
ਖ਼ਬਰ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਨਾਲ ਜੁੜੀ ਵਿਸਥਾਰ ਜਾਣਕਾਰੀ ਅਜੇ ਮਿਲਣੀ ਬਾਕੀ ਹੈ।
ਬੀਜਿੰਗ : ਚੀਨ ਵਿਚ ਇਕ ‘ਮਾਰਸ਼ਲ ਆਰਟ’ ਸਕੂਲ ਵਿਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ ਹਨ। ਸਰਕਾਰੀ ‘ਸੀਜੀਟੀਵਐਨ-ਟੀਵੀ’ ਦੀ ਖ਼ਬਰ ਮੁਤਾਬਕ ਹੇਨਾਨ ਸੂਬੇ ਦੇ ਝੇਚੇਂਗ ਕਾਊਂਟੀ ਵਿਚ ਅੱਗ ਸ਼ੁੱਕਰਵਾਰ ਸਵੇਰੇ ਲੱਗੀ।
ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਲੋਕ ਜ਼ਖ਼ਮੀ ਹੋ ਗਏੇ ਹਨ। ਖ਼ਬਰ ਮੁਤਾਬਕ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਨਾਲ ਜੁੜੀ ਵਿਸਥਾਰ ਜਾਣਕਾਰੀ ਅਜੇ ਮਿਲਣੀ ਬਾਕੀ ਹੈ।