
Papua New Guinea landslide : ਮਲਬੇ ਹੇਠਾਂ 1,182 ਘਰ ਦੱਬੇ ਗਏ
Papua New Guinea landslide : ਉੱਤਰੀ ਪਾਪੂਆ ਨਿਊ ਗਿਨੀ ’ਚ ਬੀਤੇ ਦਿਨੀਂ ਭਿਆਨਕ ਜ਼ਮੀਨ ਖਿਸਕਣ ਕਾਰਨ 100 ਲੋਕਾਂ ਦੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ। ਹੁਣ ਇਸ ਹਾਸਦੇ ’ਚ ਮਰਨ ਵਾਲਿਆਂ ਦੀ ਗਿਣਤੀ 300 ਨੂੰ ਪਾਰ ਕਰ ਗਈ ਹੈ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ, ਐਂਗਾ ਸੂਬੇ ਦੇ ਇਕ ਸੰਸਦ ਮੈਂਬਰ ਅਮੋਸ ਅਕੇਮ ਨੇ ਪੀਐੱਨਜੀ ਪੋਸਟ-ਕੁਰੀਅਰ ਨੂੰ ਦੱਸਿਆ ਕਿ ਮੈਪ ਮੁਰੀਤਾਕਾ ਪੇਂਡੂ ਐੱਲਐੱਲਜੀ ’ਚ ਜ਼ਮੀਨ ਖਿਸਕਣ ਨਾਲ 300 ਤੋਂ ਵੱਧ ਲੋਕ ਮਾਰੇ ਗਏ ਹਨ।
ਇਹ ਵੀ ਪੜੋ:Elon Musk : ਐਲੋਨ ਮਸਕ ਨੇ ਵਟਸਐਪ 'ਤੇ ਯੂਜ਼ਰਸ ਦਾ ਡਾਟਾ ਐਕਸਪੋਰਟ ਕਰਨ ਦਾ ਲਗਾਇਆ ਦੋਸ਼
ਇਸ ਦੇ ਨਾਲ ਹੀ ਜ਼ਮੀਨ ਖਿਸਕਣ ਨਾਲ 1,182 ਘਰ ਮਲਬੇ ਹੇਠਾਂ ਦੱਬ ਗਏ ਹਨ। ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 3.00 ਵਜੇ ਪੀਐੱਨਜੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ 600 ਕਿਲੋਮੀਟਰ ਉੱਤਰ-ਪੱਛਮ ’ਚ ਸਥਿਤ ਏਂਗਾ ਸੂਬੇ ਦੇ ਕਾਓਕਲਾਮ ਪਿੰਡ ਵਿਚ ਇੱਕ ਵਿਸ਼ਾਲ ਜ਼ਮੀਨ ਖਿਸਕਣ ਨਾਲ ਤਬਾਹੀ ਮਚ ਗਈ। ਇਸ 'ਚ ਕਰੀਬ 100 ਲੋਕਾਂ ਦੇ ਮਾਰੇ ਜਾਣ ਦੀ ਪਹਿਲਾਂ ਖ਼ਬਰ ਮਿਲੀ ਸੀ ਪਰ ਹੁਣ ਇਹ ਅੰਕੜਾ 300 ਹੋ ਗਿਆ ਹੈ। ਜ਼ਮੀਨ ਖਿਸਕਣ ਨਾਲ ਪੋਰਗੇਰਾ ਸੋਨੇ ਦੀ ਖਾਨ ਨੇੜੇ ਹਾਈਵੇਅ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਇਸ ਦਾ ਸੰਚਾਲਨ ਬੈਰਿਕ ਗੋਲਡ ਦੁਆਰਾ ਬੈਰਿਕ ਨਿਉਗਿਨੀ ਲਿਮਿਟੇਡ ਰਾਹੀਂ ਕੀਤਾ ਜਾਂਦਾ ਹੈ। ਇਹ ਚੀਨ ਦੀ ਜ਼ਿਜਿਨ ਮਾਈਨਿੰਗ ਨਾਲ ਸਾਂਝਾ ਉੱਦਮ ਹੈ।
ਇਹ ਵੀ ਪੜੋ:Singapore News : ਸਿੰਗਾਪੁਰ 'ਚ ਭਾਰਤੀ ਔਰਤ ਨੇ 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ
ਦੱਸ ਦੇਈਏ ਕਿ ਪਾਪੂਆ ਨਿਊ ਗਿਨੀ ਦੀ ਆਬਾਦੀ ਲਗਭਗ 1 ਕਰੋੜ ਹੈ। ਇਹ ਆਸਟ੍ਰੇਲੀਆ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਦੱਖਣੀ ਪ੍ਰਸ਼ਾਂਤ ਦੇਸ਼ ਹੈ। ਆਸਟ੍ਰੇਲੀਆ ਦੀ ਆਬਾਦੀ 2 ਕਰੋੜ 70 ਲੱਖ ਹੈ।
(For more news apart from Papua New Guinea landslide death toll from crossed 300 News in Punjabi, stay tuned to Rozana Spokesman)