
ਰਾਸ਼ਟਰੀ ਮੌਸਮ ਬਿਊਰੋ ਨੇ ਦੱਸਿਆ ਕਿ ਇਨ-ਫਾ ਦੇ ਸ਼ੰਘਾਈ ਦੇ ਦੱਖਣ ਝੇਜਿਆਂਗ ਪ੍ਰਾਂਤ ਵਿਚ ਐਤਵਾਰ ਦੁਪਹਿਰ ਨੂੰ ਦਸਤਕ ਦੇਣ ਦੀ ਸੰਭਾਵਨਾ ਹੈ।
ਬੀਜਿੰਗ: ਸ਼ੰਘਾਈ (Shanghai) ਦੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ (International Airports) ਨੇ ਐਤਵਾਰ ਨੂੰ ਪੂਰਬੀ ਚੀਨ ਵਿਚ ਤੂਫਾਨ ਇਨ-ਫਾ (Typhoon In-fa) ਦੇ ਪਹੁੰਚਣ ਦੇ ਮੱਦੇਨਜ਼ਰ ਸਾਰੀਆਂ ਉਡਾਣਾਂ ਰੱਦ (Canceled Flights) ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਬਾਹਰੀ ਗਤੀਵਿਧੀਆਂ ’ਤੇ ਵੀ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ -ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਨਹੀਂ ਬਣਾ ਪਾਈਆਂ ਮਨੂੰ ਤੇ ਯਸ਼ਸਵਿਨੀ ਫ਼ਾਈਨਲ 'ਚ ਜਗ੍ਹਾ
ਰਾਸ਼ਟਰੀ ਮੌਸਮ ਬਿਊਰੋ (National Weather Bureau) ਨੇ ਦੱਸਿਆ ਕਿ ਇਨ-ਫਾ ਦੇ ਸ਼ੰਘਾਈ ਦੇ ਦੱਖਣ ਝੇਜਿਆਂਗ ਪ੍ਰਾਂਤ (Zhejiang Province) ਵਿਚ ਐਤਵਾਰ ਦੁਪਹਿਰ ਨੂੰ ਦਸਤਕ ਦੇਣ ਦੀ ਸੰਭਾਵਨਾ ਹੈ ਅਤੇ ਇਸ ਨਾਲ 250 - 350 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ । ਬਿਊਰੋ ਨੇ ਕਿਹਾ, ‘‘ਲੋਕਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਹੈ।’’ ਪਹਿਲਾਂ ਤਾਈਵਾਨ (Taiwan) ਵਿਚ ਮੀਂਹ ਪਿਆ ਅਤੇ ਇਥੋ ਤੱਕ ਕਿ ਰੁੱਖ ਵੀ ਜੜੋਂ ਉਖੜ ਗਏ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਦੌਰਾਨ 155 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾ ਨਾਲ ਚੱਲ ਰਹੀ ਸੀ।
PHOTO
ਸਰਕਾਰੀ ਟੀਵੀ ਨੇ ਆਪਣੀ ਵੇਬਸਾਈਟ ’ਤੇ ਕਿਹਾ ਕਿ ਸ਼ੰਘਾਈ ਦੇ ਪੁਡੋਂਗ ਅਤੇ ਹੋਂਗਕਿਆਓ ਹਵਾਈ ਅੱਡਿਆਂ ’ਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਸੋਮਵਾਰ ਨੂੰ ਹੋਰ ਉਡਾਣਾਂ ਨੂੰ ਰੱਦ ਕਰਨ ਦੀ ਸੰਭਾਵਨਾ ਹੈ। ਸ਼ੰਘਾਈ ਨੇ ਪਾਰਕਾਂ ਅਤੇ ਇਕ ਮਸ਼ਹੂਰ ਯਾਤਰੀ ਸਥਾਨ ਨੂੰ ਬੰਦ ਕਰ ਦਿੱਤਾ ਹੈ। ਸ਼ੰਘਾਈ ਦੇ ਦੱਖਣ-ਪੱਛਮ ਹਾਂਗਝੋਉ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਵੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ।
ਇਹ ਵੀ ਪੜ੍ਹੋ - Rajasthan: ਕਾਂਗਰਸ ਹਾਈਕਮਾਨ ਲਵੇਗੀ ਗਹਿਲੋਤ ਸਰਕਾਰ ਦੇ ਮੰਤਰੀ ਮੰਡਲ ਵਿਸਥਾਰ ਦਾ ਫੈਸਲਾ
PHOTO
ਇਹ ਵੀ ਪੜ੍ਹੋ - olympics: ਪੀ.ਵੀ ਸਿੰਧੂ ਨੇ ਪਹਿਲੇ ਮੈਚ ਵਿਚ ਹੀ ਛੁਡਾਏ ਛੱਕੇ, ਸਿਰਫ਼ 29 ਮਿੰਟ 'ਚ ਜਿੱਤਿਆ ਮੈਚ
ਸ਼ੰਘਾਈ ਦੇ ਬੰਦਰਗਾਹ ਸ਼ਹਿਰ ਨਿੰਗਬੋ (Ningbo) ਵਿਚ ਟ੍ਰੇਨ ਸੇਵਾਵਾਂ ਮੁਅੱਤਲ (Train services suspended) ਕਰ ਦਿੱਤੀ ਗਈਆਂ ਹਨ। ਇਸਤੋਂ ਪਹਿਲਾਂ ਝੇਜਿਆਂਗ ਪ੍ਰਾਂਤ ਵਿਚ ਸਕੂਲ, ਬਾਜ਼ਾਰ ਅਤੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਇਸ ਵਿਚਕਾਰ ਚੀਨ ਵਿਚ ਝੇਂਗਝੋਉ ਸ਼ਹਿਰ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 58 ਹੋ ਗਈ ਹੈ।