
ਅਮਰੀਕਾ ਵਿਚ ਇਕ ਸੰਘੀ ਜੱਜ ਨੇ ਬੰਦੂਕਾਂ ’ਤੇ ਕੈਲੀਫੋਰਨੀਆ ਵਿਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ।
ਕੈਲੀਫੋਰਨੀਆ: ਅਮਰੀਕਾ ਵਿਚ ਇਕ ਸੰਘੀ ਜੱਜ (Federal judge) ਨੇ ਬੰਦੂਕਾਂ ’ਤੇ ਕੈਲੀਫੋਰਨੀਆ (California) ਵਿਚ ਤਿੰਨ ਦਹਾਕਿਆਂ ਤੋਂ ਲੱਗੀ ਪਾਬੰਦੀ ਸ਼ੁੱਕਰਵਾਰ ਨੂੰ ਹਟਾ ਦਿੱਤੀ ਹੈ। ਪਾਬੰਦੀ ਹਟਾਉਂਦੇ ਹੋਏ ਜੱਜ ਨੇ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।
Weapons
ਇਹ ਵੀ ਪੜ੍ਹੋ: Fact Check: ਸਹੀ ਸਲਾਮਤ ਹਨ ਫਲਾਇੰਗ ਸਿੱਖ ਮਿਲਖਾ ਸਿੰਘ, ਮੌਤ ਦੀ ਉੱਡ ਰਹੀ ਅਫਵਾਹ
ਸੈਨ ਡਿਏਗੋ ਦੇ ਯੂਐਸ ਜ਼ਿਲ੍ਹਾ ਜੱਜ ਰੋਜਰ ਬੈਨੀਟੇਜ਼ ਨੇ ਇਸ ਆਦੇਸ਼ ਵਿਚ ਕਿਹਾ ਹੈ ਕਿ ਫੌਜੀ ਸ਼ੈਲੀ ਵਾਲੀਆਂ ਨਾਜਾਇਜ਼ ਰਾਈਫਲਾਂ ਦੀ ਸਰਕਾਰ ਦੀ ਪਰਿਭਾਸ਼ਾ ਕੈਲੀਫੋਰਨੀਆ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਤੋਂ ਮਨ੍ਹਾਂ ਕਰਦੀ ਹੈ, ਜਦਕਿ ਯੂਐਸ ਸੁਪਰੀਮ ਕੋਰਟ (US Supreme court) ਨੇ ਹੋਰ ਜ਼ਿਆਦਾਤਰ ਰਾਜਾਂ ਵਿਚ ਹਥਿਆਰਾਂ ਦੀ ਆਗਿਆ ਦਿੱਤੀ ਹੈ।
Federal judge overturns California’s three-decade ban on assault weapons
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਕਰਮਚਾਰੀਆਂ ਤੇ ਪੈਨਸਨਰਾਂ ਨਾਲ ਮੁੜ ਧੋਖਾ ਕੀਤਾ: ਪ੍ਰਿੰਸੀਪਲ ਬੁੱਧ ਰਾਮ
ਉਹਨਾਂ ਨੇ ਇਸ ਕਾਨੂੰਨ ਨੂੰ ਸਥਾਈ ਤੌਰ ’ਤੇ ਰੱਦ ਕਰਨ ਦਾ ਆਦੇਸ਼ ਦਿੱਤਾ ਹੈ ਪਰ ਇਸ ਉੱਤੇ 30 ਦਿਨਾਂ ਦੀ ਰੋਕ ਲਗਾ ਦਿੱਤੀ ਤਾਂਕਿ ਰਾਜ ਦੇ ਅਟਾਰਨੀ ਜਨਰਲ ਰਾਬ ਬੋਂਟਾ ਨੂੰ ਅਪੀਲ ਕਰਨ ਦਾ ਸਮਾਂ ਮਿਲ ਸਕੇ।