ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲੜਨਗੇ ਭਾਰਤੀ ਮੂਲ ਦੇ ਸਿਵਾ ਕਿਲਾਰੀ, ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਨੇ ਐਲਾਨਿਆ ਉਮੀਦਵਾਰ
Published : Jul 25, 2023, 2:41 pm IST
Updated : Jul 25, 2023, 2:41 pm IST
SHARE ARTICLE
Siva Kilari selected as National's candidate in Manurewa
Siva Kilari selected as National's candidate in Manurewa

ਸਿਵਾ ਕਿਲਾਰੀ 20 ਸਾਲ ਪਹਿਲਾਂ ਦੇ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ



ਆਕਲੈਂਡ: ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਿਥੇ ਭਾਰਤੀ ਕਈ ਵੱਡੇ-ਵੱਡੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ, ਉਥੇ ਹੀ ਵਿਦੇਸ਼ੀ ਸਿਆਸਤ ਵਿਚ ਵੀ ਭਾਰਤੀ ਮੂਲ ਦੇ ਲੋਕ ਅਪਣਾ ਨਾਂਅ ਬਣਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਨਿਊਜ਼ੀਲੈਂਡ ਵਿਖੇ ਹੋਣ ਜਾ ਰਹੀਆਂ 2023 ਦੀਆਂ ਆਮ ਚੋਣਾਂ 'ਚ ਭਾਰਤ ਮੂਲ ਦੇ ਸਿਵਾ ਕਿਲਾਰੀ ਚੋਣ ਲੜਨ ਜਾ ਰਹੇ ਹਨ।

ਇਹ ਵੀ ਪੜ੍ਹੋ: ਕਾਲੀ ਦੇਵੀ ਮੰਦਰ ਬਾਹਰ ਕਮਾਂਡੋ ਅਫ਼ਸਰ ਨੇ ਖ਼ੁਦ ਨੂੰ ਮਾਰੀ ਗੋਲੀ

ਆਂਧਰਾ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਸਿਵਾ ਕਿਲਾਰੀ ਮੈਨੂਰੇਵਾ ਹਲਕੇ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਨਗੇ। ਇਸ ਦੌਰਾਨ ਸਿਵਾ ਕਿਲਾਰੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਅਪਣੇ ਸਮਾਜ ਨਾਲ ਖੜ੍ਹੇ ਰਹਿਣਾ ਹੈ। ਸਿਵਾ ਕਿਲਾਰੀ 20 ਸਾਲ ਪਹਿਲਾਂ ਦੇ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ। ਸ਼ੁਰੂਆਤੀ ਦਿਨਾਂ ਵਿਚ ਇਥੇ ਉਨ੍ਹਾਂ ਨੇ ਸੁਪਰਮਾਰਕੀਟ ਕਲੀਨਰ ਅਤੇ ਪਿਜ਼ਾ ਡਿਲੀਵਰੀ ਡਰਾਈਵਰ ਵਜੋਂ ਵੀ ਕੰਮ ਕੀਤਾ।

ਇਹ ਵੀ ਪੜ੍ਹੋ: 60 ਸਾਲਾਂ ਬਾਅਦ ਬਹਾਲ ਹੋਈ ਸਾਬਕਾ ਸਮੁੰਦਰੀ ਮਲਾਹ ਦੀ ਪੈਨਸ਼ਨ, ਅੱਜ ਵੀ ਸਿਰ ’ਚ ਗੋਲੀ ਲੈ ਕੇ ਘੁੰਮ ਰਿਹਾ ਤਾਰਾ ਸਿੰਘ

ਸਿਵਾ ਕਿਲਾਰੀ ਦਾ ਕਹਿਣਾ ਹੈ ਕਿ ਉਹ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਹਨ, ਕਿਉਂਕਿ ਇਸ ਦੇਸ਼ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿਤਾ ਹੈ। ਮੈਨੂਰੇਵਾ ਦੇ ਵਿੱਤੀ ਸੰਕਟ ਬਾਰੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਵਿੱਤੀ ਸੰਕਟ ਮੈਨੂਰੇਵਾ ਵਿਚ ਪ੍ਰਵਾਰਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਆਰਥਿਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ: ਕੀ ਮਣੀਪੁਰ ਦਰਿੰਦਗੀ ਦਾ ਆਰੋਪੀ RSS ਵਰਕਰ ਹੈ? ਜਾਣੋ ਤਸਵੀਰ ਦਾ ਅਸਲ ਸੱਚ

ਜ਼ਿਕਰਯੋਗ ਹੈ ਕਿ ਸਿਵਾ ਕਿਲਾਰੀ ਨੇ ਮਦਰਾਸ ਯੂਨੀਵਰਸਿਟੀ ਤੋਂ ਗਣਿਤ ਵਿਚ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਇਸ ਮਗਰੋਂ ਉਹ 2002 ਵਿਚ ਨਿਊਜ਼ੀਲੈਂਡ ਆ ਗਏ, ਜਿਥੇ ਉਨ੍ਹਾਂ ਨੇ ਯੂ.ਸੀ.ਓ.ਐਲ. ਤੋਂ ਬਿਜ਼ਨਸ ਦਾ ਡਿਪਲੋਮਾ ਅਤੇ ਯੂਨੀਟੈਕ ਤੋਂ ਆਟੋਮੋਟਿਵ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement