੈਂਗਲੁਰੂ ਵਿਚ ਆਯੋਜਿਤ ਇਸ ਇਕ ਰੋਜ਼ਾ ਪ੍ਰੋਗਰਾਮ ਵਿਚ ਗਾਰਸੇਟੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ: ਸੋਮਨਾਥ ਐਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨਾਸਾ ਦੇ ਨੁਮਾਇੰਦਿਆਂ ਸਮੇਤ ਅਮਰੀਕਾ ਅਤੇ ਭਾਰਤ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

 (For more Punjabi news apart from NASA will soon provide modern training to Indian astronauts, stay tuned to Rozana Spokesman)

 

Tags: nasa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement