Italy News : ਇਟਲੀ ’ਚ ਪੰਜਾਬੀ ਨੇ ਵਿਦੇਸ਼ ’ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਵਧਾਇਆ ਮਾਣ

By : BALJINDERK

Published : Jun 25, 2024, 2:59 pm IST
Updated : Jun 25, 2024, 2:59 pm IST
SHARE ARTICLE
ਹਰਮਨਦੀਪ ਸਿੰਘ
ਹਰਮਨਦੀਪ ਸਿੰਘ

Italy News : ਤਰੇਂਤੋ ਤੋਂ  ਬਰੇਨਾਰੋ ਤੱਕ ਲੈਕੇ ਜਾਂਦਾ ਹੈ ਟ੍ਰੇਨ

 Italy News :  ਮਿਲਾਨ- ਕੋਈ ਸਮਾਂ ਸੀ ਜਦੋ ਕਿਹਾ ਜਾਂਦਾ ਸੀ ਕਿ ਇਟਲੀ ’ਚ ਆਏ ਭਾਰਤੀ ਕਾਮੇ ਸਿਰਫ਼ ਖੇਤੀਬਾੜੀ ਅਤੇ ਡੇਅਰੀ ਫ਼ਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ। ਪਰ ਜਿਉਂ- ਜਿਉਂ ਇਟਲੀ ’ਚ ਦੂਸਰੀ ਪੀੜੀ ਨੇ ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ’ਚ ਹਾਸਿਲ ਕੀਤੀ। ਇਟਲੀ ’ਚ ਭਾਰਤੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖ਼ਬਰਾਂ ਮਿਲਦੀਆ ਹਨ। ਇਟਲੀ ’ਚ ਹੁਣ 22 ਸਾਲਾਂ ਸਿੱਖ ਸਰਦਾਰ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਪੁੱਤ ਪੜ੍ਹਾਈ ਵਿਚ ਪਹਿਲਾ ਤੋਂ ਹੁਸ਼ਿਆਰ ਸੀ। ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਭਾਰਟਾ ਕਲਾ ਦਾ ਜੰਮਪਲ ਹਰਮਨਦੀਪ ਸਿੰਘ ਕਰੀਬ 8 ਸਾਲ ਦੀ ਉਮਰ ਵਿਚ ਇਟਲੀ ਪਹੁੰਚਿਆ ਸੀ। ਜੋ ਕਿ ਜ਼ਿਲ੍ਹਾ ਮਾਨਤੋਵਾ ਦੇ ਚੀਰੇਸੇ ਵਿਚ ਪਰਿਵਾਰ ਨਾਲ ਰਹਿੰਦਾ ਹੈ।  ਜਿਸਨੇ ਮੁੱਢਲੀ ਪੜ੍ਹਾਈ ਮਾਨਤੋਵਾ ਤੋਂ ਕਰਦਿਆਂ ਵੇਰੋਨਾ ਤੋਂ ਟ੍ਰੇਨ ਦੇ ਚਾਲਕ ਲਈ ਕੋਰਸ ਕੀਤਾ ਸੀ। ਟੈਸਟ ਪਾਸ ਹੋਣ ਤੋਂ ਬਾਅਦ ਉਸਨੇ ਬੁਲਜਾਨੋ ਦੀ ਐਸ.ਏ.ਡੀ ਟਰਾਂਸਪੋਰਟ ਵਿੱਚ ਨੌਕਰੀ ਪ੍ਰਾਪਤ ਕੀਤੀ। ਜਿੱਥੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਨੌਜਵਾਨ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕੀਤੀ। ਜੋ ਕਿ ਤਰੇਂਤੋ ਤੋਂ ਬਰੇਨਾਰੋ ਤੱਕ ਟ੍ਰੇਨ ਲੈਕੇ ਜਾਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਪੁੱਤ ਨੇ ਵਿਦੇਸ਼ ਵਿਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।

(For more news apart from Punjabi increased his pride by getting the job of train driver in Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement