ਜਲੰਧਰ ਦੀ ਧੀ ਨੇਹਾ ਦੀ ਹੋਈ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਚੋਣ

By : KOMALJEET

Published : Jul 24, 2023, 8:31 am IST
Updated : Jul 24, 2023, 8:31 am IST
SHARE ARTICLE
Jalandhar's daughter Neha selected for World University Games
Jalandhar's daughter Neha selected for World University Games

ਆਰਥਿਕ ਤੰਗੀ ਨੂੰ ਪਿੱਛੇ ਛੱਡ ਕੇ ਚੀਨ 'ਚ ਦੌੜੇਗੀ ਜਲੰਧਰ ਦੀ ਨੇਹਾ

ਹੁਣ ਤਕ ਜਿੱਤ ਚੁੱਕੀ ਹੈ 15 ਤੋਂ ਵੱਧ ਤਮਗ਼ੇ 

ਜਲੰਧਰ : ਹੁਨਰ ਕਦੇ ਵੀ ਵਿੱਤੀ ਖੁਸ਼ਹਾਲੀ 'ਤੇ ਨਿਰਭਰ ਨਹੀਂ ਹੁੰਦਾ। ਜੇਕਰ ਤੁਹਾਡੇ ਕੋਲ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਜਨੂੰਨ ਅਤੇ ਕਾਬਲੀਅਤ ਹੈ ਤਾਂ ਤੁਹਾਨੂੰ ਉਨ੍ਹਾਂ ਨੂੰ ਸਾਕਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ। 

ਜਲੰਧਰ ਦੀ 20 ਸਾਲਾ ਨੇਹਾ ਇਸ ਦੀ ਮਿਸਾਲ ਹੈ। ਬੀਰੇਸ਼ ਸਿੰਘ ਸ਼ਹਿਰ ਦੇ ਰਾਜ ਨਗਰ ਇਲਾਕੇ ਵਿਚ ਢਾਈ ਮਰਲੇ ਦੇ ਮਕਾਨ ਵਿੱਚ ਪ੍ਰਵਾਰ ਦੇ 5 ਜੀਆਂ ਨਾਲ ਰਹਿ ਰਿਹਾ ਹੈ। ਇਕ ਹਾਲ ਦੇ ਨਾਲ ਇਕ ਛੋਟਾ ਕਮਰਾ ਹੈ ਅਤੇ ਅੰਦਰ ਇਕ ਵਾਸ਼ਰੂਮ ਅਤੇ ਇੱਕ ਛੋਟੀ ਰਸੋਈ ਹੈ। ਬੀਰੇਸ਼ ਸਿੰਘ ਦੀ ਬੇਟੀ ਨੇਹਾ ਅਗਸਤ 'ਚ ਚੀਨ 'ਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਹਿੱਸਾ ਲਵੇਗੀ। ਨੇਹਾ ਹੁਣ ਤੱਕ ਸੀਨੀਅਰ ਅਤੇ ਜੂਨੀਅਰ ਚੈਂਪੀਅਨਸ਼ਿਪ ਵਿਚ 15 ਤੋਂ ਵੱਧ ਤਮਗ਼ੇ  ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ: ਡਰੇਨ ’ਚ ਡੁੱਬਣ ਨਾਲ 10 ਸਾਲ ਮਾਸੂਮ ਦੀ ਮੌਤ

ਨੇਹਾ ਨੂੰ 400 ਮੀਟਰ ਅੜਿੱਕਾ ਦੌੜ, 400 ਮੀਟਰ ਦੌੜ ਵਿਚ ਤਮਗ਼ੇ ਦੀ ਉਮੀਦ ਹੈ। ਜੀ.ਐਨ.ਡੀ.ਯੂ. ਨੇ 1.87 ਲੱਖ ਦੀ ਫੀਸ ਜਮ੍ਹਾ ਕਰਵਾਈ ਹੈ। ਕੋਚ ਸੁਨੀਲ ਕੰਬੋਜ ਨੇ ਦਸਿਆ ਕਿ ਐਥਲੈਟਿਕਸ ਦਾ ਖਿਡਾਰੀ ਜੋ ਇਨਕਮ ਟੈਕਸ ਇੰਸਪੈਕਟਰ ਸਨ ਉਹ ਹੁਣ ਯੂ.ਐੱਸ. ਵਿਚ ਹਨ। ਸਤਿੰਦਰ ਬਾਜਵਾ ਨੇ ਸਪਾਇਕਸ ਦਿਤੇ ਹਨ।

ਅੰਮ੍ਰਿਤਸਰ ਵਿਚ ਤੈਨਾਤ ਐਸਪੀ ਸੰਦੀਪ ਸਿੰਘ ਮੰਡ ਵੀ ਬੂਟ ਆਦਿ ਦੇ ਕੇ ਮਦਦ ਕਰਦੇ ਹਨ। ਨੇਹਾ ਦੇ ਪਿਤਾ ਬਸਤੀ ਬਾਵਾ ਖੇਲ ਵਿਖੇ ਇਕ ਰਬੜ ਦੀ ਫੈਕਟਰੀ ਵਿਚ 10,000 ਰੁਪਏ ਦੀ ਮਹੀਨਾਵਾਰ ਤਨਖ਼ਾਹ 'ਤੇ ਕੰਮ ਕਰਦੇ ਹਨ। ਮਾਂ ਪਹਿਲਾਂ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਸੀ। ਹੁਣ ਉਹ 5000 ਪ੍ਰਤੀ ਮਹੀਨਾ ਤਨਖ਼ਾਹ 'ਤੇ ਫੁੱਟਬਾਲ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੀ ਹੈ।

Location: India, Punjab

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement