
ਓਗਲਾ ਨੇ ਆਪਣੇ ਸਿਰਦਰਦ ਦੀ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਘਰ ਵਿਚ ਕੁਝ ਜਰੂਰੀ ਤਬਦੀਲੀਆਂ ਕਰੇਗੀ
ਤੁਸੀਂ ਇਹ ਤਾਂ ਕਈ ਵਾਰ ਸੁਣਿਆ ਹੋਵੇਗਾ ਕਿ ਜਿੰਦਗੀ ਵਿਚ ਕਿਸੇ ਦੁਖ ਦੇ ਆਉਂਣ ਨਾਲ ਵਿਅਕਤੀ ਮੁਸ਼ਕਿਲ ਚ ਆ ਜਾਂਦਾ ਹੈ, ਪਰ ਕਦੇ ਇਹ ਨਹੀਂ ਸੁਣਿਆ ਹੋਵੇਗਾ ਕਿ ਦੁਖ ਦੇ ਆਉਂਣ ਨਾਲ ਵਿਅਕਤੀ ਦੇ ਜੀਵਨ ਵਿਚ ਖੁਸੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਇਕ ਅਨੋਖਾ ਮਾਮਲਾ ਅਮਰੀਕਾ ਦੇ ਵਰਜੀਨੀਆ ਤੋਂ ਸਾਹਮਣੇ ਆਇਆ ਹੈ
dollar
ਜਿੱਥੇ ਇਕ ਔਰਤ ਦੇ ਵੱਲੋਂ ਸਿਰ ਦਰਦ ਹੋਣ ਦੀ ਦਵਾਈ, ਦਰਦ ਦੂਰ ਭਜਾਉਂਣ ਦੇ ਨਾਲ-ਨਾਲ ਉਸ ਦੇ ਜੀਵਨ ਵਿਚ ਖੁਸ਼ੀਆਂ ਲੈ ਆਈ। ਜ਼ਿਕਰਯੋਗ ਹੈ ਕਿ ਅਮਰੀਕਾ ਚ ਰਹਿਣ ਵਾਲੀ ਓਲਗਾ ਰਿਚੀ ਨੇ ਆਪਣੇ ਘਰ ਦੇ ਇਕ ਨਜ਼ਦੀਕੀ ਮੈਡੀਕਲ ਸਟੋਰ ਤੋਂ ਸਿਰ ਦਰਦ ਦੀ ਦਵਾਈ ਲੈਣ ਗਈ ਨਾਲ ਲਾਟਰੀ ਦੀ ਟਿਕਟ ਲੈ ਆਈ। ਜਿਸ ਨੂੰ ਉਸ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ। ਓਲਗਾ ਦਾ ਕਹਿਣਾ ਹੈ ਕਿ ਉਹ ਮੈਡੀਕਲ ਸਟੋਰ ਤੋਂ ਆਪਣੇ ਸਿਰ ਦਰਦ ਦੀ ਦਵਾਈ ਲੈਣ ਗਈ ਸੀ।
Lottery
ਉੱਥੇ ਦਵਾਈ ਦੇ ਨਾਲ ਉਸ ਨੂੰ ਮੈਗਾ ਮਨੀ ਲਾਟਰੀ ਸਕ੍ਰੈਚ ਕਾਰਡ ਵੀ ਨਾਲ ਮਿਲ ਗਿਆ। ਜਦੋਂ ਉਹ ਲਾਟਰੀ ਦੀ ਜੇਤੂ ਦੀ ਘੋਸ਼ਣਾ ਕੀਤੀ ਗਈ ਤਾ ਉਹ ਸੁਣ ਕੇ ਹੈਰਾਨ ਰਹਿ ਗਈ। ਉਸ ਨੇ ਇਸ ਲਾਟਰੀ ਵਿਚੋ 5 ਲੱਖ ਡਾਲਰ ਦਾ ਇਨਾਮ ਜਿੱਤਿਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਕਿ ਜਦੋਂ ਉਸ ਨੂੰ ਇਨਾਮ ਜਿੱਤਣ ਦੀ ਖਬਰ ਬਾਰੇ ਪਤਾ ਲੱਗਾ
Dollar
ਤਾਂ ਉਸ ਬੇਸੁਧ ਹੋ ਗਈ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ਼ ਨਹੀਂ ਹੋ ਰਿਹਾ ਸੀ। ਓਲਗਾ ਨੇ ਆਪਣੇ ਸਿਰਦਰਦ ਦੀ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਘਰ ਵਿਚ ਕੁਝ ਜਰੂਰੀ ਤਬਦੀਲੀਆਂ ਕਰੇਗੀ ਅਤੇ ਫਿਰ ਆਪਣੀ ਰਿਟਾਇਰਮੈਂਟ ਲਈ ਬਾਕੀ ਰਕਮ ਦੀ ਬੱਚਤ ਕਰੇਗੀ।
dollar
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।