
ਵਿਦੇਸ਼ੀ ਧਰਤੀ 'ਤੇ ਜਾ ਕੇ ਵਸਣਾ ਬਹੁਤ ਔਖਾ ਹੈ। ਜਦੋਂ ਕੋਈ ਵਿਅਕਤੀ ਅਪਣੀ ਅਣਥਕ ਘਾਲਣਾ ਕਰ ਕੇ ਬੁਲੰਦੀਆਂ ਨੂੰ ਛੂੰਹਦਾ ਹੈ
ਗਲਾਸਗੋ, 24 ਜੁਲਾਈ (ਪ.ਪ.) : ਵਿਦੇਸ਼ੀ ਧਰਤੀ 'ਤੇ ਜਾ ਕੇ ਵਸਣਾ ਬਹੁਤ ਔਖਾ ਹੈ। ਜਦੋਂ ਕੋਈ ਵਿਅਕਤੀ ਅਪਣੀ ਅਣਥਕ ਘਾਲਣਾ ਕਰ ਕੇ ਬੁਲੰਦੀਆਂ ਨੂੰ ਛੂੰਹਦਾ ਹੈ ਤਾਂ ਖ਼ੁਸ਼ੀ ਹੋਣੀ ਸੁਭਾਵਕ ਹੈ। ਅਜਿਹਾ ਹੀ ਮਾਣ ਮਲੇਸ਼ੀਆ ਦੀ ਧਰਤੀ 'ਤੇ ਪੰਜਾਬੀ ਪਰਵਾਰ ਦੀ ਧੀ ਸੁਰਿੰਦਰਪਾਲ ਕੌਰ ਨੂੰ ਮਿਲਿਆ ਹੈ, ਜਿਸ ਨੇ ਮਲਾਇਆ ਯੂਨੀਵਰਸਿਟੀ ਦੀ ਹੁਣ ਤਕ ਦੀ ਪਹਿਲੀ ਪੰਜਾਬੀ ਸਿੱਖ ਹੋਣ ਦਾ ਮਾਣ ਹਾਸਲ ਕੀਤਾ ਹੈ ਜਿਸ ਦੀ “ਫ਼ੈਕਲਟੀ ਆਫ਼ ਲੈਂਗੂਏਜ਼ ਐਂਡ ਲਿੰਗੁਇਸਟਿਕਸ'' ਡੀਨ ਵਜੋਂ ਨਿਯੁਕਤ ਹੋਈ ਹੈ। ਜ਼ਿਕਰਯੋਗ ਹੈ ਕਿ ਡਾ. ਸੁਰਿੰਦਰਪਾਲ ਕੌਰ ਸਾਊਥਾਲ ਵਸਦੇ ਸਵਿੰਦਰ ਸਿੰਘ ਢਿਲੋਂ ਤੇ ਸ਼ਾਇਰਾ ਕੁਲਵੰਤ ਕੌਰ ਢਿਲੋਂ ਦੀ ਪਰਵਾਰਕ ਮੈਂਬਰ ਹੈ। ਉਸ ਨੇ ਅਪਣੀ ਪੀ.ਐੱਚ.ਡੀ. ਦੀ ਪੜ੍ਹਾਈ ਇੰਗਲੈਂਡ ਦੀ ਲੈਂਕਾਸਟਰ ਯੂਨੀਵਰਸਿਟੀ ਤੋਂ ਹੀ ਮੁਕੰਮਲ ਕੀਤੀ ਸੀ। (ਏਜੰਸੀ)