California ਦੇ ਜੰਗਲ ‘ਚ ਲੱਗੀ ਭਿਆਨਕ ਅੱਗ, ਕਈ ਘਰ ਰਾਖ, ਹਜ਼ਾਰਾਂ ਲੋਕ ਬੇਘਰ
Published : Jul 25, 2021, 4:29 pm IST
Updated : Jul 25, 2021, 4:29 pm IST
SHARE ARTICLE
California's largest Wildfire
California's largest Wildfire

ਉੱਤਰੀ ਕੈਲੀਫੋਰਨੀਆ ਵਿਚ ਬੀਹੜ ਇਲਾਕੀਆਂ ਵਲੋਂ ਗੁਜਰਦੀਆਂ ਅੱਗ ਦੀਆਂ ਲਪਟਾਂ ਨੇ ਸ਼ਨੀਵਾਰ ਨੂੰ ਕਈ ਘਰਾਂ ਨੂੰ ਨਸ਼ਟ ਕਰ ਦਿੱਤਾ।

ਬਲਾਏ: ਉੱਤਰੀ ਕੈਲੀਫੋਰਨੀਆ (Northern California) ਵਿਚ ਬੀਹੜ ਇਲਾਕੀਆਂ ਵਲੋਂ ਗੁਜਰਦੀਆਂ ਅੱਗ ਦੀਆਂ ਲਪਟਾਂ ਨੇ ਸ਼ਨੀਵਾਰ ਨੂੰ ਕਈ ਘਰਾਂ ਨੂੰ ਨਸ਼ਟ ਕਰ ਦਿੱਤਾ। ਇਥੇ ਜੰਗਲ ਵਿਚ ਲੱਗੀ ਸੂਬੇ ਦੀ ਸਭ ਤੋਂ ਵੱਡੀ ਅੱਗ ਤੇਜ਼ ਹੋ ਗਈ ਹੈ ਅਤੇ ਹੋਰ ਭੜਕਦੀ ਅੱਗ ਅਮਰੀਕਾ ਦੇ ਪੱਛਮੀ ਹਿੱਸੇ ਨੂੰ ਆਪਣਾ ਸ਼ਿਕਾਰ ਬਣਾ ਰਹੀ ਹਨ। ਅੱਗ ਬੁਝਾਊ ਵਿਭਾਗ (Fire Department) ਦੇ ਅਧਿਕਾਰੀਆਂ ਨੇ ਦੱਸਿਆ ਕਿ 'ਡਿਕਸੀ' ਅੱਗ (Dixie Fire), ਜੋ ਕਿ 14 ਜੁਲਾਈ ਨੂੰ ਸ਼ੁਰੂ ਹੋਈ ਸੀ, ਨੇ ਪਹਿਲਾਂ ਹੀ ਇੰਡੀਅਨ ਫਾਲਸ (Indian Falls) ਦੇ ਛੋਟੇ ਜਿਹੇ ਕਸਬੇ ਵਿਚੋਂ ਲੰਘਦਿਆਂ ਹੀ ਦਰਜਨਾਂ ਘਰਾਂ ਅਤੇ ਹੋਰ ਢਾਂਚਿਆਂ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ।

ਇਹ ਵੀ ਪੜ੍ਹੋ - ਪਨਬੱਸ ਤੇ PRTC ਵਲੋਂ 26 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

California's Largest WildfireCalifornia's Largest Wildfire

ਉਨ੍ਹਾਂ ਨੇ ਕਿਹਾ ਕਿ ਦੂਰ ਦੁਰਾਡੇ ਖੇਤਰ ਵਿਚ ਅੱਗ ਭੜਕ ਰਹੀ ਸੀ, ਜਿਥੇ ਪਹੁੰਚਣਾ ਬਹੁਤ ਮੁਸ਼ਕਲ ਸੀ ਅਤੇ ਜਿਵੇਂ ਹੀ ਇਹ ਪੂਰਬ ਵੱਲ ਵਧੀ, ਅੱਗ ਬੁਝਾਉਣ ਵਾਲਿਆਂ ਲਈ ਉਥੇ ਪਹੁੰਚਣ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਆਉਣ ਲਗੀ। ਇਸ ਅੱਗ ਵਿਚ ਪਲਮਾਸ ਅਤੇ ਬਿਊਟ ਕਾਉਂਟੀ ਵਿੱਚ 1,81,000 ਏਕੜ ਤੋਂ ਜਿਆਦਾ ਜ਼ਮੀਨ ਸੜ੍ਹ ਚੁੱਕੀ ਹੈ ਅਤੇ ਲੇਕ ਅਲਮਾਨੋ ਦੇ ਪੱਛਮੀ ਤੱਟ 'ਤੇ ਕਈ ਹੋਰ ਛੋਟੇ ਕਸਬਿਆਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼ਨੀਵਾਰ ਰਾਤ ਤੱਕ, ਅੱਗ ਨੂੰ 20 ਪ੍ਰਤੀਸ਼ਤ ਤੱਕ ਕਾਬੂ ਹੇਠ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ -ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਨਹੀਂ ਬਣਾ ਪਾਈਆਂ ਮਨੂੰ ਤੇ ਯਸ਼ਸਵਿਨੀ ਫ਼ਾਈਨਲ 'ਚ ਜਗ੍ਹਾ

California's Largest WildfireCalifornia's Largest Wildfire

ਦਮਕਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਚਕਾਰ, ਦੇਸ਼ ਦੀ ਸਭ ਤੋਂ ਵੱਡੀ ਜੰਗਲ ਦੀ ਅੱਗ, ਦੱਖਣ ਓਰੇਗਨ ਦੀ ‘ਬੂਟਲੇਗ’ ਅੱਗ (Oregon Bootleg fire) ਦੇ ਲਗਭਗ ਅੱਧੇ ਹਿੱਸੇ ’ਤੇ ਸ਼ਨੀਵਾਰ ਨੂੰ ਕਾਬੂ ਪਾ ਲਿਆ ਗਿਆ ਸੀ, ਜਿਥੇ 2,200 ਤੋਂ ਜ਼ਿਆਦਾ ਦਮਕਲ ਕਰਮੀ ਧੁੱਪ ਅਤੇ ਤੇਜ਼ ਹਵਾਵਾਂ ਦੇ ਵਿਚ ਇਸ ਨੂੰ ਬੁਝਾਉਣ ਦਾ ਕੰਮ ਕਰਦੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਅੱਗ ਦਾ ਫੈਲਣਾ ਥੋੜ੍ਹਾ ਜਿਹਾ ਮੱਧਮ ਹੋਇਆ ਹੈ, ਪਰ ਪੂਰਬੀ ਪਾਸੇ ਇਸ ਨਾਲ ਘਿਰੇ ਹਜ਼ਾਰਾਂ ਘਰਾਂ ਨੂੰ ਅਜੇ ਵੀ ਖ਼ਤਰਾ ਹੈ।

ਇਹ ਵੀ ਪੜ੍ਹੋ - Rajasthan: ਕਾਂਗਰਸ ਹਾਈਕਮਾਨ ਲਵੇਗੀ ਗਹਿਲੋਤ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦਾ ਫੈਸਲਾ

ਅੱਗ ਦੀ ਕੁਦਰਤ ਦੇ ਵਿਸ਼ਲੇਸ਼ਕ ਜਿਮ ਹੈਂਸਨ ਨੇ ਓਰੇਗਨ ਜੰਗਲ ਵਿਭਾਗ ਵਲੋਂ ਜਾਰੀ ਸਮਾਚਾਰ ਇਸ਼ਤਿਹਾਰ ਵਿਚ ਕਿਹਾ,  “ਇਹ ਅੱਗ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।” ਉਨ੍ਹਾਂ ਨੇ ਕਿਹਾ, “ਬਹੁਤ ਜ਼ਿਆਦਾ ਸੁੱਕੇ ਮੌਸਮ ਅਤੇ ਬਾਲਣ ਕਾਰਨ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਆਪਣੇ ਕੰਟਰੋਲ ਲਾਈਨਾਂ ਦਾ ਮੁੜ ਮੁਲਾਂਕਣ ਕਰਨਾ ਪੈਂਦਾ ਹੈ ਅਤੇ ਸੰਭਾਵਤ ਵਿਕਲਪ ਭਾਲਣੇ ਪੈਂਦੇ ਹਨ।”

California's Largest WildfireCalifornia's Largest Wildfire

ਇਹ ਵੀ ਪੜ੍ਹੋ - olympics: ਪੀ.ਵੀ ਸਿੰਧੂ ਨੇ ਪਹਿਲੇ ਮੈਚ ਵਿਚ ਹੀ ਛੁਡਾਏ ਛੱਕੇ, ਸਿਰਫ਼ 29 ਮਿੰਟ 'ਚ ਜਿੱਤਿਆ ਮੈਚ  

ਕੈਲੀਫੋਰਨੀਆ ਵਿਚ, ਗਵਰਨਰ ਗੇਵਿਨ ਨਿਊਸਮ ਨੇ ਇਨ੍ਹਾਂ ਜੰਗਲੀ ਅੱਗਾਂ ਕਾਰਨ ਚਾਰ ਉੱਤਰੀ ਕਾਉਂਟੀਆਂ ਲਈ ਐਮਰਜੈਂਸੀ (Emergency for Northern Counties) ਦੀ ਸਥਿਤੀ ਦਾ ਐਲਾਨ ਕੀਤਾ ਹੈ। ਉਥੇ ਹੀ, ਦੱਖਣ-ਪੱਛਮੀ ਮੌਨਟਾਨਾ ਵਿਚ, ਐਲਡਰ ਕਰੀਕ ਦੀ ਅੱਗ ਨੇ ਲਗਭਗ 6,800 ਏਕੜ ਜ਼ਮੀਨ ਨੂੰ ਤਬਾਹ ਕਰ ਦਿੱਤਾ ਹੈ ਅਤੇ ਸ਼ਨੀਵਾਰ ਰਾਤ ਤੱਕ ਸਿਰਫ 10 ਪ੍ਰਤੀਸ਼ਤ ’ਤੇ ਕਾਬੂ ਪਾਇਆ ਜਾ ਸਕਿਆ ਸੀ। ਇਹ ਲਗਭਗ 240 ਘਰਾਂ ਲਈ ਖਤਰਾ ਬਣਿਆ ਹੋਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement