
ਫ਼ਲੋਰੀਡਾ ਦੇ ਸੇਂਟ ਪੀਟਰਸਬਰਗ ਕਾਲਜ ਵਿਚ ਪੜ੍ਹਨ ਵਾਲੇ ਵਿਲੀਅਮ ਮੈਲਿਸ ਗ੍ਰੈਜੁਏਸ਼ਨ ਪੂਰੀ ਕਰ ਚੁਕੇ ਹਨ। ਹੁਣ ਤੁਸੀਂ ਸੋਚੋਗੇ ਕਿ ਇਸ ਵਿਚ ਕਿਹੜੀ ਨਵੀਂ ਗੱਲ ਹੈ। ਇਹ ਗੱਲ..
ਫ਼ਲੋਰੀਡਾ ਦੇ ਸੇਂਟ ਪੀਟਰਸਬਰਗ ਕਾਲਜ ਵਿਚ ਪੜ੍ਹਨ ਵਾਲੇ ਵਿਲੀਅਮ ਮੈਲਿਸ ਗ੍ਰੈਜੁਏਸ਼ਨ ਪੂਰੀ ਕਰ ਚੁਕੇ ਹਨ। ਹੁਣ ਤੁਸੀਂ ਸੋਚੋਗੇ ਕਿ ਇਸ ਵਿਚ ਕਿਹੜੀ ਨਵੀਂ ਗੱਲ ਹੈ। ਇਹ ਗੱਲ ਇਸ ਲਈ ਖਾਸ ਹੈ ਕਿਉਂਕਿ ਵਿਲੀਅਮ ਦੀ ਉਮਰ ਸਿਰਫ਼ 11 ਸਾਲ ਦੀ ਹੈ। ਵਿਲੀਅਮ ਦੀ ਉਮਰ ਜਦੋਂ ਸਿਰਫ਼ ਇਕ ਸਾਲ ਦੀ ਸੀ,ਉਦੋਂ ਉਹ ਹਿਸਾਬ ਦਾ ਜੋੜ - ਘਟਾਓ ਕਰ ਲੈਂਦਾ ਸੀ। ਹੁਣ ਉਹ ਐਸਟ੍ਰੋ ਫਿਜ਼ਿਸਿਸਟ ਬਣਨਾ ਚਾਹੁੰਦਾ ਹੈ।
William Maillis
ਵਿਲੀਅਮ ਇਸ ਬਾਰੇ ਵਿਚ ਕਹਿੰਦੇ ਹਨ ਕਿ ਰੱਬ ਹਰ ਕਿਸੇ ਨੂੰ ਕੁੱਝ ਨਾ ਕੁੱਝ ਖਾਸ ਦੇ ਕੇ ਭੇਜਦੇ ਹਨ। ਮੇਰੀ ਵਿਗਿਆਨ ਅਤੇ ਇਤਹਾਸ ਦੀ ਜਾਣਕਾਰੀ ਰੱਬ ਦੀ ਦੇਣ ਹੈ। ਸੇਂਟ ਪੀਟਰਸਬਰਗ ਕਾਲਜ ਵਿਚ 21 ਜੁਲਾਈ ਨੂੰ ਹੋਏ ਗ੍ਰੈਜੁਏਸ਼ਨ ਡੇ ਵਿਚ ਪਾਸ ਹੋਣ ਵਾਲੇ ਵਿਲੀਅਮ ਸੱਭ ਤੋਂ ਘੱਟ ਉਮਰ ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਨੇ ਐਸੋਸਿਏਟ ਇਨ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ।
William Maillis
ਵਿਲੀਅਮ ਦੇ ਮਾਤਾ - ਪਿਤਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਫਾਸਟਟ੍ਰੈਕ 'ਤੇ ਰਿਹਾ ਹੈ। 3 ਸਾਲ ਦੀ ਉਮਰ ਵਿਚ ਉਸ ਨੇ ਛੇ ਭਾਸ਼ਾਵਾਂ ਵਿਚ ਅਖਰ ਬੋਲਣੇ ਸਿਖ ਲਏ ਸੀ। ਉਹ ਜਦੋਂ 4 ਸਾਲ ਦਾ ਹੋਇਆ ਤਾਂ ਉਹ ਐਲਜ਼ੈਬਰਾ ਕਰ ਲੈਂਦਾ ਸੀ ਅਤੇ ਬਾਅਦ 'ਚ 5 ਸਾਲ ਦੀ ਉਮਰ ਵਿਚ ਉਸ ਨੂੰ ਓਹਾਇਓ ਸਟੇਟ ਸਾਕਾਈਟਰਿਸਟ ਨੇ ਅਧਿਕਾਰਿਕ ਰੂਪ ਨਾਲ ਜੀਨਿਅਸ ਐਲਾਨ ਕਰ ਦਿਤਾ ਸੀ। ਸਿਰਫ਼ 9 ਸਾਲ ਦੀ ਉਮਰ ਵਿਚ ਉਸ ਦਾ ਹਾਈਸਕੂਲ ਪੂਰਾ ਹੋ ਚੁੱਕਾ ਸੀ।
William Maillis
ਹੁਣ ਉਸ ਦਾ ਅਗਲਾ ਕਦਮ ਯੂਨੀਵਰਸਿਟੀ ਆਫ਼ ਸਾਉਥ ਫਲੋਰੀਡਾ ਵਿਚ ਦਾਖਿਲਾ ਲੈ ਕੇ ਐਸਟ੍ਰੋਫਿਜ਼ਿਸਿਸਟ ਬਣਨਾ ਹੈ। ਵਿਲੀਅਮ ਕਹਿੰਦੇ ਹਨ ਕਿ ਉਹ ਦੁਨੀਆਂ ਨੂੰ ਵਿਗਿਆਨ ਦੇ ਜ਼ਰੀਏ ਦੁਨੀਆਂ ਦੇ ਸਾਹਮਣੇ ਰੱਬ ਦਾ ਹੋਣਾ ਸਾਬਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ 18 ਸਾਲ ਦੀ ਉਮਰ ਤੱਕ ਉਹ ਅਪਣੀ ਡਾਕਟਰੇਟ ਪੂਰੀ ਕਰ ਲੈਣਗੇ।