ਆਜ਼ਾਦ ਉਮੀਦਵਾਰ ਨੇ ਐਲਾਨੀ 400 ਅਰਬ ਰੁਪਏ ਦੀ ਜਾਇਦਾਦ
Published : Jun 25, 2018, 12:16 pm IST
Updated : Jun 25, 2018, 12:16 pm IST
SHARE ARTICLE
Mohammad Hussain Shaikh
Mohammad Hussain Shaikh

ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਮੁਜੱਫ਼ਰਗੜ੍ਹ ਦੇ ਇਕ ਆਜ਼ਾਦ ਉਮੀਦਵਾਰ ਨੇ 403 ਅਰਬ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ...

ਮੁਜੱਫ਼ਰਗੜ੍ਹ,ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਮੁਜੱਫ਼ਰਗੜ੍ਹ ਦੇ ਇਕ ਆਜ਼ਾਦ ਉਮੀਦਵਾਰ ਨੇ 403 ਅਰਬ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਮੁਹੰਮਦ ਹੁਸੈਨ ਸ਼ੇਖ ਨਾਂ ਦੇ ਇਕ ਉਮੀਦਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਮੁਜੱਫ਼ਰਗੜ੍ਹ ਸ਼ਹਿਰ ਦੀ 40 ਫ਼ੀ ਸਦੀ ਜ਼ਮੀਨ ਦਾ ਮਾਲਕ ਹੈ।
'ਡਾਨ' ਨਿਊਜ਼ ਦੀ ਖ਼ਬਰ ਮੁਤਾਬਕ ਸ਼ੇਖ ਦਾ ਦਾਅਵਾ ਹੈ ਕਿ ਪਹਿਲਾਂ ਇਹ ਜ਼ਮੀਨ ਵਿਵਾਦਤ ਸੀ, ਪਰ ਹਾਲ ਹੀ 'ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਨ੍ਹਾਂ ਦੇ ਹੱਕ 'ਚ ਫ਼ੈਸਲਾ ਸੁਣਾਇਆ।

ਇਹ ਮਾਮਲਾ 88 ਸਾਲ ਤੋਂ ਚਲ ਰਿਹਾ ਸੀ। ਹੁਸੈਨ ਐਨਏ-182 ਅਤੇ ਪੀਪੀ-270 ਸੀਟ ਤੋਂ ਚੋਣ ਲੜ ਰਹੇ ਹਨ।ਹੁਸੈਨ ਨੇ ਕਿਹਾ ਕਿ ਹੁਣ ਉਹ ਕੁਲ 403 ਅਰਬ ਰੁਪਏ ਦੀ ਜ਼ਮੀਨ ਦਾ ਮਾਲਕ ਹੈ। ਸ਼ੇਖ ਦੇ ਨਾਮਜ਼ਦਗੀ ਪਰਚੇ ਦੀ ਇਕ ਕਾਪੀ 'ਡਾਨ' ਨਿਊਜ਼ ਟੀ.ਵੀ. ਕੋਲ ਵੀ ਹੈ ਜਿਸ ਮੁਤਾਬਕ ਵਿਵਾਦਮਈ ਜ਼ਮੀਨ ਦੀ ਕੀਮਤ ਲਗਭਗ 300 ਤੋਂ 400 ਅਰਬ ਰੁਪਏ ਹੈ। ਇਸ ਦੇ ਇਲਾਵਾ ਹੁਸੈਨ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ।

ਇਸ ਸਮੇਂ ਸ਼ੇਖ ਪਾਕਿਸਤਾਨੀ ਚੋਣਾਂ ਵਿਚ ਸਭ ਤੋਂ ਜ਼ਿਆਦਾ ਅਮੀਰ ਉਮੀਦਰਵਾਰ ਹਨ। ਹੁਸੈਨ ਦੇ ਇਲਾਵਾ ਮਰੀਅਮ ਨਵਾਜ਼ ਸ਼ਰੀਫ਼, ਬਿਲਾਵਲ ਭੁੱਟੋ ਜ਼ਰਦਾਰੀ ਅਤੇ ਆਸਿਫ਼ ਅਲੀ ਜ਼ਰਦਾਰੀ ਨੇ ਵੀ ਕਰੋੜਾਂ-ਅਰਬਾਂ ਰੁਪਏ ਦੀ ਜਾਇਦਾਦ ਐਲਾਨੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement