Israel Attacks : ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 320 ਰਾਕੇਟ ਦਾਗੇ, 11 ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

By : BALJINDERK

Published : Aug 25, 2024, 2:26 pm IST
Updated : Aug 25, 2024, 2:26 pm IST
SHARE ARTICLE
ਇਜ਼ਰਾਈਲ ਵੱਲੋਂ ਹਮਲੇ ਤੋਂ ਬਾਅਦ ਉੱਠ ਰਿਹ ਧੂੰਆਂ
ਇਜ਼ਰਾਈਲ ਵੱਲੋਂ ਹਮਲੇ ਤੋਂ ਬਾਅਦ ਉੱਠ ਰਿਹ ਧੂੰਆਂ

Israel Attacks : ਇਜ਼ਰਾਈਲ ਨੇ ਲਾਗੂ ਕੀਤੀ ਐਮਰਜੈਂਸੀ, 100 ਲੜਾਕੂ ਜਹਾਜ਼ਾਂ ਨਾਲ ਜਵਾਬੀ ਕਾਰਵਾਈ ਕੀਤੀ

Israel  Attacks : ਲੇਬਨਾਨ ਤੋਂ ਕੰਮ ਕਰ ਰਹੇ ਹਿਜ਼ਬੁੱਲਾ ਸੰਗਠਨ ਨੇ ਇਜ਼ਰਾਈਲ 'ਤੇ 320 ਰਾਕੇਟਾਂ ਨਾਲ ਹਮਲਾ ਕੀਤਾ ਹੈ। ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਮੁਤਾਬਕ ਹਿਜ਼ਬੁੱਲਾ ਨੇ ਐਤਵਾਰ ਨੂੰ 11 ਇਜ਼ਰਾਇਲੀ ਫੌਜੀ ਟਿਕਾਣਿਆਂ 'ਤੇ ਮਿਜ਼ਾਈਲਾਂ ਅਤੇ ਡਰੋਨ ਦਾਗੇ। ਹਿਜ਼ਬੁੱਲਾ ਨੇ ਇਹ ਹਮਲਾ ਆਪਣੇ ਚੋਟੀ ਦੇ ਕਮਾਂਡਰ ਫੁਆਦ ਸ਼ੁਕਰ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਸੀ। ਦਰਅਸਲ, 30 ਜੁਲਾਈ ਨੂੰ ਇਜ਼ਰਾਈਲ ਨੇ ਬੇਰੂਤ ਵਿਚ ਇੱਕ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰ ਨੂੰ ਮਾਰ ਦਿੱਤਾ ਸੀ। ਹਿਜ਼ਬੁੱਲਾ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ 48 ਘੰਟਿਆਂ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ। ਰਾਜਧਾਨੀ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਨੂੰ ਬੰਦ ਕਰਕੇ ਸਾਰੀਆਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਨੂੰ 90 ਮਿੰਟ ਲਈ ਰੋਕ ਦਿੱਤਾ ਗਿਆ। ਹਾਲਾਂਕਿ ਬਾਅਦ ਵਿਚ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।

ਇਹ ਵੀ ਪੜੋ: Islamabad News : ਆਮ ਲੋਕਾਂ ਨੂੰ ਵੱਡੀ ਰਾਹਤ,7 ਰੁਪਏ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ 'ਚ ਵੀ ਵੱਡੀ ਕਟੌਤੀ

ਹਿਜ਼ਬੁੱਲਾ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਬਨਿਟ ਮੀਟਿੰਗ ਬੁਲਾਈ। ਉਨ੍ਹਾਂ ਕਿਹਾ ਕਿ ਸਾਡੇ 'ਤੇ ਹਜ਼ਾਰਾਂ ਰਾਕੇਟ ਨਾਲ ਹਮਲਾ ਕੀਤਾ ਗਿਆ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਨੇਤਨਯਾਹੂ ਨੇ ਕਿਹਾ, "ਅਸੀਂ ਦੇਸ਼ ਦੀ ਸੁਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਜੋ ਵੀ ਸਾਨੂੰ ਨੁਕਸਾਨ ਪਹੁੰਚਾਏਗਾ, ਅਸੀਂ ਉਸ ਨੂੰ ਨੁਕਸਾਨ ਪਹੁੰਚਾਵਾਂਗੇ।" ਹਿਜ਼ਬੁੱਲਾ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਲੇਬਨਾਨ ਵਿਚ ਆਪਣੇ ਬੇਸ ਵਿਰੁੱਧ ਜਵਾਬੀ ਕਾਰਵਾਈ ਕੀਤੀ ਹੈ। ਇੱਕ ਰਿਪੋਰਟ ਅਨੁਸਾਰ, ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ 100 ਲੜਾਕੂ ਜਹਾਜ਼ਾਂ ਨਾਲ ਹਿਜ਼ਬੁੱਲਾ ਦੇ ਰਾਕੇਟ ਲਾਂਚਿੰਗ ਸਾਈਟਾਂ 'ਤੇ ਹਮਲਾ ਕੀਤਾ। ਲੇਬਨਾਨ ਅਤੇ ਇਜ਼ਰਾਈਲ ਵਿਚਾਲੇ ਇਹ ਹਮਲੇ ਅਜਿਹੇ ਸਮੇਂ 'ਚ ਹੋਏ ਹਨ ਜਦੋਂ ਗਾਜ਼ਾ 'ਚ ਚੱਲ ਰਹੀ ਜੰਗ ਨੂੰ ਰੋਕਣ ਲਈ ਮਿਸਰ ਦੀ ਰਾਜਧਾਨੀ ਕਾਹਿਰਾ 'ਚ ਬੈਠਕ ਕੀਤੀ ਜਾ ਰਹੀ ਹੈ। ਅਮਰੀਕੀ ਰਿਪੋਰਟ ਮੁਤਾਬਕ ਹਿਜ਼ਬੁੱਲਾ ਨੇ ਸਵੇਰੇ ਇਜ਼ਰਾਈਲ 'ਤੇ ਹਮਲਾ ਕੀਤਾ। 

ਇਹ ਵੀ ਪੜੋ: Jalandhar News : ਪੁਲਿਸ ਨੇ 3 ਰਾਜਾਂ ਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, 61 ਘੁਟਾਲਿਆਂ ਕਰਦੇ ਹੋਏ 19 ਖਾਤੇ ਕੀਤੇ ਜ਼ਬਤ 

ਬਿਡੇਨ ਸਾਰੀ ਰਾਤ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਬੈਠਕ ਕੀਤੀ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਿਚ ਇਜ਼ਰਾਈਲ ਦੀ ਮਦਦ ਕਰਦਾ ਰਹੇਗਾ।
ਇਜ਼ਰਾਈਲ ਨੇ 30 ਜੁਲਾਈ ਨੂੰ ਬੇਰੂਤ ਵਿੱਚ ਇੱਕ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰ ਨੂੰ ਮਾਰ ਦਿੱਤਾ ਸੀ। ਅਗਲੇ ਹੀ ਦਿਨ, 31 ਜੁਲਾਈ ਨੂੰ, ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਹ ਦੀ ਈਰਾਨ ਵਿਚ ਮੌਤ ਹੋ ਗਈ। ਹਮਾਸ ਅਤੇ ਈਰਾਨ ਨੇ ਇਜ਼ਰਾਈਲ 'ਤੇ ਹਨੀਹ ਦੀ ਹੱਤਿਆ ਦਾ ਦੋਸ਼ ਲਗਾਇਆ ਹੈ।
ਉਦੋਂ ਤੋਂ ਮੱਧ ਪੂਰਬ ਵਿਚ ਤਣਾਅ ਵਧ ਗਿਆ ਹੈ। ਈਰਾਨ ਅਤੇ ਉਸ ਦੇ ਸਮਰਥਕ ਹਿਜ਼ਬੁੱਲਾ ਸੰਗਠਨ ਨੇ ਵਾਰ-ਵਾਰ ਇਜ਼ਰਾਈਲ ਤੋਂ ਬਦਲਾ ਲੈਣ ਦੀ ਗੱਲ ਕੀਤੀ ਹੈ। ਸ਼ਨੀਵਾਰ (24 ਅਗਸਤ) ਨੂੰ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੇ ਖਿਲਾਫ ਕਾਰਵਾਈਆਂ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਉਹ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜੋ: Chandigarh News : ਵਿਦਿਆਰਥੀ ਆਗੂ 'ਤੇ ਹਮਲੇ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਸਮੇਤ ਦੋ ਖਿਲਾਫ ਦੋਸ਼ ਤੈਅ

ਇਸ ਦੇ ਨਾਲ ਹੀ ਈਰਾਨ ਦੇ ਸਾਰੇ ਨੇਤਾ ਲਗਾਤਾਰ ਇਜ਼ਰਾਈਲ ਨੂੰ ਹਮਲਿਆਂ ਦੀ ਧਮਕੀ ਦੇ ਰਹੇ ਹਨ। ਹਾਲਾਂਕਿ ਇਹ ਹਮਲਾ ਕਦੋਂ ਹੋਵੇਗਾ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ 'ਚ ਈਰਾਨ ਦੇ ਦੂਤਾਵਾਸ ਨੇੜੇ ਹਮਲਾ ਕੀਤਾ ਸੀ।
ਇਸ ਵਿਚ ਇਕ ਚੋਟੀ ਦੇ ਕਮਾਂਡਰ ਸਮੇਤ ਕਈ ਅਧਿਕਾਰੀ ਮਾਰੇ ਗਏ ਸਨ। ਇਜ਼ਰਾਈਲ ਦੀ ਇਸ ਕਾਰਵਾਈ ਦੇ ਜਵਾਬ 'ਚ 12 ਦਿਨਾਂ ਬਾਅਦ 13 ਅਪ੍ਰੈਲ ਨੂੰ ਈਰਾਨ ਨੇ 300 ਮਿਜ਼ਾਈਲਾਂ ਅਤੇ ਡਰੋਨਾਂ ਨਾਲ ਇਜ਼ਰਾਈਲ 'ਤੇ ਹਮਲਾ ਕੀਤਾ। ਇਸ ਹਮਲੇ ਦੇ ਛੇ ਦਿਨ ਬਾਅਦ ਇਜ਼ਰਾਈਲ ਨੇ ਈਰਾਨ 'ਤੇ ਹਵਾਈ ਹਮਲਾ ਕੀਤਾ।

ਇਹ ਵੀ ਪੜੋ:Chandigarh News : ਚੰਡੀਗੜ੍ਹ ਤੋਂ ਸ਼ਿਫਟ ਹੋਏ ਨਰਸਿੰਗ ਹੋਮ, 1999 ਵਿੱਚ 28 ਸਨ, ਹੁਣ ਸਿਰਫ਼ 10 

ਹਮਾਸ ਨੇ ਸ਼ਨੀਵਾਰ ਨੂੰ ਇਜ਼ਰਾਇਲੀ ਫੌਜੀਆਂ 'ਤੇ ਗਾਜ਼ਾ ਦੀ ਇਕ ਮਸਜਿਦ 'ਚ ਕੁਰਾਨ ਨੂੰ ਸਾੜਨ ਦਾ ਦੋਸ਼ ਲਗਾਇਆ ਹੈ। ਅਲ ਜਜ਼ੀਰਾ ਮੁਤਾਬਕ ਹਮਾਸ ਨੇ ਅਰਬ ਅਤੇ ਮੁਸਲਿਮ ਦੇਸ਼ਾਂ ਨੂੰ ਇਜ਼ਰਾਇਲੀ ਫੌਜੀਆਂ ਦੀ ਇਸ ਕਾਰਵਾਈ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਹਮਾਸ ਨੇ ਕਿਹਾ, "ਇਸਰਾਈਲੀ ਸੈਨਿਕਾਂ ਦਾ ਕੁਰਾਨ ਨੂੰ ਸਾੜਨਾ ਅਤੇ ਮਸਜਿਦਾਂ ਨੂੰ ਤਬਾਹ ਕਰਨਾ ਉਨ੍ਹਾਂ ਦੇ ਕੱਟੜਪੰਥੀ ਰਵੱਈਏ ਨੂੰ ਦਰਸਾਉਂਦਾ ਹੈ। ਇਹ ਫਲਸਤੀਨ ਦੀ ਪਛਾਣ ਅਤੇ ਇਸ ਦੀ ਪਵਿੱਤਰਤਾ ਨਾਲ ਸਬੰਧਤ ਕਿਸੇ ਵੀ ਚੀਜ਼ ਪ੍ਰਤੀ ਉਨ੍ਹਾਂ ਦੇ ਫਾਸੀਵਾਦੀ ਪਹੁੰਚ ਦਾ ਸਬੂਤ ਹੈ।" ਹਮਾਸ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਦੁਨੀਆ ਦੇ ਆਜ਼ਾਦ ਲੋਕ ਫਿਲਸਤੀਨ ਵਿਚ ਮੁਸਲਿਮ ਅਤੇ ਈਸਾਈ ਪਵਿੱਤਰ ਸਥਾਨਾਂ ਦੀ ਸੁਰੱਖਿਆ ਲਈ ਇਕੱਠੇ ਹੋਣ। ਉਨ੍ਹਾਂ ਨੂੰ ਗਾਜ਼ਾ ਪੱਟੀ 'ਤੇ ਵਿਨਾਸ਼ਕਾਰੀ ਯੁੱਧ ਨੂੰ ਖਤਮ ਕਰਨ ਲਈ ਇਕੱਠੇ ਹੋਣਾ ਚਾਹੀਦਾ ਹੈ।

ਇਹ ਵੀ ਪੜੋ: Maldives News : ਕਿਸ਼ੋਰ ਕੁਮਾਰ ਨੂੰ ਸਰਫਿੰਗ ’ਚ ਭਾਰਤ ਦਾ ਪਹਿਲਾ ਏਸ਼ੀਅਨ ਖੇਡਾਂ ਦਾ ਕੋਟਾ ਮਿਲਿਆ - ਕਿਸ਼ੋਰ ਕੁਮਾਰ  

ਅਮਰੀਕਾ ਅਤੇ ਇਸਲਾਮਿਕ ਸੰਬੰਧਾਂ ਦੇ ਲਈ ਬਣੀ ਕਾਊਂਲਿੰਗ ਨੂੰ ਦੱਸਿਆ ਕਿ ਕੁਰਾਨ ਨੂੰ ਸਾੜਨਾ ਅਤੇ ਮਸਜਿਦ ਨੂੰ ਨਸ਼ਟ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਜ਼ਰਾਈਲ ਦੀ ਲੜਾਈ ਫਲਸਤੀਨੀ ਨਾਗਰਿਕਾਂ ਦੇ ਖਿਲਾਫ ਹੀ ਨਹੀਂ, ਸਗੋਂ ਇਸਲਾਮ ਦੇ ਖਿਲਾਫ ਵੀ ਹੈ।
ਉਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਇਸ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਯੁੱਧ ਲਈ ਇਜ਼ਰਾਈਲ ਨੂੰ ਅਮਰੀਕੀ ਹਥਿਆਰਾਂ ਦੀ ਸਪਲਾਈ ਰੋਕਣ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਕੁਰਾਨ ਨੂੰ ਸਾੜਨ ਵਾਲੇ ਸੈਨਿਕਾਂ 'ਤੇ ਇਜ਼ਰਾਈਲ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

(For more news apart from  Hezbollah fires 320 rockets at Israel, targets 11 military bases News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement